“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਬੱਚਿਆਂ ਨੂੰ ਨਰੋਈ ਸਿਹਤ ਦੇਣ ਲਈ ਖੇਡ ਵਿਭਾਗ ਪਠਾਨਕੋਟ ਨੇ ਕੱਸੀ ਕਮਰ

Jun 15 2018 03:48 PM
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਬੱਚਿਆਂ ਨੂੰ ਨਰੋਈ ਸਿਹਤ ਦੇਣ ਲਈ ਖੇਡ ਵਿਭਾਗ ਪਠਾਨਕੋਟ ਨੇ ਕੱਸੀ ਕਮਰ


ਪਠਾਨਕੋਟ
ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ”  ਨੂੰ ਸਾਰਥੱਕ ਕਰਦਾ ਨਜਰ ਆ ਰਿਹਾ ਹੈ ਪਠਾਨਕੋਟ ਦਾ ਖੇਡ ਵਿਭਾਗ , ਜਿਨ•ਾਂ ਵੱਲੋਂ ਹਰ ਰੋਜ ਬੱਚਿਆਂ ਨੂੰ ਯੋਗਾ, ਸਵੀਮਿੰਗ, ਕੁਸਤੀ ਅਤੇ ਹੋਰ ਖੇਡਾਂ ਦੀ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਜਿਕਰ ਯੋਗ ਹੈ ਕਿ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜਿਲ•ੇ ਅੰਦਰ ਵਿਸ਼ੇਸ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਇਸ ਤੋਂ ਇਲਾਵਾ ਖੇਡ ਵਿਭਾਗ ਪਠਾਨਕੋਟ ਨੇ ਇੱਕ ਵੱਖਰੀ ਪਹਿਲ ਕੀਤੀ ਹੈ। ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਖੁਰਾਕ ਜਿਸ ਵਿੱਚ ਅੰਡਾ, ਦੁੱਧ ਅਤੇ ਫਲ ਸਾਮਲ ਹਨ ਦਿੱਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਮੀਤ ਕੌਰ ਜਿਲ•ਾ ਖੇਡ ਅਫਸ਼ਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ”  ਅਧੀਨ ਅਤੇ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਖੇਡ ਵਿਭਾਗ ਪਠਾਨਕੋਟ ਵੱਲੋਂ ਵਿਸ਼ੇਸ ਕੈਂਪ ਲਗਾਏ ਗਏ ਹਨ। ਸਵੀਮਿੰਗ ਪੂਲ ਪਠਾਨਕੋਟ ਵਿਖੇ ਬੱਚਿਆਂ ਨੂੰ ਵਧੀਆ ਕੋਚ ਦੀ ਸਹਾਇਤਾ ਨਾਲ ਸਵੀਮਿੰਗ ਸਿਖਾਈ ਜਾ ਰਹੀ ਹੈ ਇਸ ਤੋਂ ਪਹਿਲਾ ਬੱਚਿਆਂ ਦੀਆਂ ਯੋਗਾਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਨ•ਾਂ ਵਿੱਚ ਬੱਚੇ ਯੋਗਾ ਕਰਦੇ ਹਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਉਨ•ਾਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਸਿਹਤ ਹੀ ਸਭ ਤੋਂ ਵੱਡਾ ਧਨ ਹੁੰਦਾ ਹੈ ਅਤੇ ਇਸ ਦੇ ਲਈ ਜਰੂਰੀ ਹੈ ਕਿ ਸਵੇਰ ਦੀ ਸੈਰ ਕੀਤੀ ਜਾਵੇ , ਖੇਡਾਂ ਵਿੱਚ ਭਾਗ ਲਿਆ ਜਾਵੇ ਅਤੇ ਚੰਗੀ ਖੁਰਾਕ ਖਾਦੀ ਜਾਵੇ। ਉਨ•ਾਂ ਦੱਸਿਆ ਕਿ ਸਾਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵਧੀਆ ਅਤੇ ਪੋਸਟਿਕ ਅਹਾਰ ਹੀ ਦਿੱਤਾ ਜਾਵੇ। ਇਸ ਉਮਰ ਵਿੱਚ ਬੱਚਿਆਂ ਨੂੰ ਫਲ ,ਦੁੱਧ ਆਦਿ ਖਾਣ ਲਈ ਪ੍ਰੇਰਿਤ ਕੀਤਾ ਜਾਵੇ। ਉਨ•ਾਂ ਬੱਚਿਆਂ ਦੇ ਮਾਪਿਆਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖਿਆ ਜਾਵੇ। ਇਸ ਨਾਲ ਜਿੱਥੇ ਸਿਹਤ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਸਰੀਰ ਦੀ ਬਣਤਰ ਵਿੱਚ ਵੀ ਫਰਕ ਪੈਂਦਾ ਹੈ। ਉਨ•ਾਂ ਕਿਹਾ ਕਿ ਇਹ ਬੱਚਿਆਂ ਦੇ ਮਾਪਿਆਂ ਦੀ ਵੀ ਜਿਮ•ੇਦਾਰੀ ਬਣਦੀ ਹੈ ਕਿ ਬੱਚਿਆਂ ਨੂੰ ਟੈਲੀਵਿਜਨ ਅਤੇ ਵੀਡਿਓ ਗੈਮਾਂ ਵਿੱਚ ਕੱਢ ਕੇ ਖੇਡਾਂ ਨਾਲ ਜੋੜਣ ਦੇ ਲਈ ਪ੍ਰੇਰਿਤ ਕੀਤਾ ਜਾਵੇ। ਉਨ•ਾਂ ਕਿਹਾ ਕਿ ਅਗਰ ਸਾਡੇ ਬੱਚੇ ਤੰਦਰੁਸਤ ਰਹਿਣਗੇ ਤਦ ਹੀ ਪੰਜਾਬ ਸਰਕਾਰ ਦਾ “ਮਿਸ਼ਨ ਤੰਦਰੁਸਤ ਪੰਜਾਬ” ਪੂਰਾ ਹੋ ਸਕੇਗਾ। 

© 2016 News Track Live - ALL RIGHTS RESERVED