ਪੰਜਾਬ ਨੇਸਨਲ ਬੈਂਕ ਸਮਾਜ ਭਲਾਈ ਕੰਮਾਂ ਵਿੱਚ ਅਤੇ ਸਰਕਾਰੀ ਸਕੀਮਾਂ ਦਾ ਲੋਕਾਂ ਨੂੰ ਲਾਭ ਪਹੁੰਚਾਉਂਣ ਵਿੱਚ ਅੱਗੇ

Jun 21 2018 03:12 PM
ਪੰਜਾਬ ਨੇਸਨਲ ਬੈਂਕ ਸਮਾਜ ਭਲਾਈ ਕੰਮਾਂ ਵਿੱਚ ਅਤੇ ਸਰਕਾਰੀ ਸਕੀਮਾਂ ਦਾ ਲੋਕਾਂ ਨੂੰ ਲਾਭ ਪਹੁੰਚਾਉਂਣ ਵਿੱਚ ਅੱਗੇ


ਪਠਾਨਕੋਟ 
ਜਿਲ•ਾ ਪਠਾਨਕੋਟ ਦੀ ਡੀ.ਸੀ.ਸੀ.(ਜਿਲ•ਾ ਸਲਾਹਕਾਰ ਕਮੇਟੀ) ਦੀ ਇਕ ਵਿਸ਼ੇਸ ਬੈਠਕ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਲੀਡ ਬੈਂਕ ਪੰਜਾਬ ਨੇਸਨਲ ਬੈਂਕ ਪਠਾਨਕੋਟ ਵੱਲੋਂ ਆਯੋਜਿਤ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਰਿੰਦਰ ਧਵਨ ਉਪ ਮੰਡਲ ਪ੍ਰਮੁੱਖ  ਬੈਂਕ ਕਪੂਰਥਲਾ ਮੰਡਲ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਮੀਟਿੰਗ ਦੋਰਾਨ ਅੱਜ ਤੱਕ ਇਸ ਸਾਲ ਦੋਰਾਨ ਵੱਖ ਵੱਖ ਬੈਂਕਾਂ ਵੱਲੋਂ ਦਿੱਤੇ ਗਏ ਕਰਜਿਆਂ ਤੇ ਚਰਚਾ ਕੀਤੀ ਗਈ ਅਤੇ ਚਲ ਰਹੇ ਵਿੱਤੀ ਸਾਲ ਦੋਰਾਨ ਵੱਖ ਵੱਖ ਕਰਜਿਆਂ ਦੀਆਂ ਯੋਜਨਾਵਾਂ ਦੀ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੰਜੀਵ ਸਰਮਾ ਨਵਾਰਡ , ਰਿਜਰਵ ਬੈਂਕ ਤੋਂ ਬੀਰ ਸਿੰਘ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। 
ਇਸ ਮੋਕੇ ਤੇ ਮੁੱਖ ਲੀਡ ਬੈਂਕ ਪ੍ਰਬੰਧਕ ਸ੍ਰੀ ਰਾਜੇਸ ਗੁਪਤਾ ਨੇ ਵੱਖ ਵੱਖ ਬੈਂਕਾਂ ਵੱਲੋਂ ਦਿੱਤੇ ਗਏ ਕਰਜਿਆਂ ਸਬੰਧੀ ਦੱਸਿਆ ਕਿ ਜਿਲ•ੇ ਅੰਦਰ ਕਰੀਬ 1122 ਕਰੋੜ ਰੁਪਏ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਅਤੇ ਵੱਖ ਵੱਖ ਬੈਂਕਾਂ ਵੱਲੋਂ ਨਿਰਧਾਰਤ ਟੀਚੇ ਨੂੰ ਪਾਰ ਕਰਦਿਆਂ ਹੋਏ 1343 ਕਰੋੜ ਰੁਪਏ ਦੇ ਕਰਜੇ ਵੰਡ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨ•ਾਂ ਦੱਸਿਆ ਕਿ  ਪੰਜਾਬ ਨੇਸਨਲ ਬੈਂਕ ਨੇ 124ਵੇਂ ਸਥਾਪਨਾ ਦਿਵਸ ਤੇ ਮੋਕੇ ਤੇ ਬੈਂਕ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਕਰੀਬ 35 ਕਰਮਚਾਰੀਆਂ ਵੱਲੋਂ ਆਪਣੀ ਇੱਛਾ ਨਾਲ ਖੂਨਦਾਨ ਕੀਤਾ ਗਿਆ। ਉਨ•ਾਂ ਦੱਸਿਆ ਕਿ ਪੰਜਾਬ ਨੇਸਨਲ ਬੈਂਕ ਜਿਲ•ਾ ਪਠਾਨਕੋਟ ਵਿੱਚ ਹੋਰਨ•ਾਂ ਕੰਮਾਂ ਵਿੱਚ ਵੀ ਅੱਗੇ ਰਹਿੰਦਾ ਹੈ। ਲਗਾਤਾਰ ਤੀਸਰੇ ਸਾਲ ਹੋਰ ਗਤੀਵਿਧੀਆਂ ਵਿੱਚ ਪੀ.ਐਨ.ਬੀ. ਅੱਗੇ ਹੀ ਰਹਿੰਦਾ ਆਇਆ ਹੈ। ਜਿਵੇ ਕਿਸਾਨ ਬਾਲਕ ਪ੍ਰੋਤਸਾਹਣ ਯੋਜਨਾ ਦੇ ਅਧੀਨ 24 ਹੋਣਹਾਰ ਵਿਦਿਆਰਥੀਆਂ ਨੂੰ ਕਿਸਾਨਾਂ ਦੇ ਬੱਚਿਆਂ ਨੂੰ 75000 ਰੁਪਏ ਦੀ ਰਾਸ਼ੀ ਉਤਸਾਹਿਤ ਕਰਨ ਦੇ ਲਈ ਇਨਾਮ ਵਜੋਂ ਵੰਡੀ ਹੈ। ਉਨ•ਾ ਦੱਸਿਆ ਕਿ ਲਗਾਤਾਰ ਦੁਸਰੇ ਸਾਲ ਪੀ.ਐਨ.ਬੀ. ਲਾਡਲੀ ਯੋਜਨਾਂ ਅਧੀਨ ਜਿਲ•ਾ ਪਠਾਨਕੋਟ ਦੇ ਦੂਰ ਦਰਾਜ ਪਿੰਡਾ ਅੰਦਰ 27 ਵਿਦਿਆਰਥਣਾਂ ਨੂੰ ਵੀ ਫਜੀਫੇ ਵੰਡੇ ਹਨ। ਉਨ•ਾ ਦੱਸਿਆ ਕਿ ਬੈਂਕ ਦਾ ਇਕ ਉਦੇਸ ਹੈ ਕਿ ਬੱਚੀਆਂ ਨੂੰ ਅਤੇ ਹੋਰ ਹੋਣਹਾਰ ਵਿਦਿਆਰਥੀਆਂ ਵਿੱਚ ਉਤਸਾਹ ਵਧਾਉਂਣ ਦੇ ਲਈ ਉਹ ਹਮੇਸਾ ਤਿਆਰ ਰਹਿੰਦੇ ਹਨ। 
ਇਸ ਮੋਕੇ ਤੇ ਉਨ•ਾ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ  ਜਿਲ•ਾ ਪਠਾਨਕੋਟ ਦੇ ਹੋਰ ਵੱਖ ਵੱਖ ਬੈਂਕਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਕਮਜੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਵਿੰਚ ਆਪਣਾ ਸਹਿਯੋਗ ਦੇਣ। ਇਸ ਮੋਕੇ ਤੇ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪੰਜਾਬ ਨੇਸਨਲ ਬੈਂਕ ਵੱਲੋਂ ਸਮਾਜ ਭਲਾਈ ਕੰਮਾ ਵਿੱਚ ਪਿਛਲੇ ਕਰੀਬ ਦੋ ਸਾਲਾਂ ਤੋਂ ਪਹਿਲੇ ਸਥਾਨ ਤੇ ਰਹਿਣ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੋਰਨਾਂ ਬੈਂਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੀ.ਐਨ.ਬੀ. ਬੈਂਕ ਦੀ ਤਰ•ਾ ਜਿਲ•ੇ ਅੰਦਰ ਹੋਰ ਕੰਮਾਂ ਵਿੱਚ ਵੀ ਆਪਣੀ ਅਹਿਮ ਭੁਮਿਕਾ ਨਿਭਾਉਂਣ। ਇਸ ਤੋਂ ਇਲਾਵਾ ਬੈਂਕਾਂ ਵੱਲੋਂ ਵੱਖ ਵੱਖ ਸਰਕਾਰੀ ਯੋਜਨਾਵਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੇ ਲਈ ਦਿਸ•ਾ ਨਿਰਦੇਸ ਦਿੰਦਿਆਂ ਉਨ•ਾ ਕਿਹਾ ਕਿ ਹਰੇਕ ਬੈਂਕ ਆਪਣਾ ਸਹਿਯੋਗ ਦੇਵੇ। 

© 2016 News Track Live - ALL RIGHTS RESERVED