ਹੋਟਲ ਦੇ ਕਮਰੇ ਵਿੱਚ ਨੌਜਵਾਨ ਨੇ ਲਿਆ ਫਾਹਾ, ਮੌਤ

Jun 19 2018 02:45 PM
ਹੋਟਲ ਦੇ ਕਮਰੇ ਵਿੱਚ ਨੌਜਵਾਨ ਨੇ ਲਿਆ ਫਾਹਾ, ਮੌਤ


ਪਠਾਨਕੋਟ
ਸਥਾਨਕ ਢਾਂਗੂ ਰੋਡ ਸਥਿਤ ਇਕ ਹੋਟਲ ਵਿਚ ਠਹਿਰਣ ਆਏ ਇਕ ਯਾਤਰੀ ਵੱਲੋਂ ਕਮਰੇ ਵਿਚ ਭੇਤਭਰੇ ਹਾਲਾਤ ਵਿਚ ਪੱਖੇ ਨਾਲ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਹੈ। ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਉਥੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।  ੍ਰਡਵੀਜ਼ਨ ਨੰ. 2 ਦੇ ਮੁਖੀ ਰਵਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਜੇ (35) ਪੁੱਤਰ ਪ੍ਰੇਮ ਵਸ਼ਿਸ਼ਟ ਵਾਸੀ ਦਿੱਲੀ ਵਜੋਂ ਹੋਈ ਹੈ। ਉਨ•ਾਂ  ਕਿਹਾ ਕਿ ਬੀਤੀ ਰਾਤ ਚਾਰ ਵਿਅਕਤੀ ਕਿਸੇ ਕੰਮ ਲਈ ਸ਼ਹਿਰ ਵਿਚ ਆਏ ਸਨ ਅਤੇ ਰਾਤ ਨੂੰ ਆਰਾਮ ਲਈ ਉਕਤ ਹੋਟਲ ਵਿਚ ਵੱਖ-ਵੱਖ ਕਮਰਿਆਂ ਵਿਚ ਠਹਿਰੇ ਸਨ। ਅੱਜ ਸਵੇਰੇ ਹੋਟਲ ਪ੍ਰਬੰਧਕਾਂ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਲਾਸ਼ਘਰ ਵਿਚ ਰੱਖ ਦਿੱਤਾ ਹੈ। ਇਸ ਬਾਰੇ ਪਰਿਵਾਰ ਨੂੰ ਸੂਚਿਤ ਕਰ  ਦਿੱਤਾ ਹੈ। ਪਰਿਵਾਰ ਦੇ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ  ਅਨੁਸੋਰ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

© 2016 News Track Live - ALL RIGHTS RESERVED