ਸਿਵਲ ਹਸਪਤਾਲ ਪਠਾਨਕੋਟ ਤੋਂ ਫੂਡ ਸੈਫਟੀ ਵੈਨ ਨੂੰ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Nov 16 2018 04:16 PM
ਸਿਵਲ ਹਸਪਤਾਲ ਪਠਾਨਕੋਟ ਤੋਂ ਫੂਡ ਸੈਫਟੀ ਵੈਨ  ਨੂੰ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਹਰੀ ਝੰਡੀ ਦੇ ਕੇ ਕੀਤਾ  ਰਵਾਨਾ



ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਰਾਮਵੀਰ (ਆਈ.ਏ.ਐਸ.) ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਵੱਲੋਂ ਸਾਝੇ ਤੌਰ ਤੇ ਫੂਡ ਸੈਫਟੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜਿਲ•ੇ ਦੇ ਵੱਖ-ਵੱਖ ਕਸਬੇ ਅਤੇ ਪਿੰਡਾਂ ਵਿੱਚ ਰੂਟ ਪਲਾਨ ਮੁਤਾਬਿਕ ਦੁੱਧ ਅਤੇ ਦੁੱਧ ਤੋਂ ਬਣਿਆ ਚੀਜਾਂ ਅਤੇ ਮਸਾਲੇ, ਹਲਦੀ, ਲਾਲ ਮਿਰਚ, ਆਦਿ ਚੀਜਾਂ ਦੀ ਚਾਂਜ ਕਰੇਗੀ। ਤਾਂ ਕਿ ਖਾਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਦਾ ਪਤਾ ਲਗਾਇਆ ਜਾ ਸਕੇ ਅਤੇ ਮਿਲਾਵਟਖੋਰੀ ਨਾਲ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਉਨ•ਾਂ ਦੱਸਿਆ ਕਿ ਇਹ ਵੈਨ 16 ਨਵੰਬਰ 2018 ਤੋਂ 19 ਨਵੰਬਰ 2018 ਤੱਕ ਪਠਾਨਕੋਟ ਸਹਿਰ, 20 ਨਵੰਬਰ 2018 ਤੋ 21 ਨਵੰਬਰ 2018 ਸੁਜਾਨਪੁਰ, 22 ਨਵੰਬਰ 2018 ਤੋਂ 23 ਨਵੰਬਰ 2018 ਨਰੋਟ ਜੈਮਲ ਸਿੰਘ, 24 ਨਵੰਬਰ 2018  ਨੂੰ ਘਰੋਟਾ, 25 ਨਵੰਬਰ 2018 ਨੂੰ ਤਾਰਾਗੜ•, 26 ਨਵੰਬਰ 2018 ਨੂੰ ਸਾਹਪੁਰ ਕੰਡੀ, 27 ਨਵੰਬਰ 2018 ਜੁਗਿਆਲ, 28 ਨਵੰਬਰ 2018 ਨੂੰ ਮੰਮੂਨ, 29 ਨਵੰਬਰ 2018 ਨੂੰ ਬੁੰਗਲ ਬਧਾਨੀ ਅਤੇ 30 ਨਵੰਬਰ 2018 ਨੂੰ ਧਾਰਕਲਾਂ ਅਤੇ ਦੁਨੇਰਾ ਵਿਖੇ ਪਹੁੰਚ ਕੇ ਖਾਣ ਵਾਲੀਆਂ ਵਸਤਾਂ ਸਬੰਧੀ ਜਾਂਚ ਕਰੇਗੀ। ਇਸ ਮੌਕੇ ਤੇ ਏ.ਸੀ.ਐਸ. ਡਾ. ਅੱਦਿਤੀ ਸਲਾਰੀਆ, ਡੀ.ਐਚ.ਓ. ਡਾ. ਤਰਸੇਮ ਸਿੰਘ, ਡੀ.ਐਫ.ਪੀ.ਓ. ਡਾ. ਰਾਕੇਸ ਸਰਪਾਲ, ਡੀ.ਆਈ.ਓ. ਡਾ. ਕਿਰਨ ਬਾਲਾ, ਜਿਲ•ਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਗੁਰਇੰਦਰ ਕੌਰ ਆਦਿ ਹਾਜਰ ਸਨ।

© 2016 News Track Live - ALL RIGHTS RESERVED