ਸ਼ਹਿਰ ਦੀ ਏਅਰ ਕੁਆਲਿਟੀ ਵੀ ਖਰਾਬ

Nov 21 2018 03:46 PM
ਸ਼ਹਿਰ ਦੀ ਏਅਰ ਕੁਆਲਿਟੀ ਵੀ ਖਰਾਬ

ਚੰਡੀਗੜ੍ਹ :

ਮੌਸਮ 'ਚ ਬਦਲਾਅ ਨਾਲ ਹੀ ਸ਼ਹਿਰ ਦੀ ਏਅਰ ਕੁਆਲਿਟੀ ਵੀ ਖਰਾਬ ਹੁੰਦੀ ਜਾ ਰਹੀ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲਾਈਆਂ ਗਈਆਂ ਮਸ਼ੀਨਾਂ ਤੋਂ ਆਉਣ ਵਾਲੇ ਡਾਟਾ 'ਚ ਏਅਰ ਕੁਆਲਿਟੀ ਇੰਡੈਕਸ 'ਤੇ ਕੋਈ ਖਾਸ ਕਮੀ ਨਹੀਂ ਆ ਰਹੀ ਹੈ। ਇਸ ਦੇ ਉਲਟ ਹਵਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਏਅਰ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ 2 ਇਲਾਕਿਆਂ 'ਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਨ੍ਹਾਂ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਸਭ ਤੋਂ ਜ਼ਿਆਦਾ ਹੈ। ਇੱਥੇ ਲਾਈਆਂ ਗਈਆਂ ਮਸ਼ੀਨਾਂ 'ਚ ਪਿਛਲੇ 24 ਘੰਟਿਆਂ ਦੌਰਾਨ ਏਅਰ ਕੁਆਲਿਟੀ ਇੰਡੈਕਸ 170 ਤੱਕ ਪਹੁੰਚ ਗਿਆ ਹੈ, ਜੋ ਮਾਡਰੇਟ ਕੈਟਾਗਿਰੀ 'ਚ ਆਉਂਦਾ ਹੈ। ਇਸ ਦੇ ਲਈ ਜਲਦੀ ਹੀ 'ਚੰਡੀਗੜ੍ਹ ਪਾਲਿਊਸ਼ਨ ਕੰਟੋਰਲ ਕਮੇਟੀ' ਵਲੋਂ ਏਅਰ ਕੁਆਲਿਟੀ ਨੂੰ ਕੰਟਰੋਲ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ। 

© 2016 News Track Live - ALL RIGHTS RESERVED