ਹੱਤਿਆ ਲਈ ਲੈ ਜਾਏ ਜਾ ਰਹੇ 4 ਬਲਦਾ ਨੂੰ ਪੁਲੀਸ ਨੇ ਛੁਡਾਇਆ

Jun 19 2018 03:51 PM
ਹੱਤਿਆ ਲਈ ਲੈ ਜਾਏ ਜਾ ਰਹੇ 4 ਬਲਦਾ ਨੂੰ ਪੁਲੀਸ ਨੇ ਛੁਡਾਇਆ


ਪਠਾਨਕੋਟ 

ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਕਰੂਰਤਾ ਨਾਲ ਲੈ ਜਾਏ ਜਾ ਰਹੇ ਬਲਦਾਂ ਨੂੰ ਛੁਡਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਸੰਬਧੀ ਜਾਣਕਾਰੀ ਦਿੰਦੇ ਥਾਏ ਦੇ ਏਐਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸਰਕਾਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਨਾਕਾ ਬੰਦੀ ਦੌਰਾਨ ਇਕ ਬਲੈਰੋ ਗੱਡੀ ਨੰਬਰ ਪੀਬੀ-13 ਏਆਰ-7332 ਨੂੰ ਕਬਜੇ ਵਿੱਚ ਲਿਆ। ਜਿਸ ਤੇ ਪੀਲੀ ਤਰਪਾਲ ਪਈਆ ਸੀ। ਜਦੋਂ ਤਰਪਾਲ ਹਟਾਈ ਗਈ ਤਾਂ ਉਸ ਵਿੱਚ 4 ਬਲਦ ਜੋ ਕਿ ਬੜੀ ਕਰੂਰਤਾ ਨਾਲ ਨੱਥਾਂ ਤੇ ਲੱਤਾਂ ਬੰਨ ਕੇ ਜੰਮੂ ਵੱਲ ਨੂੰ ਹੱਤਿਆ ਕਰਨ ਲਈ ਲੈ ਕੇ ਜਾਏ ਜਾ ਰਹੇ ਸਨ। ਇਸ ਦੌਰਾਨ ਸਲੀਮ ਅਲੀ ਵਾਸੀ ਕੋਹਲੀਆ ਅਤੇ ਮੁਹਮੰਦ ਸੋਕਤ ਅਲੀ ਵਾਸੀ ਪਾਖਰਪੁਰ, ਅਮ੍ਰਿਤਰਸ ਨੂੰ ਗ੍ਰਿਫਤਾਰ ਕੀਤਾ ਅਤੇ ਮੁਲਜਮਾਂ ਦੇ ਖਿਲਾਫ 4,8 ਪੰਜਾਬ ਗਉ ਹੱਤਿਆ ਮਨਾਹੀ ਐਕਟ 1955,11 ਪਸੂ ਕਰੂਰਤਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

© 2016 News Track Live - ALL RIGHTS RESERVED