ਪਿਛਲੇ 8 ਦਿਨÎਾਂ ਤੋਂ ਪੀਣ ਦੇ ਪਾਣੀ ਨੂੰ ਤਰਸ ਰਹੇ ਪਿੰਡ ਗੱਜਰ ਦੋ ਲੋਕ

Jul 04 2018 03:28 PM
ਪਿਛਲੇ 8 ਦਿਨÎਾਂ ਤੋਂ ਪੀਣ ਦੇ ਪਾਣੀ ਨੂੰ ਤਰਸ ਰਹੇ ਪਿੰਡ ਗੱਜਰ ਦੋ ਲੋਕ


ਹੁਸ਼ਿਆਰਪੁਰ
ਪਿੰਡ ਗੱਜਰ ਦੀ ਵਾਟਰ ਸਪਲਾਈ ਸਕੀਮ ਅਧੀਨ ਆਉਂਦੇ ਪਿੰਡ ਲਸਾੜਾ ਦੇ ਲੋਕਾਂ ਨੂੰ  ਪਿਛਲੇ 8 ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ  ਮਿਲ  ਰਿਹਾ। ਪਿੰਡ ਵਾਸੀਆਂ ਨੇ ਅੱਜ ਪਿੰਡ 'ਚ ਖਾਲੀ ਘੜੇ ਲੈ ਕੇ ਮਹਿਲਾ ਆਗੂ ਕੁਲਵਿੰਦਰ ਕੌਰ ਅਤੇ ਜੈ ਗੋਪਾਲ ਧੀਮਾਨ ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਕੇ ਭੜਾਸ ਕੱਢੀ।  
ਉਨ•ਾਂ ਦੱਸਿਆ ਕਿ ਅਸੀਂ ਪਾਣੀ ਦੇ ਵਧੇ ਹੋਏ ਬਿੱਲ ਐਡਵਾਂਸ 'ਚ ਹੀ ਜਮ•ਾ ਕਰ ਵਾ  ਦਿੱਤੇ  ਹਨ, ਇਸ ਦੇ ਬਾਵਜੂਦ ਉਨ•ਾਂ ਨੂੰ ਪਾਣੀ ਸਪਲਾਈ ਨਹੀਂ ਕੀਤਾ  ਜਾ ਰਿਹਾ। ਭਾਰੀ ਮੀਂਹ ਦੌਰਾਨ ਉਹ ਦੂਰ-ਦੁਰਾਡੇ  ਇਲਾਕੇ  ਦੇ  ਖੂਹਾਂ ਉੱਤੋਂ ਘੜਿਆਂ 'ਚ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਹਨ। ਉਨ•ਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਵਾਰ-ਵਾਰ ਫਰਿਆਦ ਕਰਨ ਦੇ ਬਾਅਦ ਵੀ ਉਨ•ਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ•ਾਂ ਮੰਗ ਕੀਤੀ ਕਿ ਪਾਣੀ ਦੀ ਸਪਲਾਈ ਨੂੰ ਯਕੀਨੀ  ਬਣਾਉਣ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ  ਵਾਧੂ ਸਬਮਰਸੀਬਲ ਮੋਟਰਾਂ ਦਾ ਪ੍ਰਬੰਧ ਕਰੇ। ਇਸ ਮੌਕੇ ਸੁਦੇਸ਼ ਕੁਮਾਰ, ਅਵਤਾਰ ਸਿੰਘ, ਰਾਮ ਲੁਭਾਇਆ, ਆਸ਼ਾ ਕੁਮਾਰੀ, ਗੀਤਾ, ਹਰਜੀਤ ਕੌਰ, ਮੋਨਿਕਾ, ਸ਼ਕੁੰਤਲਾ ਅਤੇ ਜੋਗਿੰਦਰ ਹਾਜ਼ਰ ਸਨ।

© 2016 News Track Live - ALL RIGHTS RESERVED