ਦੁਕਾਨ ਅੰਦਰੋਂ 12 ਮੋਬਾਇਲ ਚੋਰੀ

Jun 19 2018 03:51 PM
ਦੁਕਾਨ ਅੰਦਰੋਂ 12 ਮੋਬਾਇਲ ਚੋਰੀ


ਪਠਾਨਕੋਟ 
ਦੁਕਾਨ ਅੰਦਰੋ 10-12 ਮੌਬਾਇਲ ਚੋਰੀ ਕਰਨ ਤੇ ਥਾਣਾ ਸੁਜਾਨਪੁਰ ਦੀ ਪੁਲੀਸ ਨੇ ਇਕ ਅਨਪਛਾਤੇ ਖਿਲਾਫ ਧਾਰਾ 457, 380 ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਪੁੱਤਰ ਅਸੋਕ ਕੁਮਾਰ ਵਾਸੀ ਪਿੰਡ ਮਿਰਜਾਪੁਰ ਨੇ ਦੱਸਿਆ ਕਿ ਉਹ ਗੁਰੂ ਕ੍ਰਿਪਾ ਟੈਲੀਕਾਮ ਦੇ ਨਾਂ ਤੇ ਪੁੱਲ ਨੰਬਰ 5 ਤੇ ਮੌਬਾਇਲ ਦੀ ਦੁਕਾਨ ਚਲਾਉਂਦਾ ਹੈ। ਰੋਜ ਦੀ ਤਰਾਂ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅਤੇ ਜਦੋਂ ਸਵੇਰੇ ਦੁਕਾਨ ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸਟਰ ਦੇ ਤਾਲੇ ਟੁੱਟੇ ਹੋਏ ਸਨ। ਦੁਕਾਨ ਦੇ ਅੰਦਰੋਂ ਕੋਈ ਵਿਅਕਤੀ 10-12 ਮੋਬਾਇਲ ਚੋਰੀ ਕਰਕੇ ਲੈ ਗਿਆ ਸੀ। 
 

© 2016 News Track Live - ALL RIGHTS RESERVED