ਅੱਤਵਾਦੀ ਇਨਪੁੱਟ ਮਿਲਣ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ

Jun 18 2018 03:10 PM
ਅੱਤਵਾਦੀ ਇਨਪੁੱਟ ਮਿਲਣ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ


ਗੁਰਦਾਸਪੁਰ
ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਪੁਲਸ ਨੇ ਉੱਚ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵਲੋਂ ਚੈਕਿੰਗ ਅਭਿਆਨ ਚਲਾਇਆ ਤੇ ਆਉਣ ਜਾਣ ਵਾਲੇ ਮੁਸਾਫਰਾ ਤੇ ਰੇਲ ਗੱਡੀਆਂ ਦੀ ਜਾਂਚ ਕੀਤੀ। ਜੀ. ਆਰ. ਪੀ. ਵਿਭਾਗ ਦੀ ਐੱਸ. ਪੀ. ਅਮਨਦੀਪ ਕੌਰ ਨੇ ਦੱਸਿਆ ਕਿ ਅੱਤਵਾਦੀ ਗਤੀਵਿਧੀਆਂ ਦੇ ਇੰਟੈਲੀਜੈਂਸ ਇਨਪੁੱਟ ਮਿਲਣ 'ਤੇ ਏ.ਡੀ.ਜੀ. ਰੋਹਿਤ ਚੌਧਰੀ ਦੇ ਨਿਰਦੇਸ਼ਾਂ 'ਤੇ ਗੁਰਦਾਸਪੁਰ ਰੇਲਵੇ ਸਟੇਸ਼ਨ ਸਮੇਤ ਮੀਰਥਲ, ਬਟਾਲਾ, ਧਾਰੀਵਾਲ, ਦੀਨਾਨਗਰ, ਪਠਾਨਕੋਟ ਤੇ ਮਾਧੋਪੁਰ 'ਚ ਆਪ੍ਰੇਸ਼ਨ ਇੰਸਪੈਕਟਰ ਸਤਪਾਲ ਸਿੰਘ ਤੇ ਐੱਸ.ਐੱਚ.ਓ ਬਲਬੀਰ ਸਿੰਘ ਦੀ ਅਗਵਾਈ 'ਚ ਵੱਖ-ਵੱਖ ਰੇਲਵੇ ਵਿਭਾਗਾਂ ਦੀਆਂ ਟੀਮਾਂ ਨੇ ਸਟੇਸ਼ਨ, ਰੇਲਵੇ ਲਾਈਨਾਂ ਤੇ ਸਟੇਸ਼ਨ 'ਤੇ ਆਉਣ ਜਾਣ ਵਾਲੇ ਮੁਸਾਫਰਾਂ ਤੇ ਰੇਲ ਗੱਡੀਆਂ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ। ਉਨ•ਾਂ ਦੱਸਿਆ ਕਿ ਜੰਮੂ-ਕਸ਼ਮੀਰ 'ਚ ਵਿਗੜੇ ਹਾਲਾਤ 'ਤੇ ਇੰਟੈਲੀਜੈਂਸ ਨੂੰ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਇਨਪੁੱਟ ਮਿਲੇ ਹਨ ਕਿ ਉਹ ਦੀਨਾਨਗਰ ਥਾਣੇ ਤੇ ਪਠਾਨਕੋਟ ਏਅਰਬੇਸ ਵਰਗੇ ਦੁਬਾਰਾ ਹਮਲੇ ਕਰ ਕੇ ਮਾਹੌਲ ਨੂੰ ਖਰਾਬ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਰੇਲਵੇ ਪੁਲਸ ਵਿਭਾਗ ਨੇ ਪਹਿਲਾਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਟੇਸ਼ਨ ਦੇ ਆਸ-ਪਾਸ, ਰੇਲਵੇ ਲਾਈਨਾਂ 'ਤੇ ਕੋਈ ਲਾਵਾਰਿਸ ਚੀਜ਼ ਜਾਂ ਸ਼ੱਕੀ ਵਿਅਕਤੀ ਘੁੰਮਦਾ ਦੇਖਣ ਤਾਂ ਤੁਰੰਤ ਆਸ-ਪਾਸ ਦੇ ਪੁਲਸ ਸਟੇਸ਼ਨ 'ਚ ਸੂਚਿਤ ਕਰਨ। ਲੋਕਾਂ ਦੇ ਸਹਿਯੌਗ ਨਾਲ ਹੀ ਅਸੀਂ ਅੱਤਵਾਦੀ ਗਤੀਵਿਧੀਆਂ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸ ਸਕਦੇ ਹਾਂ। ਇਸ ਮੌਕੇ ਚੌਂਕੀ ਇੰਚਾਰਜ ਭੁਪਿੰਦਰ ਸਿੰਘ, ਪਠਾਨਕੋਟ ਚੌਂਕੀ ਇੰਚਾਰਜ ਪਲਵਿੰਦਰ ਸਿੰਘ, ਐੱਚ. ਸੀ ਕੁਲਦੀਪ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ ਤੇ ਸਟੇਸ਼ਨ ਹੈੱਡ ਸ਼ਸ਼ੀ ਆਦਿ ਮੌਜੂਦ ਸਨ।  

© 2016 News Track Live - ALL RIGHTS RESERVED