ਸੁਖਨਾ ਝੀਲ ਵਿੱਚ ਗਾਰ ਦੇ ਕਾਰਨ ਵੱਧ ਰਹੀ ਮੁਸ਼ਿਕਲ

Jul 01 2018 02:03 PM
ਸੁਖਨਾ ਝੀਲ ਵਿੱਚ ਗਾਰ ਦੇ ਕਾਰਨ ਵੱਧ ਰਹੀ ਮੁਸ਼ਿਕਲ


ਚੰਡੀਗੜ•
ਸੁਖਨਾ ਝੀਲ ਦੇ ਜਲ ਪੱਧਰ ਕਾਰਨ ਇੱਥੇ ਦੀ ਗਾਰ ਦੀ ਮੁਸ਼ਕਲ ਹੋਰ ਵਧਣ ਵਾਲੀ ਹੈ। ਦਰਅਸਲ ਇਸ ਸਾਲ ਝੀਲ ਦਾ ਜਲ ਪੱਧਰ ਜੂਨ ਦੇ ਮਹੀਨੇ ਵਿਚ ਪਿਛਲੇ ਲਗਭਗ ਪੰਜ ਸਾਲਾਂ ਦੀ ਤੁਲਨਾ 'ਚ ਕਾਫ਼ੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਵੀਡ ਪੂਰੀ ਤਰ•ਾਂ ਬਾਹਰ ਦਿਖ ਨਹੀਂ ਰਹੀ ਹੈ। ਵੀਡ ਇਸ ਸਮੇਂ ਪਾਣੀ ਹੇਠਾਂ ਹੈ, ਇਸ ਲਈ ਉਸਨੂੰ ਕੱਢਣ 'ਚ ਵੀ ਮੁਸ਼ਕਿਲ ਆ ਸਕਦੀ ਹੈ। ਇਹੀ ਕਾਰਨ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਸੁਖਨਾ ਝੀਲ ਨੂੰ ਡੀਵੀਡ ਕਰਨ ਲਈ ਟੈਂਡਰ ਵੀ ਜਾਰੀ ਨਹੀਂ ਕੀਤਾ ਗਿਆ। ਮੌਜੂਦਾ ਸਮੇਂ 'ਚ ਝੀਲ ਦਾ ਜਲ ਪੱਧਰ 1156 ਫੀਟ ਦੀ ਸੰਖਿਆ ਛੂਹਣ ਜਾ ਰਿਹਾ ਹੈ। 
ਪਿਛਲੇ ਸਾਲਾਂ 'ਚ ਇਹ ਪੱਧਰ 1152 ਦੇ ਆਸ-ਪਾਸ ਰਹਿੰਦਾ ਸੀ। ਇਹੀ ਕਾਰਨ ਹੈ ਕਿ ਇਨੀਂ ਦਿਨੀਂ ਪ੍ਰਸ਼ਾਸਨ ਵੱਲੋਂ ਝੀਲ ਦੀ ਵੀਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਸੀ ਪਰ ਹਾਲੇ ਜਦੋਂਕਿ ਵਾਟਰ ਲੈਵਲ ਜ਼ਿਆਦਾ ਹੈ ਅਜਿਹੇ 'ਚ ਗਾਰ ਕੱਢਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸੁਖਨਾ ਝੀਲ 'ਚ ਵੀਡ ਦੀ ਮੁਸ਼ਕਿਲ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ, ਜਿਸਨੂੰ ਹਟਾਉਣ ਲਈ ਹਰ ਸਾਲ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਹਾਲੇ ਤਕ ਇਸ ਸਮੱਸਿਆ ਦਾ ਹੱਲ ਜੜ• ਤੋਂ ਨਹੀਂ ਨਿਕਲਿਆ। 
ਸੁਖਨਾ ਝੀਲ ਦੀ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੀ ਜਾ ਰਹੀ ਹਾਲਤ 'ਤੇ ਜਿੰਨੀ ਹਾਈ ਕੋਰਟ ਵੱਲੋਂ ਚੰਡੀਗੜ• ਪ੍ਰਸ਼ਾਸਨ ਨੂੰ ਫਟਕਾਰ ਲਾਈ ਜਾ ਰਹੀ ਹੈ, ਓਨੀ ਹੀ ਹਾਲਤ ਹੋਰ ਭੈੜੀ ਹੁੰਦੀ ਜਾ ਰਹੀ ਹੈ। ਰੈਗੂਲੇਟਰੀ ਇੰਡ 'ਤੇ ਤੇਜ਼ੀ ਨਾਲ ਵੱਧ ਰਹੇ ਲੋਟਸ ਵੀ ਝੀਲ ਲਈ ਖ਼ਤਰਾ ਬਣਦੇ ਜਾ ਰਹੇ ਹਨ ਪਰ ਪ੍ਰਬੰਧਕੀ ਅਧਿਕਾਰੀ ਇਸ ਪੂਰੇ ਹਾਲਾਤ ਤੋਂ ਅਨਜਾਣ ਬਣੇ ਹੋਏ ਹਨ। ਕਮਲ ਨੂੰ ਝੀਲ ਤੋਂ ਹਟਾਉਣ ਲਈ ਕੋਈ ਪਲਾਨਿੰਗ ਨਹੀਂ ਕੀਤੀ ਗਈ ਹੈ। ਮਾਹਰਾਂ ਦੀ ਮੰਨੀਏ ਤਾਂ ਲੋਟਸ ਮੌਜੂਦਾ ਸਮੇਂ 'ਚ ਵੀਡ ਤੋਂ ਜ਼ਿਆਦਾ ਗੰਭੀਰ ਸਮੱਸਿਆ ਬਣ ਸਕਦਾ ਹੈ।

© 2016 News Track Live - ALL RIGHTS RESERVED