ਜਲ ਸੰਕਟ ਮਾਮਲੇ ਵਿੱਚ ਪੰਜਾਬ ਦਾ 6ਵਾਂ ਨੰਬਰ

Jun 15 2018 03:34 PM
ਜਲ ਸੰਕਟ ਮਾਮਲੇ ਵਿੱਚ ਪੰਜਾਬ ਦਾ 6ਵਾਂ ਨੰਬਰ


ਚੰਡੀਗੜ•  
ਭਾਰਤ ਆਪਣੇ ਇਤਿਹਾਸ 'ਚ ਸਭ ਤੋਂ ਵੱਡੇ 'ਜਲ ਸੰਕਟ' 'ਚੋਂ ਲੰਘ ਰਿਹਾ ਹੈ। ਪਾਣੀ ਦੀ ਕਮੀ ਕਾਰਨ ਲੱਖਾਂ ਲੋਕ ਅਤੇ ਉਨ•ਾਂ ਦਾ ਰੋਜ਼ਗਾਰ ਖਤਰੇ 'ਚ ਹੈ। ਦੇਸ਼ 'ਚ 60 ਕਰੋੜ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 75 ਫੀਸਦੀ ਆਬਾਦੀ ਨੂੰ ਪੀਣ ਵਾਲੇ ਪਾਣੀ ਲਈ ਦੂਰ-ਦੂਰ ਤੱਕ ਜਾਣਾ ਪੈ ਰਿਹਾ ਹੈ। ਇਸ ਦੇ ਬਾਵਜੂਦ ਵੀ ਕਈ ਸੂਬੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਨਹੀਂ ਹਨ। ਇਹ ਗੱਲ 'ਨੀਤੀ ਕਮਿਸ਼ਨ' ਦੀ ਰਿਪੋਰਟ 'ਚ ਸਾਹਮਣੇ ਆਈ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਿੰਡਾਂ 'ਚ 84 ਫੀਸਦੀ ਆਬਾਦੀ ਪਾਣੀ ਦੀ ਸਪਲਾਈ ਤੋਂ ਵਾਂਝੀ ਹੈ ਅਤੇ ਜਿਨ•ਾਂ ਨੂੰ ਪਾਣੀ ਮਿਲ ਰਿਹਾ ਹੈ, ਉਸ 'ਚ 70 ਫੀਸਦੀ ਗੰਦਾ ਹੈ। 
ਪੰਜਾਬ ਛੇਵੇਂ ਨੰਬਰ 'ਤੇ
2015-16 ਅਤੇ 2016-17 ਦੇ ਆਂਕੜਿਆਂ ਦੇ ਆਧਾਰ 'ਤੇ ਤਿਆਰ ਇਸ ਰਿਪੋਰਟ ਮੁਤਾਬਕ ਜਲ ਪ੍ਰਬੰਧਨ 'ਚ ਝਾਰਖੰਡ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਹੈ। ਪੂਰਬ ਉੱਤਰੀ ਪਹਾੜੀ ਸੂਬਿਆਂ 'ਚ ਤ੍ਰਿਪੁਰਾ ਟਾਪ 'ਤੇ ਹੈ, ਜਦੋਂ ਕਿ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਆਸਾਮ ਦਾ ਨੰਬਰ ਹੈ। ਇਸ 'ਚ ਪੰਜਾਬ ਛੇਵੇਂ ਨੰਬਰ 'ਤੇ ਹੈ। 

© 2016 News Track Live - ALL RIGHTS RESERVED