ਪੋਲੀਓ ਬੂੰਦਾ ਪਿਲਾਉਣ ਦੀਆਂ ਤਿਆਰੀਆਂ ਮੁੰਕਮਲ

Nov 17 2018 03:44 PM
ਪੋਲੀਓ ਬੂੰਦਾ ਪਿਲਾਉਣ ਦੀਆਂ ਤਿਆਰੀਆਂ ਮੁੰਕਮਲ



ਪਠਾਨਕੋਟ
ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਮਿਤੀ 18 ਨਵੰਬਰ ਤੋਂ ਸ਼ੁਰੂ ਹੋ ਰਹੇ ਪਲਸ ਪੋਲਿਓ ਮਾਈਗਰੇਟਰੀ ਰਾਊਂਡ ਸਬੰਧੀ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਉਨ•ਾਂ ਦੱਸਿਆ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈ ਜਾਣਗੀਆਂ। ਜਿਲਾ ਪਠਾਨਕੋਟ ਦੇ ਅਧੀਨ ਏਰੀਏ ਵਿੱਚ ਪੈਦੀਆਂ ਝੂੱਗੀਆਂ, ਝੋਪੜੀਆਂ, ਸਮੱਲ ਏਰੀਆ, ਭੱਠੇ ਤੇ ਰਹਿੰਦੇ ਬੱਚੇ ਅਤੇ ਉਸਾਰੀ ਦਾ ਕੰਮ ਕਰ ਰਹੇ ਪ੍ਰਵਾਸੀ ਮਜੂਦਰਾਂ ਦੇ ਪਰਿਵਾਰਾਂ ਦੇ ਬੱਚਿਆਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਗਈਆਂ ਹਨ। ਇਹਨਾਂ ਨੂੰ ਮਿਤੀ 18,19,20 ਨਵੰਬਰ 2018 ਨੂੰ ਘਰ-ਘਰ ਜਾ ਕੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਅਤੇ ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਵੱਲੋਂ ਇਸ ਮੁੰਹਿਮ ਨੂੰ ਸਫਲਤਾ ਨਾਲ ਨੇਪਰੇ ਚਾੜ•ਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਸਬੰਧੀ ਨਿਰਦੇਸ਼ ਦਿੱਤੇ ਗਏ ਹਨ, ਤਾਂ ਕਿ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ 100 ਫੀਸਦੀ ਟੀਚਾ ਪ੍ਰਾਪਤ ਕੀਤਾ ਜਾ ਸਕੇ। ਇਸ ਮੁਹਿੰਮ ਵਿੱਚ ਜਿਲ•ੇ ਦੀ 28283 ਮਾਈਗਰੇਟਰੀ ਆਬਾਦੀ ਦੇ 0 ਤੋਂ 5 ਸਾਲ ਦੇ 4040 ਬੱਚੇ ਕਵਰ ਕੀਤੇ ਜਾਣਗੇ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ  ਲਈ 30 ਟੀਮਾਂ ਅਤੇ  12 ਸੁਪਰਵਾਈਜਰ ਜਿਲ•ੇ ਵਿੱਚ ਕੰਮ ਕਰਨਗੇ। ਇਸ ਸਬੰਧੀ ਵਿੱਚ ਸਮਾਜ ਸੇਵੀ ਜੱਥੇਬੰਦੀਆਂ, ਪਚਾਇਤਾਂ, ਭੱਠੇ ਮਾਲਕਾਂ, ਫੈਟਕਰੀਆਂ ਦੇ ਮਾਲਕਾਂ, ਉਸਾਰੀ ਦੇ ਕੰਮ ਕਰਵਾ ਰਹੇ ਠੇਕੇਦਾਰ/ਕੰਪਨੀਆਂ ਅਤੇ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਰਾਜ ਤੋਂ ਬਾਹਰ ਤੋਂ ਆਏ 0 ਤੋਂ 5 ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ ਬੱਚਿਆਂ ਦੇ ਮਾਤਾ-ਪਿਤਾ ਤੇ ਸਬੰਧੀਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ ਪ੍ਰੇਰਨ। ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸੰਪੂਰਨ ਸਹੋਯਗ ਕਰਨ।

© 2016 News Track Live - ALL RIGHTS RESERVED