ਸੈਲੂਨ ਵਿੱਚ ਚੱਲ ਰਿਹਾ ਸੀ ਸੈਕਸ ਰੈਕੇਟ, ਪੁਲੀਸ ਨੇ ਕੀਤੇ ਗ੍ਰਿਫਤਾਰ

Jun 26 2018 03:17 PM
ਸੈਲੂਨ ਵਿੱਚ ਚੱਲ ਰਿਹਾ ਸੀ ਸੈਕਸ ਰੈਕੇਟ, ਪੁਲੀਸ ਨੇ ਕੀਤੇ ਗ੍ਰਿਫਤਾਰ


ਚੰਡੀਗੜ•
ਚੰਡੀਗੜ• 'ਚ ਇਕ ਵੱਡੇ ਸੈਲੂਨ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਦੋ ਲੜਕੀਆਂ, ਸੈਲੂਨ ਦੀ ਮਾਲਕਣ ਅਤੇ ਇਕ ਗਾਹਕ 'ਤੇ ਜਿਸਮ-ਫਿਰੋਸ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂਕਿ ਸੈਲੂਨ 'ਚ ਪੰਜ ਹੋਰ ਲੜਕੀਆਂ ਮੌਜੂਦ ਸਨ, ਜੋ ਉਥੇ ਹਾਜ਼ਰੀ ਦਾ ਕਾਰਨ ਨਹੀਂ ਦੱਸ ਸਕੀਆਂ। ਉਨ•ਾਂ ਨੂੰ ਪੁਲਸ ਦੇਰ ਰਾਤ ਐੱਸ. ਡੀ. ਐੱਮ. ਦੇ ਪੇਸ਼ ਕਰਨ ਦੀ ਤਿਆਰੀ 'ਚ ਲੱਗੀ ਸੀ। ਉਨ•ਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-47 'ਚ ਸਥਿਤ ਐੱਸ. ਸੀ. ਓ. ਦੀ ਪਹਿਲੀ ਮੰਜ਼ਿਲ 'ਤੇ ਮਾਡਰਨ ਲੁਕ ਸੈਲੂਨ ਵਿਚ ਮਸਾਜ ਦੀ ਆੜ 'ਚ ਸੈਕਸ ਰੈਕੇਟ ਚੱਲ ਰਿਹਾ ਹੈ। ਇਸਤੋਂ ਬਾਅਦ ਪੁਲਸ ਨੇ ਇਕ ਟੀਮ ਬਣਾ ਕੇ ਫਰਜ਼ੀ ਗਾਹਕ ਸੈਲੂਨ ਵਿਚ ਭੇਜਿਆ। ਉਸਨੇ ਨਿਸ਼ਾਨੀ ਲੱਗੇ 2000 ਰੁਪਏ ਸੈਲੂਨ ਦੀ ਮਾਲਕਣ ਸ਼ਾਲੂ ਨੂੰ ਦਿੱਤੇ ਅਤੇ ਉਸਨੇ ਸੌਦਾ ਤੈਅ ਕਰਕੇ ਫਰਜ਼ੀ ਗਾਹਕ ਸਾਹਮਣੇ ਲੜਕੀ ਪੇਸ਼ ਕਰ ਦਿੱਤੀ। ਉਸਨੂੰ ਸ਼ੋਅਰੂਮ 'ਚ ਕੈਬਿਨ ਵੀ ਉਪਲਭਧ ਕਰਵਾਇਆ ਗਿਆ। ਇਸ਼ਾਰਾ ਮਿਲਦੇ ਹੀ ਪੁਲਸ ਪਾਰਟੀ ਨੇ ਡੀ. ਐੱਸ. ਪੀ. ਹਰਜੀਤ ਕੌਰ ਦੀ ਅਗਵਾਈ 'ਚ ਛਾਪਾ ਮਾਰਿਆ। ਛਾਪੇ ਦੌਰਾਨ ਇਕ ਹੋਰ ਕੈਬਿਨ 'ਚ ਇਕ ਨੌਜਵਾਨ ਨੂੰ ਲੜਕੀ ਨਾਲ ਇਤਰਾਜ਼ਯੋਗ ਹਾਲਤ ਵਿਚ ਪਾਇਆ ਗਿਆ, ਜਿਸਨੂੰ ਕਾਬੂ ਕਰ ਲਿਆ ਗਿਆ। ਜਿਸ ਲੜਕੀ ਨੂੰ ਫਰਜ਼ੀ ਗਾਹਕ ਸਾਹਮਣੇ ਪੇਸ਼ ਕੀਤਾ ਗਿਆ ਸੀ, ਉਸਨੂੰ ਵੀ ਕਾਬੂ ਕੀਤਾ ਗਿਆ ਅਤੇ ਸੈਲੂਨ ਦੀ ਮਾਲਕਣ ਸ਼ਾਲੂ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ। ਸੈਲੂਨ ਦੇ ਇਕ ਕੈਬਿਨ ਵਿਚ ਪੰਜ ਹੋਰ ਲੜਕੀਆਂ ਵੀ ਮਿਲੀਆਂ ਹਨ। ਉਹ ਪੰਜਾਬ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ।
ਸੈਲੂਨ ਚਲਾਉਣ ਵਾਲੀ ਸ਼ਾਲੂ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਮਹਿਬੂਬ ਖਾਨ ਦੇ ਸੈਲੂਨ 'ਚ ਕੰਮ ਕਰ ਚੁੱਕੀ ਹੈ ਅਤੇ ਇਸ ਧੰਦੇ ਤੋਂ ਲੰਬੇ ਅਰਸੇ ਨਾਲ ਜੁੜੀ ਹੈ। ਉਸਨੇ ਦੋ ਸਾਲ ਪਹਿਲਾਂ ਹੀ ਆਪਣਾ ਵੱਖਰਾ ਸੈਲੂਨ ਖੋਲਿ•ਆ ਸੀ। ਪੁਲਸ ਨੂੰ ਸੈਲੂਨ ਦੇ ਅੰਦਰੋਂ ਕੰਡੋਮ ਸਮੇਤ ਕਈ ਇਤਰਾਜ਼ਯੋਗ ਸਾਮਾਨ ਮਿਲਿਆ ਹੈ। ਪੁਲਸ ਸੈਲੂਨ ਦਾ ਰਿਕਾਰਡ ਵੀ ਜਾਂਚੇਗੀ। ਪੁਲਸ ਨੂੰ ਜਾਂਚ 'ਚ ਪਤਾ ਲੱਗਿਆ ਕਿ ਸੈਲੂਨ ਵਿਚ ਧੰਦਾ ਕਰਨ ਆਉਣ ਵਾਲੀਆਂ ਲੜਕੀਆਂ ਨੂੰ ਗਾਹਕ ਤੋਂ ਮਿਲਣ ਵਾਲੀ ਰਾਸ਼ੀ ਦਾ ਅੱਧਾ ਹਿੱਸਾ ਮਿਲਦਾ ਸੀ ਅਤੇ ਅੱਧਾ ਹਿੱਸਾ ਸ਼ਾਲੂ ਲੈਂਦੀ ਸੀ। ਜਿਨ•ਾਂ ਪੰਜ ਲੜਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਨ•ਾਂ ਦੀ ਉਮਰ 20 ਤੋਂ 35 ਸਾਲ ਦੱਸੀ ਜਾ ਰਹੀ ਹੈ। ਉਨ•ਾਂ ਦਾ ਕਹਿਣਾ ਹੈ ਕਿ ਉਹ ਇਥੇ ਬਿਊਟੀਸ਼ੀਅਨ ਦਾ ਕੋਰਸ ਕਰਨ ਆਈਆਂ ਸਨ ਪਰ ਸੈਲੂਨ 'ਚ ਕੋਰਸ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ।

© 2016 News Track Live - ALL RIGHTS RESERVED