ਖੇਤੀ ਬਾੜੀ ਅਧਿਕਾਰੀ ਵੱਲੋਂ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਦੁਕਾਨਾਂ ਦੀ ਅਚਨਚੇਤ ਚੈਕਿੰਗ

Jul 01 2018 01:49 PM
ਖੇਤੀ ਬਾੜੀ ਅਧਿਕਾਰੀ ਵੱਲੋਂ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਦੁਕਾਨਾਂ ਦੀ ਅਚਨਚੇਤ ਚੈਕਿੰਗ


ਪਠਾਨਕੋਟ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪਠਾਨਕੋਟ ਵਿੱਚ ਨਕਲੀ ਜਾਂ ਸਬਮਿਆਰੀ ਖੇਤੀ ਸਮੱਗਰੀ ਦੀ ਵਿਕਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀਮਤੀ ਨੀਲਿਮਾ  ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ  ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ,ਜਿਸ ਤਹਿਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਮਿਆਦ ਪੁੱਗੀ ਖੇਤੀ ਰਸਾਇਣ ਦੀ ਵਿਕਰੀ ਨਾਂ ਕਰਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੇਤੀ ਸਮੱਗਰੀ ਦੀ ਵਿਕਰੀ ਉਪਰੰਤ ਬਿੱਲ ਦੇਣ। ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਰਛਪਾਲਵਾਂ ਅਤੇ ਪਰਮਾਨੰਦ ਦੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੇ ਦਸਤਾਵੇਜਾਂ ਦੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ । ਇਸ ਮੌਕੇ ਉਨ•ਾਂ ਦੇ ਨਾਲ ਸੁਭਾਸ ਚੰਦਰ ਖੇਤੀਬਾੜੀ ਵਿਸਥਾਰ ਅਫਸਰ ਹਾਜ਼ਰ ਸਨ।
         ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਤਹਿਤ ਕਿਸਾਨਾਂ ਨੂੰ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਖਾਦਾਂ,ਕੀਟਨਾਸ਼ਕ,ਨਦੀਨਨਾਸ਼ਕ ਅਤੇ ਬੀਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਮਿਤੀ 2 ਜੂਲਾਈ ਨੂੰ ਸਵੇਰੇ 10 ਵਜੇ ਇੰਦਰਾ ਕਾਲੋਨੀ ਸਥਿਤ ਖੇਤੀਬਾੜੀ ਦਫਤਰ ਵਿਖੇ ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ। ਉਨਾਂ ਸਮੂਹ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ਤੇ ਮੀਟੰਗ ਵਿੱਚ ਹਾਜ਼ਰ ਹੋਣ। ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਖੇਤੀ ਸਮੱਗਰੀ ਵਿਕ੍ਰੇਤਾ ਨੂੰ ਮਿਆਦ ਪੁੱਗੀਆਂ ਖੇਤੀ ਰਸਾਇਣਾਂ ਨੂੰ ਵੱਖਰੇ ਤੌਰ ਸਟੋਰ ਕਰਨਾ ਹੁੰਦਾ ਹੈ ਅਤੇ ਉਸ ਉਪਰ ਲਿਖਣਾ ਹੁੰਦਾ ਹੈ ਕਿ ਇਹ ਮਿਆਦ ਪੁੱਗੀਆਂ ਦਵਾਈਆਂ ਹਨ। ਉਨਾ ਕਿਹਾ ਕਿ ਮਿਆਦ ਪੁੱਗੀਆਂ ਕੀਟਨਾਸ਼ਕ ਰਸਾਇਣਾਂ ਕੰਪਨੀ ਨੂੰ ਵਾਪਸ ਕਰਨੀਆਂ ਹੁੰਦੀਆਂ ਹਨ। ਉਨਾਂ ਕਿਸਾਨਾਂ ਨੂੰ ਵੀ ਅਪੀਲ਼ ਕੀਤੀ ਕਿ  ਨਦੀਨਨਾਸ਼ਕ ਜਾਂ ਕੀਟਨਾਸ਼ਕ ਖ੍ਰੀਦਣ ਸਮੇਂ ਪੈਕਿੰਗ ਉਪੱਰ ਮਿਆਦ ਪੁੱਗਣ ਦੀ ਮਿਤੀ ਜ਼ਰੂਰ ਦੇਖਣ।ਉਨਾਂ ਕਿਹਾ ਕਿ ਕੋਈ ਵੀ ਖੇਤੀ ਸਮੱਗਰੀ ਵਿਕ੍ਰੇਤਾ ਕਿਸਾਨਾਂ ਨੂੰ ਬਿਨਾਂ ਬਿੱਲ ਦਿੱਤੇ ਖਾਦਾਂ,ਬੀਜਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਨਹੀਂ ਕਰ ਸਕਦਾ।ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਕ੍ਰੇਤਾ 2 ਜੁਲ਼ਾਈ ਤੋਂ ਬਾਅਦ ਬਿਨਾਂ ਬਿੱਲ ਖੇਤੀ ਸਮੱਗਰੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਪਿੰਡਾਂ ਵਿੱਚ ਮਹਿਕਮੇ ਵੱਲੋਂ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਵੀ ਜਾਗਰੁਕ ਕੀਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਕੀ ਦਾ ਬੀਜ ਖ੍ਰੀਦਣ ਸਮੇਂ ਬੀਜ ਦਾ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਲਿਖਤੀ ਤੌਰ ਤੇ ਸ਼ਿਕਾਇਤ ਕਰਨ ਤਾਂ ਜੋ ਬਿੱਲ ਨਾਂ ਦੇਣ ਵਾਲੇ ਬੀਜ ਵਿਕ੍ਰੇਤਾ ਖਿਲਾਫ ਸੀਡ ਐਕਟ 1966 ਅਤੇ ਸੀਡ ਕੰਟਰੋਲ ਆਰਡਰ 1985 ਤਹਿਤ ਕਾਰਵਾਈ ਕੀਤੀ ਜਾ ਸਕੇ। ਉਨਾਂ ਖਾਦ,ਬੀਜ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਿਕਰੀ ਨਾਲ ਸੰਬੰਧਤ ਦਸਤਾਵੇਜਾਂ ਦੀ ਚੈਕਿੰਗ ਕੀਤੀ ਗਈ। 

© 2016 News Track Live - ALL RIGHTS RESERVED