ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਜਾਅਲੀ ਲੈਟਰ ਪੈਡ ਤਿਆਰ ਕਰਕੇ ਫਿਰੌਤੀ ਦੀ ਮੰਗ

Nov 19 2018 03:38 PM
ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਜਾਅਲੀ ਲੈਟਰ ਪੈਡ ਤਿਆਰ ਕਰਕੇ ਫਿਰੌਤੀ ਦੀ ਮੰਗ

ਮਲੋਟ/

ਇਕ ਆੜ੍ਹਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਪਿਓ-ਪੁੱਤਰ ਸਣੇ 4 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿਅਕਤੀਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਜਾਅਲੀ ਲੈਟਰ ਪੈਡ ਤਿਆਰ ਕਰਕੇ ਮਲੋਟ ਦੇ ਮੇਨ ਬਾਜ਼ਾਰ ਦੀ ਗਲੀ ਨੰ. 3 ਦੇ ਨਿਵਾਸੀ ਆੜ੍ਹਤੀ ਰਾਜ ਕੁਮਾਰ ਪੁੱਤਰ ਨਿਆਮਤ ਰਾਏ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। 
ਇਸ ਸਬੰਧੀ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਆੜ੍ਹਤੀ ਰਾਜ ਕੁਮਾਰ ਨੇ 8 ਨਵੰਬਰ ਨੂੰ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ 25 ਅਕਤੂਬਰ ਨੂੰ ਉਸ ਦੇ ਘਰ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਨਾਂ 'ਤੇ ਉਸ ਨੂੰ ਇਕ ਲੈਟਰ ਪੈਡ ਮਿਲਿਆ ਹੈ। ਜਿਸ 'ਚ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਅਤੇ ਮੰਗ ਪੂਰੀ ਨਾ ਹੋਣ 'ਤੇ ਘਰ 'ਚ ਬੰਬ ਸੁੱਟਣ ਅਤੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ 8 ਨਵੰਬਰ ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਐੱਸ. ਐੱਸ. ਪੀ. ਢੇਸੀ ਅਤੇ ਐੱਸ. ਪੀ. ਮਲੋਟ ਇਕਬਾਲ ਸਿੰਘ ਦੀ ਅਗਵਾਈ ਹੇਠਲੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਟੀਮ ਨੇ ਫਿਰੌਤੀ ਮੰਗਣ ਵਾਲੇ ਪਿਓ-ਪੁੱਤਰ ਸਣੇ 4 ਵਿਅਕਤੀਆਂ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਛਾਣ ਜਸਪਾਲ ਸਿੰਘ ਕੰਗ ਪੁੱਤਰ ਚੂਹੜ ਸਿੰਘ, ਸੰਦੀਪ ਸਿੰਘ ਕੰਗ ਪੁੱਤਰ ਜਸਪਾਲ ਸਿੰਘ, ਬਲਜੀਤ ਸਿੰਘ ਉਰਫ ਬੱਗਾ ਅਤੇ ਰਾਜ ਕੁਮਾਰ ਉਰਫ ਰਾਜੂ ਸ਼ਰਮਾ ਵਜੋਂ ਹੋਈ ਹੈ।

 

© 2016 News Track Live - ALL RIGHTS RESERVED