ਸੁਖਬੀਰ ਨਾਲ ਮੇਰੀ ਮੁਲਾਕਾਤ ਪੰਜਾਬ ਤੋਂ ਬਾਹਰ ਕਦੇ ਨਹੀਂ ਹੋਈ

Nov 21 2018 03:46 PM
ਸੁਖਬੀਰ ਨਾਲ ਮੇਰੀ ਮੁਲਾਕਾਤ ਪੰਜਾਬ ਤੋਂ ਬਾਹਰ ਕਦੇ ਨਹੀਂ ਹੋਈ

ਮੁੰਬਈ(

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਵੀ ਹੁਣ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਰਡਾਰ 'ਤੇ ਹਨ। ਆਪਣੇ ਘਰ 'ਚ ਡੇਰਾ ਮੁੱਖੀ ਤੇ ਸੁਖਬੀਰ ਬਾਦਲ ਦੀ ਕਥਿਤ ਤੌਰ 'ਤੇ ਮੁਲਾਕਾਤ ਕਰਵਾਉਣ ਦੇ ਦੋਸ਼ 'ਚ ਫਸੇ ਅਕਸ਼ੈ ਕੁਮਾਰ ਅੱਜ ਯਾਨੀ ਬੁੱਧਵਾਰ ਨੂੰ ਐੱਸ. ਆਈ. ਟੀ. ਸਾਹਮਣੇ ਚੰਡੀਗੜ੍ਹ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਅਕਸ਼ੈ ਕੁਮਾਰ ਵਕੀਲ ਸੰਤ ਪਾਲ ਸਿੱਧੂ ਮੌਜੂਦ ਹਨ।
ਸੂਤਰਾਂ ਮੁਤਾਬਕ, ਐੱਸ. ਆਈ. ਟੀ. ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਦਾ ਕੰਮ ਮੁਕੰਮਲ ਹੋ ਚੁੱਕੀ ਹੈ। ਅਕਸ਼ੈ ਮੁਤਾਬਕ, ''ਸੁਖਬੀਰ ਨਾਲ ਮੇਰੀ ਮੁਲਾਕਾਤ ਪੰਜਾਬ ਤੋਂ ਬਾਹਰ ਕਦੇ ਹੋਈ ਨਹੀਂ ਹੈ। ਮੈਂ ਕਬੱਡੀ ਕੱਪ ਦੌਰਾਨ ਹੀ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਸੀ। ਇਸ ਤੋਂ ਇਲਾਵਾ 2-3 ਵਾਰ ਮੈਂ ਜਨਤਕ ਤੌਰ 'ਤੇ ਮਿਲਿਆ। ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠੇ ਹਨ। ਮੈਂ ਤੇ ਮੇਰਾ ਪੂਰਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕਰਦਾ ਹੈ। ਸਾਲ 2015 'ਚ ਮੈਂ ਆਪਣੀਆਂ ਫਿਲਮਾਂ 'ਗੱਭਰ ਇਜ਼ ਬੈਕ' ਤੇ 'ਬੇਬੀ' ਦੀ ਸ਼ੂਟਿੰਗ 'ਚ ਰੁੱਝਾ ਸੀ। ਮੈਂ ਰਾਮ ਰਹੀਮ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਹੀਂ ਮਿਲਿਆ। ਮੈਨੂੰ ਨਹੀਂ ਪਤਾ ਮੇਰਾ ਨਾਂ ਇਸ ਵਿਵਾਦ 'ਚ ਕਿਉਂ ਜੋੜਿਆ ਜਾ ਰਿਹਾ ਹੈ। ਮੇਰੇ 'ਤੇ ਲੱਗੇ ਦੋਸ਼ ਕਿਸੇ ਫਿਲਮੀ ਕਹਾਣੀ ਵਾਂਗ ਮਨਘੜਤ ਹਨ। ਐੱਸ. ਆਈ. ਟੀ. ਨੂੰ ਕਿਹਾ ਪਹਿਲਾਂ ਸਾਰੇ ਤੱਥ ਜਾਂਚ ਕਰ ਲੋ, ਫਿਰ ਕਿਸੇ ਆਧਾਰ 'ਤੇ ਪੁੱਛਗਿੱਛ ਕਰਨਾ।''
ਇਹ ਐੱਸ. ਆਈ. ਟੀ. ਪੰਜਾਬ ਸਰਕਾਰ ਨੇ ਬਣਾਈ ਹੈ। ਅਕਸ਼ੈ ਕੁਮਾਰ ਤੋਂ ਇਲਾਵਾ ਪੰਜਾਬ ਦੇ ਸਾਬਕਾ ਸੀ. ਐੱਮ. ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਨੂੰ ਵੀ ਇਸੇ ਮਾਮਲੇ 'ਚ ਐੱਸ. ਆਈ. ਟੀ. ਨੇ ਬੁਲਾਇਆ ਹੈ। ਐੱਸ. ਆਈ. ਟੀ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਤੋਂ ਚੰਡੀਗੜ੍ਹ 'ਚ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।  ਐੱਸ. ਆਈ. ਟੀ. ਨੇ ਬਾਲੀਵੁੱਡ ਦੇ ਸੁਪਰਸਟਾਰ ਐਕਟਰ ਅਕਸ਼ੈ ਕੁਮਾਰ ਨੂੰ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀ।

ਕੀ ਸੀ ਪੂਰਾ ਮਾਮਲਾ?
3 ਸਾਲ ਪਹਿਲਾਂ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸੀ, ਜਿਸ ਤੋਂ ਬਾਅਦ ਕਾਫੀ ਹਿੰਸਾ ਹੋਈ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਬਹਿਬਲ ਕਲਾਂ 'ਚ ਪੁਲਸ ਫਾਅਰਿੰਗ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ ਘਟਨਾਵਾਂ ਤੇ ਫਾਅਰਿੰਗ ਮਾਮਲਿਆਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਆਯੋਗ ਦਾ ਗਠਨ ਕੀਤਾ ਸੀ। ਆਯੋਗ ਨੇ ਕਈ ਵੱਡੇ ਨੇਤਾਵਾਂ ਦੀਆਂ ਭੂਮਿਕਾਵਾਂ 'ਤੇ ਸਵਾਲ ਚੁੱਕੇ ਸਨ।
 
ਅਕਸ਼ੈ 'ਤੇ ਕੀ ਹੈ ਦੋਸ਼?
ਉਸ ਸਮੇਂ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਾ ਸੀ। ਅਕਸ਼ੈ ਕੁਮਾਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਰਾਮ ਰਹੀਮ ਸਿੰਘ ਨੂੰ ਮੁਆਫੀ ਦਿਵਾਉਣ ਲਈ ਵਿਚੋਲਗੀ ਦਾ ਕੰਮ ਕੀਤਾ ਸੀ। ਇਸ 'ਤੇ ਚਰਚਾ ਕਰਨ ਲਈ ਅਕਸ਼ੈ ਕੁਮਾਰ ਨੇ ਆਪਣੇ ਘਰ 'ਚ ਸੁਖਬੀਰ ਬਾਦਲ ਤੇ ਕੁਝ ਹੋਰਨਾਂ ਲੋਕਾਂ ਨਾਲ ਬੈਠਕ (ਮੀਟਿੰਗ) ਕੀਤੀ ਸੀ।

© 2016 News Track Live - ALL RIGHTS RESERVED