ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ

Jun 18 2018 02:22 PM
ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਦਾ ਸਾੜਿਆ ਪੁਤਲਾ


ਪਠਾਨਕੋਟ 
ਕਾਂਗਰਸੀ ਵਰਕਰਾਂ ਵੱਲੋਂ ਪਿੰਡ ਰਾਜਪੂਰਾ ਵਿੱਚ ਬਲਾਕ ਮੁੱਖ ਸਕੱਤਰ ਬਲਦੇਵ ਰਾਜ ਦੀ ਅਗਵਾਹੀ ਹੇਠ ਕੇਂਦਰ ਸਰਕਾਰ ਦੇ ਪੁਤਲਾ ਸਾੜਿਆ ਗਿਆ। ਇਸ ਮੌਕੇ ਪ੍ਰਦੇਸ ਮੁੱਖ ਸਕੱਤਰ ਵਿਨੈ ਮਹਾਜਨ ਵਿਸੇਸ ਰੂਪ ਵਿੱਚ ਸ਼ਾਮਲ ਹੋਏ ਤੇ ਉਨਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆ ਤੋਂ ਹਰ ਵਰਗ ਦੁੱਖੀ ਹੈ ਅਤੇ ਹਰ ਵਿਅਕਤੀ 2019 ਦੀ ਚੋਣ ਦੀ ਉਡੀਕ ਕਰ ਰਿਹਾ ਹੈ ਤਾਂ ਜੋਂ ਜਨਤਾ ਵਿਰੋਧੀ ਭਾਜਪਾ ਸਰਕਾਰ ਨੂੰ ਉਖਾੜ ਦਿੱਤਾ ਜਾਵੇ। ਉਨਾ ਕਿਹਾ ਕਿ ਪਿਛਲੇ ਚਾਰ ਮਹੀਨਿਆ ਤੋਂ ਡੀਜਲ ਤੇ ਪੈਟਰੋਲ ਦੇ ਮੁੱਲ ਵਿੱਚ ਭਾਰੀ ਵਾਧੇ ਕਾਰਨ ਮਹਿੰਗਾਈ ਚਰਮ ਤੇ ਪੁੱਜ ਗਈ ਹੈ ਜਿਸ ਕਾਰਨ ਲੋਕਾ ਵਿੱਚ ਰੋਸ਼ ਹੈ। ਉਨਾ ਕਿਹਾ ਕਿ ਕੇਦਰ ਨੇ ਪੈਟਰੋਲ ਡੀਜਲ ਤੇ ਜੀਐਸਟੀ ਨਹੀਂ ਘਟਾਈ ਹੈ ਜਿਸ ਕਾਰਨ ਟ੍ਰਾਸਪੋਰਟ ਸੁਵਿਧਾ ਮਹਿੰਗੀ ਹੋ ਕਾਰਨ ਜਨਤਾ ਤੇ ਇਸ ਦਾ ਅਸਰ ਪੈ ਰਿਹਾ ਹੈ। ਉਥੇ ਹੀ ਕੇਂਦਰ ਸਰਾਕਰ ਪੰਜਾਬ ਨੂੰ ਬਣਦਾ ਹੱਕ ਨਹੀਂ ਦੇ ਰਹੀ ਤੇ ਇਸ ਕਾਰਨ ਪੰਜਾਬ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨਾ ਕਿਹਾ ਕਿ ਜਨਤਾ ਦੇ ਸਬਰ ਦਾ ਬੰਨ ਹੁਣ ਟੁੱਟ ਚੁਕਿਆ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਹੈ। ਇਸ ਮੌਕੇ ਤਰਸੇਮ ਭਗਤ, ਨਿਸ਼ਾ ਕੁਮਾਰੀ, ਨਰਿੰਦਰ ਕੁਮਾਰ, ਮੰਦੀਪ ਕੁਮਾਰ, ਮੰਜੀਤ ਸਿੰਘ, ਬਲਵਿੰਦਰ ਸਿੰਘ, ਵਿਸ਼ਾਲ, ਮਲਕੀਅਤ ਸਿੰਘ, ਅਜੈ ਕੁਮਾਰ, ਪੂਰਨ ਚੰਦ, ਕਮਲਾ, ਸੀਮਾ, ਬਬਲੀ, ਆਸੂ ਰਾਨੀ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED