“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਰੀਵਿਊ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ

Jun 20 2018 02:47 PM
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਰੀਵਿਊ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ  ਦੇ ਮੀਟਿੰਗ ਹਾਲ ਵਿਖੇ ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ ਹੇਠ ਮਈ-2018 ਮਹੀਨੇ ਦੀਆਂ ਰਿਪੋਰਟਾਂ ਦਾ ਰੀਵਿਊ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਸੰਬਧੀ ਜ਼ਿਲ•ਾ ਸਿਹਤ ਸੁਸਾਇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਵਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਪਠਾਨਕੋਟ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਕੁਲਦੀਪ ਸਿੰਘ ਡੀ.ਐਸ.ਪੀ, ਵੱਖ ਵੱਖ ਵਿਭਾਗਾਂ ਦੇ ਮੁੱਖੀ ਅਤੇ ਨੁਮਾਇੰਦੇ, ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਹਾਜ਼ਰ ਸਨ।  ਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ•ੇ ਅੰਦਰ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਉਨ•ਾਂ ਨੇ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ Outpatient Opiod 1ssisted “reatment (OO1“ 3linic ) ਸੰਬਧੀ ਲੋਕਾਂ ਵਿੱਚ ਵੱਧ ਤੋ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਨਸ਼ਿਆਂ ਦੇ ਆਦੀ ਮਰੀਜ਼ਾ ਨੂੰ ਨਸ਼ਿਆਂ ਦੀ ਦਲਦਲ'ਚੋ ਬਾਹਰ ਕੱਢਿਆ ਜਾਵੇ। ਇਸ ਤੋ ਇਲਾਵਾ 41PO ਦੀ ਹਰ ਗਤੀਵਿਧੀ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕੀਤੀ ਜਾਵੇ ਅਤੇ 41PO ਸੰਬਧੀ ਨਵੇਂ ਸੁਝਾਅ ਪੇਸ਼ ਕੀਤੇ ਜਾਣ। ਉਹਨਾਂ ਸੁਜਾਨਪੁਰ ਪੰਚਾਇਤੀ ਦੇ ਹੋਏ ਤੰਬਾਕੂ ਮੁਕਤ 5 ਪਿੰਡਾਂ ਤੋਂ ਇਲਾਵਾ ਜਿਲੇ• ਦੇ ਬਾਕੀ ਪਿੰਡਾਂ ਨੂੰ ਵੀ ਤੰਬਾਕੂ ਮੁਕਤ ਕਰਨ ਲਈ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਹਦਾਇਤ ਜਾਰੀ ਕੀਤੀ।ਉਨ•ਾਂ ਨੇ ਐਮ.ਆਰ ਅਭਿਆਨ 'ਚ ਪਹਿਲੇ ਤੇ ਆਉਣ ਲਈ ਜ਼ਿਲ•ਾ ਸਿਹਤ ਵਿਭਾਗ ਪਠਾਨਕੋਟ ਨੂੰ ਵਧਾਈ ਦਿੱਤੀ ਅਤੇ ਪੂਰੇ ਕੰਮ-ਕਾਜ ਤੇ ਸੰਤੁਸ਼ਟੀ ਜਤਾਈ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਡੇਂਗੂ ਮਲੇਰੀਆ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਅਤੇ ਸਿਹਤ ਵਿਭਾਗ ਨੂੰ ਖਾਸ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਮਿਲ ਕੇ ਸਖਤ ਕੱਦਮ ਚੁੱਕੇ ਜਾਣ ਤਾਂ ਜੋ ਪਿਛਲੇ ਸਾਲ ਲਮੀਨੀ ਖੇਤਰ ਵਿੱਚ ਆਏ ਡੇਂਗੂ ਦੇ ਪ੍ਰਭਾਵ ਤੋ ਬਚਿਆ ਜਾਵੇ। ਉਹਨਾਂ ਕਿਸੇ ਵੀ ਤਰਾਂ• ਦੀ ਆਊਟ ਬਰੇਕ ਆਉਣ ਤੋ ਪਹਿਲਾਂ ਨਗਰ ਨਿਗਮ ਤੋਂ ਆਏ ਡਾ.ਐਨ.ਕੈ ਸਿੰਘ ਨੂੰ ਕਬਾੜੀਆਂ ਦੀਆਂ ਦੁਕਾਨਾਂ ਅਤੇ ਵੱਖ ਵੱਖ ਥਾਂਵਾਂ ਤੇ ਬੇਕਾਰ ਪਏ ਟਾਇਰਾਂ ਦੀ ਚੈਕਿੰਗ ਕਰਨ ਦੀ ਹਦਾਇਤ ਜਾਰੀ ਕੀਤੀ ਅਤੇ ਸਿਹਤ ਵਿਭਾਗ ਨਾਲ ਡੇਂਗੂ ਦੀ ਰੋਕਥਾਮ ਲਈ ਹਰ ਤਰ•ਾਂ ਨਾਲ ਸਹਿਯੋਗ ਦੇਣ ਲਈ ਕਿਹਾ। ਉਨ•ਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਕਿਹਾ ਕਿ ਉਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਨ ਕਿ ਪਿੰਡ ਦੇ ਸਰਪੰਚਾਂ ਨਾਲ ਤਾਲ-ਮੇਲ ਕਰਕੇ ਪਿੰਡਾਂ'ਚ ਟੋਏ ਟਿੱਬੇ ਮਿੱਟੀ ਨਾਲ ਭਰਵਾਏ ਜਾਣ ਅਤੇ ਛੱਪੜਾਂ 'ਚ ਕਾਲਾ ਤੇਲ ਆਦਿ ਪਾਇਆ ਜਾਵੇ। ਉਨ•ਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਡੇਂਗੂ ਤੇ ਮਲੇਰੀਆ ਦੇ ਪ੍ਰਭਾਵਾਂ ਤੇ ਬਚਾਵ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।
  ਮੀਟਿੰਗ ਵਿੱਚ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਨੇ ਮਈ ਮਹੀਨੇ ਵਿੱਚ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨਾਂ ਨੇ ਮਈ ਮਹੀਨੇ ਦੀਆਂ ਰਿਪੋਰਟਾਂ ਜਿਨਾਂ'ਚ (Maternal and 3hild 8ealth), (6amily Welfare Programmes) ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿੱਚ National Programme for 3ontrol 2lindness, National Vector 2orn Programme under 94SP, “obacco 3ontrol Programme, RN“3P and NL5P, R2SK Programme ਵਿੱਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ। ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਮਈ ਮਹੀਨੇ ਤੋਂ ਸ਼ੁਰੂ ਹੋਏ ਵਿਸ਼ੇਸ਼ ਖਸਰਾ-ਰੂਬੈਲਾ ਅਭਿਆਨ ਵਿੱਚ ਜ਼ਿਲ•ਾ ਪਠਾਨਕੋਟ ਰਾਜ ਵਿੱਚ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਇਸ ਅਭਿਆਨ ਸੰਬਧੀ ਸਟੇਟ ਤੋਂ ਆਈ ਰਿਪੋਰਟ ਮੁਤਾਬਿਕ 41ਵੇਂ ਦਿਨ ਤੱਕ 155049 (09 ਮਹੀਨੇ ਤੋਂ 15 ਸਾਲ) ਤੱਕ ਦੀ ਉਮਰ ਦੇ ਬੱਚਿਆਂ ਨੂੰ ਐਮ. ਆਰ ਦਾ ਟੀਕਾ ਲਗਾ ਕੇ ਸਿਹਤ ਵਿਭਾਗ ਪਠਾਨਕੋਟ ਨੇ 99.3 ਪ੍ਰਤੀਸ਼ਤ ਟੀਚਾ ਹਾਸਲ ਕੀਤਾ ਹੈ ਜੋ ਕਿ ਪੂਰੇ ਰਾਜ 'ਚੋ ਅੱਗੇ ਹੈ। ਉਨ•ਾਂ ਦੱਸਿਆ ਕਿ 16 ਮਈ, 2018 ਨੂੰ ਸਿਹਤ ਵਿਭਾਗ ਪਠਾਨਕੋਟ ਵਲੋਂ ਡੇਂਗੂ ਦੀ ਰੋਕਥਾਮ ਅਤੇ ਬਚਾਓ ਲਈ “ਰਾਸ਼ਟਰੀ ਡੇਂਗੂ ਦਿਵਸ” ਤੇ ਸਿਹਤ ਵਿਭਾਗ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵਲੋ ਸਿਵਲ ਹਸਪਤਾਲ ਪਠਾਨਕੋਟ ਤੋਂ ਡੇਂਗੂ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ  17 ਮਈ 2018 ਨੂੰ “ਵਿਸ਼ਵ ਬੱਲਡ ਪ੍ਰੈਸ਼ਰ ਦਿਵਸ” ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਸੈਮੀਨਾਰ ਅਤੇ ਵਿਸ਼ੇਸ਼ ਬੱਲਡ ਪ੍ਰੈਸ਼ਰ ਜਾਂਚ ਕੈਂਪ ਲਗਾ ਕੇ 276 ਵਿਅਕਤੀਆਂ ਦੇ ਖੂਨ ਦੇ ਦਬਾਅ ਦੀ ਮੁਫਤ ਜਾਂਚ ਕੀਤੀ ਗਈ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਮੁਕਤੀ ਕੇਂਦਰ ਵਿਖੇ ਨਸ਼ਿਆਂ ਦੇ ਆਦੀ ਮਰੀਜ਼ਾਂ ਦਾ Outpatient Opiod 1ssisted “reatment ਸ਼ੂਰੁ ਕੀਤਾ ਗਿਆ ਹੈ ਅਤੇ ਹੁਣ ਤੱਕ ਤਕਰੀਬਨ 40 ਮਰੀਜ਼ ਆਪਣਾ ਨਾਮ ਆਨ-ਲਾਈਨ  ਰਜਿਸਟਰਡ ਕਰਵਾ ਚੁੱਕੇ ਹਨ। ਉਨ•ਾਂ ਦੱਸਿਆ ਕਿ 28 ਮਈ ਤੋ 2 ਜੂਨ, 2018 ਤੱਕ ਟੀ.ਬੀ ਦੇ ਐਕਟਿਵ ਕੇਸ ਲੱਭਣ ਲਈ ਜ਼ਿਲੇ• ਅੰਦਰ ਮੈਡੀਕਲ ਮੋਬਾਇਲ ਵੈਨ ਚਲਾਈ ਗਈ ਜਿਸ ਵਿੱਚ ਲੱਗੀ ਵਿਸ਼ੇਸ਼ 32N11“ ਮਸ਼ੀਨ ਦੁਆਰਾ 53 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਅਤੇ ਪਾਏ ਗਏ 5 ਟੀ.ਬੀ ਦੇ ਕੇਸਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਸ਼ੂਰੁ ਕੀਤਾ ਗਿਆ ਹੈ।“ਤੰਬਾਕੂ ਨਾਲ ਦਿਲ ਦੀਆਂ ਬੀਮਾਰੀਆਂ” ਸੰਬਧਤ  31 ਮਈ, 2018 ਨੂੰ “ਵਿਸ਼ਵ ਨੋ ਤੰਬਾਕੂ ਦਿਵਸ” ਤੇ ਵਿਸ਼ੇਸ਼ 3ardiology ਕੈਂਪ ਲਗਾਇਆ ਗਿਆ ਜਿਸ ਵਿੱਚ ਮਸ਼ਹੂਰ 3ardiologist 4r.Suresh Kaul ਨੇ 176 ਮਰੀਜ਼ਾ ਦਾ ਮੁਫਤ ਚੈਕ-ਅਪ ਕੀਤਾ। ਇਸ ਤੋ ਇਲਾਵਾ ਕੈਂਪ ਦੌਰਾਨ ਮਰੀਜਾਂ ਦੀ ਮੁਫਤ ਈ.ਸੀ.ਜੀ, ਲੈਬ ਟੈਸਟ ਅਤੇ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ। ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਕਾਂ ਨੂੰ ਵਧੀਆ ਸਿਹਤ ਤੇ ਜੀਣ ਲਈ ਸਾਫ ਸੁਥਰਾ ਵਾਤਾਵਰਣਨ ਪ੍ਰਦਾਨ ਕਰਨ ਸੰਬਧੀ 5 ਜੂਨ, 2018 ਨੂੰ “ਵਿਸ਼ਵ ਵਾਤਾਵਰਨ ਦਿਵਸ” 'ਤੇ  ਜ਼ਿਲੇ• ਅੰਦਰ “ ਮਿਸ਼ਨ ਤੰਦਰੁਸਤ ਪੰਜਾਬ” ਦੀ ਸ਼ੂਰੁਆਤ ਕੀਤੀ ਗਈ। ਇਸ ਮਿਸ਼ਨ ਅਧੀਨ ਸਿਹਤ ਵਿਭਾਗ ਵਲੋਂ ਫੂਡ ਅਵੇਅਰਨਸ ਸੰਬਧੀ ਖਾਣ ਪੀਣ ਦੀਆਂ ਵਸਤਾਂ ਜਿਵੇਂ ਮਠਾਈਆਂ, ਸਬਜੀਆਂ, ਫਲ-ਫਰੂਟ, ਦੁੱਧ, ਕੋਲਡ ਡਰਿੰਕਸ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਰ ਸ਼ੁਕਵਾਰ 'ਡ੍ਰਰਾਈ ਡੇ' ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਦੀ ਰੋਕਥਾਮ ਲਈ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਰ ਬੁੱਧਵਾਰ ਮਮਤਾ ਦਿਵਸ ਤੇ ਤੰਦਰੁਸਤ ਜੀਵਨ ਲਈ ਮਾਵਾਂ ਅਤੇ ਬੱਚਿਆਂ ਲਈ ਸਤੁੰਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। 30 ਸਾਲ ਦੀ ਵੱਧ ਉਮਰ ਦੇ ਨਾਗਰਿਕਾਂ ਦੀ ਸਿਹਤ ਸੰਥਾਵਾਂ'ਚ ਹਰ ਸ਼ਨੀਵਾਰ ਮੁਫਤ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਸ ਤੋ ਇਲਵਾ ਨਕਲੀ ਦਵਾਈਆਂ ਦੀ ਗੈਰ-ਲਾਇਸੈਂਸ ਵਾਲੇ ਕੈਮਿਸਟਸ ਦੁਆਰਾ ਵਿਕਰੀ ਕਰਨ ਰੋਕਣ ਲਈ ਵਿਭਾਗ ਦੀਆਂ ਟੀਮਾਂ ਵਲੋ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੋਟਪਾ ਐਕਟ 2003 ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ 14 ਜੂਨ, 2018 ਨੂੰ “ਵਿਸ਼ਵ ਖੂਨਦਾਤਾ ਦਿਵਸ” ਤੇ ਜਿਲੇ• ਦੀਆਂ 17 ਸਵੈ-ਸੇਵੀ ਸੰਸਥਾਂਵਾਂ ਨੂੰ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਉਨਾਂ ਐਨ.ਐਚ.ਐਮ ਅਧੀਨ ਆਉਂਦੇ ਵੱਖ ਵੱਖ ਪ੍ਰੋਗਰਾਮਾਂ ਦੇ ਟਿੱਚਿਆਂ ਬਾਰੇ ਦੱਸਿਆਂ ਕਿ ਸਾਰੇ ਪ੍ਰੋਗਰਾਮਾਂ ਦੇ ਮਿੱਥੇ ਗਏ ਟੀਚੇ ਲੱਗਭਗ ਠੀਕ ਪਾਏ ਗਏ ਹਨ ਅਤੇ ਜਿਨਾਂ ਵਿੱਚ ਕੁਝ ਕਮੀ ਪਾਈ ਗਈ ਹੈ ਉਨਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।

© 2016 News Track Live - ALL RIGHTS RESERVED