ਇਨਸਾਫ ਦੀ ਮੰਗ ਲਈ ਸਮੂਹ ਯੂਨੀਅਨਾਂ ਨੇ ਕੀਤਾ ਰੋਸ਼ ਪ੍ਰਦਰਸ਼ਨ

Jul 03 2018 03:20 PM
ਇਨਸਾਫ ਦੀ ਮੰਗ ਲਈ ਸਮੂਹ ਯੂਨੀਅਨਾਂ ਨੇ ਕੀਤਾ ਰੋਸ਼ ਪ੍ਰਦਰਸ਼ਨ


ਪਠਾਨਕੋਟ 
ਥਾਨਾ ਸ਼ਾਹਪੁਰਕੰਢੀ ਦੇ ਅਧੀਨ ਪੈਂਦੇ ਪਿੰਡ ਬੜੋਈ ਦੀ ਮਹਿਲਾ ਸਰਪੰਚ ਊਸਾ ਦੇਵੀ ਅਤੇ ਉਸ ਦੇ ਪਤੀ ਸੋਮਰਾਜ ਵੱਲੋਂ ਕੀਤੀ ਗਈ ਗੁੰਡਾਗਰਦੀ ਅਤੇ ਪੁਲੀਸ ਵੱਲੋ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ 17 ਜੁਲਾਈ ਨੂੰ ਜੱਥੇਬੰਦਿਆ ਵੱਲੋਂ ਥਾਣੇ ਦੇ ਸਾਹਮਣੇ ਧਰਨਾ ਲਗਾਉਣ ਦਾ ਐਲਾਨ ਕੀਤੀ ਗਿਆ। ਇਸ ਸੰਬਧੀ ਇਫਟੂ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਰਾਣਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਦੌਰਾਨ ਕੌਮੀ ਮੌਰਚੇ ਦੇ ਜਿਲਾ ਪ੍ਰਧਾਨ ਉਮ ਪ੍ਰਕਾਸ਼, ਕਿਰਤ ਕਿਸਾਨ ਯੂਨੀਅਨ ਨੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਜਿਲਾ ਆਗੂ ਸੰਸਾਰ ਸਿੰਘ ਅਤੇ ਪੇਡੂ ਮਜਦੂਰ ਯੂਨੀਅਨ ਨੇ ਪ੍ਰਧਾਨ ਰਾਜਕੁਮਾਰ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਦਰੰਗ ਖੰਡ ਨੇ ਚਾਰ ਸਾਲ ਪਹਿਲਾ ਮੁੱਹਲਾ ਯੋਗੀਆ ਵਿੱਚ ਇਕ ਮਕਾਨ ਖਰੀਦਿਆ ਸੀ ਤੇ ਉਦੋਂ ਤੋਂ ਹੀ ਉਹ ਪਰਿਵਾਰ ਸਮੇਤ ਉਥੇ ਰਹਿ ਰਿਹਾ ਹੈ। ਹੁਣ ਉਸ ਨੇ ਇੱਸੇ ਮੁੱਹਲੇ ਵਿੱਚ ਕਿਸੇ ਤੋਂ ਜਮੀਨ ਖਰੀਦਣ ਦਾ ਬਿਆਨਾ ਕੀਤੀ ਸੀ, ਜਿਸ ਨੂੰ ਸਰਪੰਚ ਖਰੀਦਣਾ ਚਾਹੁੰਦਾ ਹੈ। ਸਰਪੰਚ ਜਮੀਨ ਵੇਚਣ ਵਾਲੇਨੂੰ ਬਿਆਨੇ ਤੋਂ ਮੁਕਰਣ ਲਈ ਕਹਿ ਰਿਹਾ ਹੈ। ਤੇਇਹ ਬਿਆਨੇ ਦਾ ਝਗੜਾ ਡੀਐਸਪੀ ਦੇਹਾਤੀ ਤੱਕ ਪਹੁੰਚ ਗਿਆ ਹੈ। ਜਮੀਨ ਨਾ ਮਿਲਣ ਦੀ ਸੂਰਤ ਦੇਖ ਕੇ ਸਰਪੰਚ ਜਗਜੀਤ ਸਿੰਘ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 25 ਜੂਨ ਨੂੰ ਸਰਪੰਚ ਅਤੇ ਉਸ ਦੇ ਪਤੀ ਨੇ 20-25 ਹਥਿਆਰਬੰਦ ਵਿਅਕਤੀਆਂ ਨਾਲ ਜਗਜੀਤ ਸਿੰਘ ਦੇ ਘਰ ਨੂੰ ਜਾਂਦੀ ਗਲੀ ਵਿੱਚ ਗੱਡੀ ਖੜੀ ਕਰ ਕੇ ਰਸਤਾ ਰੋਕ ਲਿਆ ਤੇ ਜਦੋਂ ਪਿੰਡ ਦੇ ਪੰਚ ਰੂਪ ਲਾਲ ਨਾ ਇਸ ਨੂੰ ਰੋਕਣਾ ਚਾਹਿਆ ਤਾਂ ਉਨਾ ਉਸ ਨਾਲ ਵੀ ਝਗੜਾ ਕੀਤਾ। ਇਸੇ ਦੌਰਾਨ ਸਰਪੰਚ ਦਾ ਪਤੀ ਤੇ ਉਸ ਨਾਲ ਆਏ ਵਿਅਕਤੀ ਜਗਜੀਤ ਸਿੰਘ ਦੇ ਘਰ ਦਾਖਲ ਹੋ ਗਏ ਤੇ ਉਸ ਦੇ ਸਾਲੇ ਹਰਵਿੰਦਰ ਸਿੰਘ ਤੇ ਸੂਰਜ ਪ੍ਰਕਾਸ ਉਪਰ ਹਮਲਾ ਕਰ ਕੇ ਗੰਭੀਰ ਜਖਮੀ ਕਰ ਦਿੱਤਾ। ਜਦੋਂ ਜਗਜੀਤ ਸਿੰਘ ਆਪਣੇ ਜਖਮੀ ਰਿਸ਼ਤੇਦਾਰਾ ਨੂੰ ਬਧਾਨੀ ਹਸਪਤਾਲ ਲੈ ਕੇ ਗਿਆ ਸੀ ਤਾਂ ਸਰਪੰਚ ਪਾਰਟੀ ਨੇ ਫਿਰ ਤੋਂ ਉਸ ਦੇ ਘਰ ਹਮਲਾ ਕਰਕੇ ਉਸ ਦੀ ਪਤਨੀ ਕਿਰਨ ਦੇਵੀ ਨੂੰ ਜਖਮੀ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਘਟਨਾ ਨੂੰ ਹੋਏ ਇਕ ਹਫਤੇ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨਾ ਚੇਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਫੋਰੀ ਤੌਰ ਤੇ ਹਮਲਾਵਾਰਾਂ ਦੇ ਵਿਰੁਧ ਬਣਦੀਆਂ ਧਰਾਵਾਂ ਤਹਿਤ ਪਰਚਾ ਰਜਿਸਟਰ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਨਾ ਕੀਤਾ ਤਾਂ 17 ਜੁਲਾਈ ਨੂੰ ਥਾਣਾ ਸ਼ਾਹਪੁਰਕੰਢੀ ਦੇ ਸਾਹਮਣੇ ਜੋਰਦਾਰ ਧਰਨਾ ਲਗਾਇਆ ਜਾਵੇਗਾ। 

© 2016 News Track Live - ALL RIGHTS RESERVED