ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਬ ਜੇਲ ਪਠਾਨਕੋਟ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਦੋ ਦਿਨਾਂ ਵਿਸ਼ੇਸ

Jun 17 2018 03:33 PM
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਬ ਜੇਲ ਪਠਾਨਕੋਟ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਦੋ ਦਿਨਾਂ ਵਿਸ਼ੇਸ


ਯੋਗਾ ਕੈਂਪ 
ਪਠਾਨਕੋਟ
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜੂਨ ਮਹੀਨੇ ਦੋਰਾਨ ਸੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜਿਲ•ਾ ਪਠਾਨਕੋਟ ਦੇ ਹਰੇਕ ਸਰਕਾਰੀ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲੜ•ੀ ਅਧੀਨ ਜਿਲ•ਾ  ਆਯੂਰਵੈਦਿਕ ਵਿਭਾਗ ਪਠਾਨਕੋਟ ਵੱਲੋਂ ਸਬ ਜੇਲ ਪਠਾਨਕੋਟ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਦੋ ਦਿਨਾਂ ਇਕ ਵਿਸ਼ੇਸ ਯੋਗਾ ਕੈਂਪ ਲਗਾਇਆ ਗਿਆ। ਯੋਗ ਕੈਂਪ ਵਿੱਚ ਬਲਵਿੰਦਰ ਸਿੰਘ ਡੀ.ਐਸ.ਪੀ. ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ•ਾ ਆਯੂਰਵੈਦਿਕ ਅਤੇ ਜੁਨਾਨੀ ਅਧਿਕਾਰੀ ਸ੍ਰੀਮਤੀ ਕੁਲਵੰਤ ਕੌਰ ਨੇ ਦੱਸਿਆ ਕਿ ਡਾ. ਰਾਕੇਸ ਸਰਮਾ ਡਾਇਰੈਕਟਰ ਆਯੂਰਵੈਦਿਕ ਵਿਭਾਗ ਪੰਜਾਬ ਦੇ ਆਦੇਸ਼ਾ ਅਨੁਸਾਰ ਅਤੇ ਸ੍ਰੀਮਤੀ ਨੀਲਿਮਾ (ਆਈ.ਏ.ਐਸ.)ਡਿਪਟੀ ਕਮਿਸ਼ਨਰ ਜੀ ਦੀ ਯੋਗ ਅਗਵਾਈ ਹੇਠ ਵਿਭਾਗ ਵੱਲੋਂ ਸਬ ਜੇਲ ਪਠਾਨਕੋਟ ਵਿਖੇ ਇਕ ਯੋਗਾ ਕੈਂਪ ਲਗਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਕੈਂਪ ਦੋਰਾਨ ਕੈਦੀਆਂ, ਹਵਾਲਾਤੀਆਂ ਅਤੇ ਜੇਲ ਸਟਾਫ ਨੂੰ ਪੂਰੀ ਤਰ•ਾ ਨਾਲ ਤੰਦਰੁਸਤ ਰਹਿਣ ਦੇ ਲਈ ਯੋਗ ਕ੍ਰਿਰਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ। ਸ੍ਰੀਮਤੀ ਕੁਲਵੰਤ ਕੌਰ ਨੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਸੰਬੋਧਤ ਕਰਦਿਆਂ ਦੱਸਿਆ ਕਿ ਨਿਰੋਗ ਰਹਿਣ ਦੇ ਨਾਲ ਨਾਲ ਅਪਣੇ ਅਹਾਰ ਵਿਵਹਾਰ ਤੇ ਕਾਬੂ ਰੱਖ ਕੇ ਜੂਰਮ ਦੀ ਦੁਨਿਆ ਤੋਂ ਬਚਿਆ ਜਾ ਸਕਦਾ ਹੈ ਅਤੇ ਜੁਰਮ ਤੇ ਕਾਬੂ ਪਾਉਂਣ ਦੇ ਲਈ ਯੋਗ ਦੀਆਂ ਕਿਰਿਆਵਾਂ ਤੋਂ ਜਾਣੂ ਹੋਣਾ ਬਹੁਤ ਹੀ ਜਰੂਰੀ ਹੈ। ਉਨ•ਾ ਦੱਸਿਆ ਕਿ ਅੱਜ ਦੇ ਜੀਵਨ ਵਿੱਚ ਹਰੇਕ ਵਿਅਕਤੀ ਤਨਾਅ ਵਿੱਜ ਘਿਰਿਆ ਹੋਇਆ ਹੈ ਅਤੇ ਯੋਗ ਹੀ ਇਕ ਅਜਿਹਾ ਮਾਰਗ ਹੈ ਜਿਸ ਤੇ ਚਲ ਕੇ ਵਿਅਕਤੀ ਤਨਾਅ ਤੋਂ ਮੁਕਤੀ ਪਾ ਸਕਦਾ ਹੈ। ਉਨ•ਾਂ ਕਿਹਾ ਕਿ ਮਾਨਸਿਕ ਤਨਾਅ ਦੇ ਕਾਰਨ ਹੀ ਵਿਅਕਤੀ ਅਪਰਾਧ ਵੱਲ ਆਪਣੇ ਕਦਮ ਵਧਾਉਂਣਾ ਸੁਰੂ ਕਰਦਾ ਹੈ। ਉਨ•ਾਂ ਕਿਹਾ ਕਿ ਯੋਗ ਨੂੰ ਅਗਰ ਅਸੀਂ ਆਪਣਾ ਸਾਥੀ ਬਣਾਉਂਦੇ ਹਾਂ ਅਤੇ ਬਿਨ•ਾਂ ਰੁਕੇ ਹਰ ਰੋਜ ਯੋਗ ਕਰਦੇ ਹਾਂ ਤਾਂ ਵਿਅਕਤੀ ਸਰੀਰਿਕ ਅਤੇ ਮਾਨਸਿਕ ਤੋਰ ਤੇ ਪੂਰੀ ਤਰ•ਾਂ ਨਾਲ ਤੰਦਰੁਸਤ ਰਹਿੰਦਾ ਹੈ ਅਤੇ ਵਿਅਕਤੀ ਦੇ ਮਨ ਅੰਦਰ ਅਪਰਾਧ ਕਰਨ ਦੀ ਭਾਵਨਾ ਪੈਦਾ ਹੀ ਨਹੀਂ ਹੋ ਸਕਦੀ। ਉਨ•ਾਂ ਜਿਲ•ਾ ਪਠਾਨਕੋਟ ਦੇ ਲੋਕਾਂ ਅੱਗੇ ਵੀ ਅਪੀਲ ਕਰਦਿਆਂ ਕਿਹਾ ਕਿ ਯੋਗ ਹੀ ਵਿਅਕਤੀ ਨੂੰ ਨਿਰੋਗ ਰੱਖ ਸਕਦਾ ਹੈ ਅਤੇ ਪੂਰੇ ਦਿਨ ਦੀ ਪ੍ਰੀਕਿਆ ਸੁਰੂ ਕਰਨ ਤੋਂ ਪਹਿਲਾ ਕਰੀਬ ਇੱਕ ਘੰਟਾ ਹਰੇਕ ਵਿਅਕਤੀ ਨੂੰ ਸਮਾਂ ਕੱਢ ਕੇ ਯੋਗ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਤੰਦਰੁਸਤ ਰਿਹ ਸਕੇ। ਉਨ•ਾਂ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਆਊ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸਨ ਨੂੰ ਪੂਰਾ ਕਰੀਏ। ਇਸ ਮੋਕੇ ਤੇ ਡੀ.ਐਸ.ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕੈਦੀਆਂ ਨੂੰ ਪੂਰੀ ਤਰ•ਾ ਨਾਲ ਸਿਹਤ ਮੰਦ ਬਣਾਈ ਰੱਖਣ ਦੇ ਲਈ ਲਗਾਤਾਰ ਯੋਗ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਦੇ ਪ੍ਰਭਾਵ ਦੇ ਨਾਲ ਹੀ ਕੈਦੀਆਂ ਅਤੇ ਹਵਾਲਾਤੀਆਂ ਦੇ ਮਨੋਬਲ ਵਿੱਚ ਨਤੀਜਾ ਸਾਫ ਦੇਖਣ ਨੂੰ ਮਿਲਦਾ ਹੈ। ਉਨ•ਾਂ ਕਿਹਾ ਕਿ ਭਵਿੱਖ ਅੰਦਰ ਵੀ ਅਜਿਹੇ ਯੋਗਾ ਕੈਂਪ ਜੇਲ ਅੰਦਰ ਲਗਾਏ ਜਾਣਗੇ ਤਾਂ ਜੋ ਕੈਦੀਆਂ ਅਤੇ ਹਵਾਲਾਤੀਆਂ ਦੀ ਰੂਚੀ ਯੋਗ ਵਿੱਚ ਬਣਾਈ ਰੱਖੀ ਜਾ ਸਕੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਸਚਿੱਨ ਗੁਪਤਾ, ਡਾ. ਪੰਕਜ ਠਾਕੁਰ, ਡਾ. ਰਜਿੰਦਰ , ਡਾ. ਵਿਪਨ ਅਤੇ ਹੋਰ ਵੀ ਹਾਜ਼ਰ ਸਨ।

© 2016 News Track Live - ALL RIGHTS RESERVED