ਬਾਦਲ ਆਪਣੀਆਂ ਗਲਤੀਆਂ ਦਾ ਹੀ ਖਾਮਿਆਜ਼ਾ ਭੁਗਤ ਰਹੇ

Nov 17 2018 03:44 PM
ਬਾਦਲ ਆਪਣੀਆਂ ਗਲਤੀਆਂ ਦਾ ਹੀ ਖਾਮਿਆਜ਼ਾ ਭੁਗਤ ਰਹੇ

ਪਠਾਨਕੋਟ :

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਬਾਦਲ ਪਰਿਵਾਰ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ।  ਐੱਸ. ਆਈ. ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਕੀਤੀ ਪੁੱਛਗਿੱਛ 'ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਭਾਵੇਂ ਇਸ ਮਾਮਲੇ 'ਚ ਸ਼ਰਮਿੰਦਗੀ ਮਹਿਸੂਸ ਕਰੇ ਜਾਂ ਨਾ ਕਰੇ ਪਰ ਮੈਨੂੰ ਸ਼ਰਮਿੰਦਗੀ ਜ਼ਰੂਰ ਮਹਿਸੂਸ ਹੋ ਰਹੀ ਹੈ। ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਹੰਕਾਰ ਕਾਰਨ ਹੀ ਅੱਜ ਇਹ ਹਾਲਾਤ ਬਣ ਗਏ ਹਨ। 
ਅੱਗੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਵਿਚ ਬੋਲਣ ਤੋਂ ਅਕਾਲੀ ਭੱਜ ਗਏ ਸਨ ਪਰ ਐੱਸ. ਆਈ. ਟੀ. ਤੋਂ ਨਹੀਂ ਭੱਜ ਸਕਦੇ। ਬਾਦਲ ਆਪਣੀਆਂ ਗਲਤੀਆਂ ਦਾ ਹੀ ਖਾਮਿਆਜ਼ਾ ਭੁਗਤ ਰਹੇ ਹਨ। ਜਾਖੜ ਨੇ ਕਿਹਾ ਕਿ ਜਾਂਚ ਤੋਂ ਬਾਅਦ ਸੱਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ।

© 2016 News Track Live - ALL RIGHTS RESERVED