ਪ੍ਰਵਾਸੀ ਪੰਛੀਆਂ ਨੂੰ ਮਿਲੇਗਾ ਸਿਟੀ ਫਾਰੈਸਟ ਆਸ਼ੀਆਨਾ

Jun 18 2018 03:19 PM
ਪ੍ਰਵਾਸੀ ਪੰਛੀਆਂ ਨੂੰ ਮਿਲੇਗਾ ਸਿਟੀ ਫਾਰੈਸਟ ਆਸ਼ੀਆਨਾ


ਚੰਡੀਗੜ•
ਇਸ ਸਾਲ ਚੰਡੀਗੜ• 'ਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਨੂੰ ਸਿਟੀ ਬਿਊਟੀਫੁਲ 'ਚ ਕੁਝ ਮਹੀਨੇ ਗੁਜ਼ਾਰਨ ਲਈ ਵੱਖਰਾ ਆਸ਼ੀਆਨਾ ਤਿਆਰ ਮਿਲੇਗਾ। ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੇ ਨਿਰਦੇਸ਼ਾਂ 'ਤੇ ਹੁਣ ਸਿਟੀ ਫਾਰੈਸਟ ਨੂੰ ਮਾਈਗ੍ਰੇਟਰੀ ਬਰਡਸ ਦਾ ਦੂਜਾ ਘਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸੁਖਨਾ ਝੀਲ ਦੇ ਨੇੜੇ ਬਣਾਏ ਗਏ ਸਿਟੀ ਫਾਰੈਸਟ 'ਚ ਯੂ. ਟੀ. ਦੇ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਨੇ ਛੋਟੇ-ਛੋਟੇ ਤਲਾਬ ਵੀ ਬਣਾਏ ਹਨ। ਇਥੇ ਮਾਈਗ੍ਰੇਟਰੀ ਬਰਡਸ ਦੇ ਰਹਿਣ ਲਈ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਦਰਅਸਲ, ਸਿਟੀ ਫਾਰੈਸਟ ਦੇ ਇਕ ਹਿੱਸੇ ਨੂੰ ਸਿਰਫ ਬਰਡਸ ਵਾਚਰਸ ਲਈ ਤਿਆਰ ਕੀਤਾ ਜਾ ਰਿਹਾ ਹੈ, ਤਾਂਕਿ ਇਥੇ ਸੌਖੀ ਤਰ•ਾਂ ਟੂਰਿਸਟ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੇਖ ਸਕਣ। ਹਾਲਾਂਕਿ ਇਹ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਪ੍ਰਵਾਸੀ ਪੰਛੀਆਂ ਨੂੰ ਕੋਈ ਪਰੇਸ਼ਾਨ ਨਾ ਕਰੇ। ਬਰਡ ਵਾਚਰਸ ਨੂੰ ਸਿਟੀ ਫਾਰੈਸਟ 'ਚ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਨੂੰ ਦੇਖਣ ਦਾ ਮੌਕਾ ਛੇਤੀ ਮਿਲੇਗਾ। ਇਥੇ ਫੇਜ਼-2 'ਚ ਬਰਡ ਪਾਰਕ ਬਣਾਇਆ ਜਾਵੇਗਾ। ਪਹਿਲੇ ਫੇਜ਼ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਇਥੇ ਕੁਦਰਤੀ ਬਸੇਰਾ ਬਣਾਇਆ ਜਾ ਰਿਹਾ ਹੈ, ਜਦੋਂਕਿ ਛੱਤਬੀੜ ਜ਼ੂ ਦੀ ਤਰਜ਼ 'ਤੇ ਦੂਜੇ ਫੇਜ਼ 'ਚ ਏਵੀਅਰੀ ਬਣਾਈ ਜਾਵੇਗੀ। 

© 2016 News Track Live - ALL RIGHTS RESERVED