ਜਿਲੇ ਵਿੱਚ ਪਾਣੀ ਦੀ ਪੱਧਰ 25 ਤੋਂ 30 ਫੁੱਟ ਤੱਕ ਡਿਗਿਆ, ਭਵਿੱਖ ਵਿੱਚ ਜਲ ਸੰਕਟ ਦੇ ਹਾਲਤ ਪੈਦਾ ਹੋ ਸਕਦੇ ਹਨ

Jun 18 2018 02:37 PM
ਜਿਲੇ ਵਿੱਚ ਪਾਣੀ ਦੀ ਪੱਧਰ 25 ਤੋਂ 30 ਫੁੱਟ ਤੱਕ ਡਿਗਿਆ, ਭਵਿੱਖ ਵਿੱਚ ਜਲ ਸੰਕਟ ਦੇ ਹਾਲਤ ਪੈਦਾ ਹੋ ਸਕਦੇ ਹਨ


ਹੁਸ਼ਿਆਰਪੁਰ
ਭਾਵੇਂ ਅਜੇ ਹੁਸ਼ਿਆਰਪੁਰ 'ਚ ਸ਼ਿਮਲਾ, ਬੀਕਾਨੇਰ ਅਤੇ ਮਹਾਰਾਸ਼ਟਰ ਦੇ ਲਾਤੂਰ ਵਰਗੇ ਹਾਲਾਤ ਨਹੀਂ ਹਨ ਪਰ ਕੰਢੀ ਇਲਾਕੇ 'ਚ ਪੈਂਦੇ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਖੇਤਰਾਂ 'ਚ ਜਿਸ ਤਰ•ਾਂ ਜ਼ਮੀਨੀ ਪਾਣੀ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਉਸ ਨਾਲ ਭਵਿੱਖ 'ਚ ਜ਼ਿਲੇ 'ਚ ਜਲ ਸੰਕਟ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਪਿਛਲੇ 10 ਸਾਲਾਂ ਅੰਦਰ ਜ਼ਿਲੇ 'ਚ ਪਾਣੀ  ਦਾ ਪੱਧਰ  ਕਰੀਬ 100 ਫੁੱਟ ਤੋਂ ਡਿੱਗ ਕੇ 125 ਤੋਂ 130 ਫੁੱਟ ਤੱਕ ਜਾ ਪਹੁੰਚਿਆ ਹੈ। ਇਥੇ  ਹੀ ਬਸ ਨਹੀਂ ਵਾਟਰ ਸੈਂਪਲ ਰਿਪੋਰਟ ਦੇ ਅੰਕੜਿਆਂ 'ਤੇ ਗੌਰ ਕਰੀਏ ਤਾਂ ਸ਼ਹਿਰ 'ਚ ਜੋ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਉਹ 300 ਤੋਂ 350 ਫੁੱਟ ਹੇਠੋਂ ਨਿਕਲਦਾ ਹੈ। ਇਸ ਤੋਂ ਉੱਪਰ ਜਿਹੜਾ ਪਾਣੀ ਮਿਲਦਾ ਹੈ, ਉਹ ਪੀਣ ਯੋਗ ਨਹੀਂ ਹੈ। ਖੇਤੀਬਾੜੀ ਵਿਭਾਗ  ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ 'ਚ ਦੱਸਿਆ ਗਿਆ ਕਿ ਜ਼ਮੀਨ ਹੇਠਲੇ  ਪੀਣ  ਵਾਲੇ  ਪਾਣੀ  ਦਾ ਪੱਧਰ ਹਰ ਸਾਲ  ਡੇਢ ਤੋਂ ਦੋ ਫੁੱਟ ਹੇਠਾਂ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਜ਼ਿਲੇ ਦੇ 10 ਬਲਾਕਾਂ ਦੇ  ਪਾਣੀ  ਦਾ ਜ਼ਮੀਨੀ ਪੱਧਰ 2.5 ਮੀਟਰ ਤੋਂ ਲੈ 41.50 ਮੀਟਰ ਤੱਕ ਹੇਠਾਂ ਡਿੱਗ ਗਿਆ ਹੈ। 
ਖੇਤੀਬਾੜੀ ਵਿਭਾਗ ਵੱਲੋਂ ਜਾਰੀ ਸੂਚਨਾ ਦੇ ਆਧਾਰ 'ਤੇ ਹੁਸ਼ਿਆਰਪੁਰ ਜ਼ਿਲੇ 'ਚ ਵੀ ਜਿਸ ਰਫਤਾਰ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਉਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਪੰਜਾਬ ਦੇ ਕੁਲ 147 ਬਲਾਕਾਂ 'ਚੋਂ 118  'ਚ ਲੋੜ ਤੋਂ ਜ਼ਿਆਦਾ ਪਾਣੀ ਵਰਤਿਆ ਜਾ ਰਿਹਾ ਹੈ। ਹੁਸ਼ਿਆਰਪੁਰ 'ਚ ਹੀ 4 ਅਜਿਹੇ ਬਲਾਕ ਹਨ ਜਿਨ•ਾਂ 'ਚ ਓਵਰ ਐਕਸ-ਪਲਾਈਟੇਸ਼ਨ ਹੋ ਰਹੀ ਹੈ। ਦਸੂਹਾ, ਟਾਂਡਾ, ਹੁਸ਼ਿਆਰਪੁਰ ਵਣ ਤੇ ਗੜ•ਸ਼ੰਕਰ ਆਦਿ ਸ਼ਾਮਲ ਹਨ।  ਅੰਕੜਿਆਂ ਅਨੁਸਾਰ ਇਨ•ਾਂ 4 ਬਲਾਕਾਂ 'ਚ ਹਾਲਾਤ ਅਜਿਹੇ ਹਨ ਕਿ ਇਥੇ 128.75 ਫੀਸਦੀ ਜ਼ਮੀਨੀ ਪਾਣੀ ਦਾ ਓਵਰ ਐਕਸ-ਪਲਾਈਟੇਸ਼ਨ ਕੀਤਾ ਜਾ ਰਿਹਾ ਹੈ। ਝੋਨੇ ਦੀ ਫ਼ਸਲ ਲਈ ਚਾਹੀਦੈ ਸਭ ਤੋਂ ਜ਼ਿਆਦਾ ਪਾਣੀਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲਾ ਕੰਢੀ ਇਲਾਕੇ 'ਚ ਪੈਣ  ਤੋਂ ਬਾਅਦ ਵੀ ਇਥੇ ਝੋਨੇ ਦੀ ਖੇਤੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਝੋਨੇ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਪਾਣੀ ਲੱਗਦਾ ਹੈ। ਇਸੇ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਬ-ਸਾਇਲ ਵਾਟਰ ਕੰਜ਼ਰਵੇਸ਼ਨ ਐਕਟ ਲਾਗੂ ਕਰ ਕੇ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ 20 ਜੂਨ ਤੋਂ ਬਾਅਦ ਹੀ ਕਿਸਾਨ ਝੋਨੇ ਦੀ ਫ਼ਸਲ ਬੀਜ ਸਕਣਗੇ। 20 ਜੂਨ  ਤੋਂ ਬਾਅਦ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਅੰਡਰ ਗਰਾਊਂਡ ਵਾਟਰ ਦੀ ਘੱਟ ਜ਼ਰੂਰਤ ਪੈਂਦੀ ਹੈ ਪਰ ਫਿਰ ਵੀ ਕਿਸਾਨ ਮੰਨਣ ਨੂੰ ਤਿਆਰ ਨਹੀਂ ਦਿਸ ਰਹੇ।
ਇਸ ਸਬੰਧੀ ਖੇਤੀਬਾੜੀ ਵਿਭਾਗ 'ਚ ਤਾਇਨਾਤ ਵਿਗਿਆਨੀ ਅਸ਼ੋਕ ਕੁਮਾਰ ਤੋਂ ਪੁੱਛਿਆ ਤਾਂ ਉਨ•ਾਂ ਪਾਣੀ  ਦਾ  ਪੱਧਰ ਘਟਣ ਦਾ ਕਾਰਨ ਵਾਟਰ ਲੈਵਲ ਰੀਚਾਰਜ ਨਾ ਹੋਣਾ ਦੱਸਿਆ। ਉਨ•ਾਂ ਕਿਹਾ ਕਿ ਬਾਰਿਸ਼ਾਂ ਘੱਟ ਪੈਣ ਕਾਰਨ ਜਿਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗਦਾ ਜਾ ਰਿਹਾ ਹੈ, ਉੱਥੇ ਹੀ ਪ੍ਰੀ-ਮਾਨਸੂਨ ਤੇ ਪੋਸਟ ਮਾਨਸੂਨ 'ਚ ਔਸਤਨ ਬਾਰਿਸ਼ਾਂ 'ਚ ਵੀ ਕਮੀ ਰਹੀ ਹੈ। ਇਸ ਲਈ ਪਾਣੀ ਦਾ ਘਟ ਰਿਹਾ ਪੱਧਰ ਉੱਚਾ ਚੁੱਕਣ ਲਈ ਬਰਸਾਤੀ ਪਾਣੀ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।

© 2016 News Track Live - ALL RIGHTS RESERVED