'ਟਾਊਟਾਂ ਦੀ ਚੌਕੜੀ' ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਕੰਮ ਕਰ ਰਹੀ

Nov 22 2018 03:51 PM
'ਟਾਊਟਾਂ ਦੀ ਚੌਕੜੀ' ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਕੰਮ ਕਰ ਰਹੀ

ਜਲੰਧਰ

ਅੰਮ੍ਰਿਤਸਰ ਨਿਰੰਕਾਰੀ ਸਤਿਸੰਗ ਭਵਨ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਦੋਸ਼ੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਦੂਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਖੁਲਾਸਾ ਹੋ ਚੁੱਕਾ ਹੈ ਕਿ ਇਸ ਹਮਲੇ ਦੇ ਪਿੱਛੇ ਪਾਕਿਸਤਾਨ 'ਚ ਬੈਠੇ ਹਰਮੀਤ ਸਿੰਘ ਹੈਪੀ ਪੀ. ਐੱਚ. ਡੀ. ਦੀ ਸਾਜ਼ਿਸ਼ ਸੀ ਅਤੇ ਹਮਲੇ 'ਚ ਵਰਤੇ ਗਏ ਬੰਬ ਵੀ ਪਾਕਿਸਤਾਨ ਦੀ ਆਰਡੀਨੈਂਸ ਫੈਕਟਰੀ 'ਚ ਬਣੇ ਹਨ। ਖੁਲਾਸੇ ਮੁਤਾਬਕ ਇੰਟੈਲੀਜੈਂਸ ਏਜੰਸੀਆਂ ਦੇ ਨਾਲ ਮਿਲ ਕੇ ਪੰਜਾਬ ਪੁਲਸ ਸੂਬੇ 'ਚ ਅਸ਼ਾਂਤੀ ਫੈਲਾਉਣ ਵਾਲੇ 17 ਮਾਡਿਊਲਸ ਨੂੰ ਤੋੜਨ 'ਚ ਸਫਲ ਹੋਈ ਹੈ।  ਫਿਰ ਵੀ ਇਹ ਗੱਲ ਜਾਣਨਾ ਅਜੇ ਬਾਕੀ ਹੈ ਕਿ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਿਵੇਂ ਹੋ ਰਹੀ ਹੈ? ਖੁਫੀਆ ਏਜੰਸੀਆਂ ਮੁਤਾਬਕ ਪੰਜਾਬ 'ਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨ 'ਚ ਬੈਠੀ 'ਟਾਊਟਾਂ ਦੀ ਚੌਕੜੀ' ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਇਹ ਚੌਕੜੀ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਹੈਪੀ ਪੀ. ਐੱਚ. ਡੀ., ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚੀਫ ਰਣਜੀਤ ਸਿੰਘ ਨੀਟਾ, ਲਸ਼ਕਰ-ਏ-ਤੋਇਬਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਰੋਡੇ ਦੀ। ਚਾਰੇ ਪਿਛਲੇ ਇਕ ਸਾਲ ਤੋਂ ਮਿਲ ਕੇ ਪੰਜਾਬ 'ਚ ਵਾਰਦਾਤਾਂ ਲਈ ਨੈੱਟਵਰਕ ਤਿਆਰ ਕਰਨ ਦੇ ਨਾਲ-ਨਾਲ ਵੱਡੇ ਪੱਧਰ 'ਤੇ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਇਨ੍ਹਾਂ ਦੀ ਆਪਣੀ-ਆਪਣੀ ਭੂਮਿਕਾ ਹੈ। ਇਸ ਤੋਂ ਇਲਾਵਾ ਪਾਕਿਸਤਾਨ 'ਚ ਬੈਠੇ ਦੂਜੇ ਵੱਡੇ ਅੱਤਵਾਦੀ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਬੱਬਰ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਪਰਮਜੀਤ ਸਿੰਘ ਪੰਜਵੜ ਦਾ ਵੀ ਇਨ੍ਹਾਂ ਚਾਰਾਂ ਨੂੰ ਸਹਿਯੋਗ ਹੈ। 
 

© 2016 News Track Live - ALL RIGHTS RESERVED