ਜ਼ਿਲ•ਾ ਪ੍ਰਸ਼ਾਸਨ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ

Nov 26 2018 03:23 PM
ਜ਼ਿਲ•ਾ ਪ੍ਰਸ਼ਾਸਨ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ



ਪਠਾਨਕੋਟ

 ਜ਼ਿਲ•ਾ ਪ੍ਰਸ਼ਾਸਨ ਵੱਲੋਂ ਸੰਵਿਧਾਨ ਦਿਵਸ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਮਨਾਇਆ ਗਿਆ। ਜਿਸ ਵਿੱਚ ਸ੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਨੇ ਸ਼ਾਮਲ ਹੋ ਕੇ ਡਾ. ਬੀ.ਆਰ. ਅੰਬੇਦਕਰ ਦੀ ਤਸਵੀਰ 'ਤੇ ਫੁੱਲ ਅਰਪਿਤ ਕੀਤੇ। ਉਨ•ਾਂ ਨੇ ਇਸ ਮੌਕੇ ਡਾ. ਬੀ.ਆਰ. ਅੰਬੇਦਕਾਰ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ•ਾਂ ਹਮੇਸ਼ਾਂ ਸਮਾਜ ਦੀ ਭਲਾਈ, ਏਕਤਾ, ਅਖੰਡਤਾ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕੀਤਾ। ਇਸ ਮੌਕੇ 'ਤੇ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਅਤੇ ਉਨ•ਾਂ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜੀ। ਉਨ•ਾਂ ਦੱਸਿਆ ਕਿ ਅੱਜ ਪਠਾਨਕੋਟ ਜਿਲ•ੇ ਦੇ ਸਾਰੇ ਦਫਤਰਾਂ/ਸਕੂਲਾਂ ਵਿੱਚ ਵੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜੀ ਗਈ ਹੈ। ਉਨ•ਾਂ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਸੀਂ, ਭਾਰਤ ਦੇ ਲੋਕ, ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪਨ, ਸਮਾਜਵਾਦੀ ਧਰਮ ਨਿਰਪੱਖ, ਪਰਜਾਤੰਤਰਿਕ ਗਣਤੰਤਰ ਬਣਾਉਣ ਦਾ ਨਿਸ਼ਚਾ ਕੀਤਾ ਹੈ ਅਤੇ ਅਸੀਂ ਭਾਰਤ ਦੇ ਸਾਰੇ ਨਾਗਰਿਕਾਂ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਇਨਸਾਫ ਅਤੇ ਵਿਚਾਰਾਂ ਦੀ, ਵਿਸ਼ਵਾਸ਼ ਧਰਮ, ਪੂਜਾ ਅਤੇ ਵਿਚਾਰਾਂ ਦੇ ਪ੍ਰਗਟਾਅ ਦੀ ਆਜ਼ਾਦੀ ਅਤੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਮਾਨਤਾ ਪ੍ਰਾਪਤ ਕਰਨ ਲਈ ਅਤੇ ਸਾਰੇ ਨਾਗਰਿਕਾਂ ਵਿੱਚ ਪਿਆਰ, ਭਾਈਚਾਰਾ ਅਤੇ ਸਹਿਯੋਗ ਦੇ ਵਿਕਾਸ ਲਈ ਵਿਅਕਤੀ ਦੇ ਮਾਣ ਨੂੰ ਵਧਾਉਣ ਲਈ ਅਤੇ ਦੇਸ਼ ਦੀ ਅਖੰਡਤਾ ਤੇ ਏਕਤਾ ਲਈ ਕੰਮ ਕਰਨ ਦਾ ਨਿਸ਼ਚਾ ਕਰਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਖਵਿੰਦਰ ਸਿੰਘ ਘੁੰਮਣ ਜ਼ਿਲ•ਾ ਭਲਾਈ ਅਫਸਰ, ਰਜਿੰਦਰ ਸਿੰਘ ਜਿਲ•ਾ ਸਮਾਜਿਕ ਸੁਰੱਖਿਆ ਅਫਸਰ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ, ਦਵਿੰਦਰ ਸਿੰਘ ਡੀ.ਐਸ.ਪੀ., ਆਰ.ਸੀ. ਖੁੱਲਰ ਜ਼ਿਲ•ਾ ਰੋਜਗਾਰ ਅਫਸਰ ਅਤੇ ਅਧਿਕਾਰੀ/ਕਰਮਚਾਰੀ ਵੀ ਹਾਜਰ ਸਨ। 

© 2016 News Track Live - ALL RIGHTS RESERVED