ਹੈਲੀ ਟੈਕਸੀ ਸੇਵਾ ਲਈ ਹੁਣ 500 ਰੁਪਏ ਵੱਧ ਖਰਚਣੇ ਪੈਣਗੇ

Jul 02 2018 01:36 PM
ਹੈਲੀ ਟੈਕਸੀ ਸੇਵਾ ਲਈ ਹੁਣ 500 ਰੁਪਏ ਵੱਧ ਖਰਚਣੇ ਪੈਣਗੇ


ਚੰਡੀਗੜ• 
ਚੰਡੀਗੜ• ਤੋਂ ਸ਼ਿਮਲਾ ਵਿਚਕਾਰ 'ਹੈਲੀ ਟੈਕਸੀ ਸੇਵਾ' ਸੋਮਵਾਰ ਤੋਂ ਮਹਿੰਗੀ ਹੋ ਜਾਵੇਗੀ। ਹੈਲੀ ਟੈਕਸੀ 'ਚ ਸਫਰ ਕਰਨ ਲਈ ਹੁਣ ਯਾਤਰੀਆਂ ਨੂੰ 500 ਰੁਪਏ ਜ਼ਿਆਦਾ ਖਰਚਣੇ ਪੈਣਗੇ। ਦੱਸਣਯੋਗ ਹੈ ਕਿ ਬੀਤੇ ਜੂਨ ਮਹੀਨੇ 'ਚ ਹੈਲੀ ਟੈਕਸੀ ਸੇਵਾ ਦਾ ਚੰਡੀਗੜ• ਤੋਂ ਸ਼ਿਮਲਾ ਲਈ ਇਕ ਪਾਸੇ ਦਾ ਕਿਰਾਇਆ ਪ੍ਰਤੀ ਵਿਅਕਤੀ 2,999 ਰੁਪਏ ਰੱਖਿਆ ਗਿਆ ਸੀ ਪਰ ਹੁਣ ਇਹ ਕਿਰਾਇਆ ਵਧਾ ਕੇ 3,499 ਰੁਪਏ ਕਰ ਦਿੱਤਾ ਗਿਆ ਹੈ। ਵਧੇ ਹੋਏ ਕਿਰਾਏ ਦੇ ਬ੍ਰੇਕਅਪ ਤਹਿਤ ਪ੍ਰਤੀ ਵਿਅਕਤੀ ਕਿਰਾਇਆ 3,344 ਰੁਪਏ ਸਮੇਤ 155 ਰੁਪਏ ਜੀ. ਐੱਸ. ਟੀ. ਦੇ ਰੂਪ 'ਚ ਲਏ ਜਾਣਗੇ। ਕੁੱਲ ਮਿਲਾ ਕੇ ਕਿਰਾਇਆ 3,499 ਰੁਪਏ ਪ੍ਰਤੀ ਵਿਅਕਤੀ ਰਹੇਗਾ। 
ਸ਼ਿਮਲਾ ਅਤੇ ਚੰਡੀਗੜ• ਵਿਚਕਾਰ ਹੈਲੀ ਟੈਕਸੀ ਸੇਵਾ ਨੂੰ ਸ਼ੁਰੂਆਤੀ ਦੌਰ 'ਚ ਵਧੀਆ ਹੁੰਗਾਰਾ ਮਿਲਿਆ ਹੈ। ਬੀਤੀ 4 ਜੂਨ ਨੂੰ ਸ਼ੁਰੂ ਹੋਈ ਹੈਲੀ ਟੈਕਸੀ ਸੇਵਾ ਨੂੰ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।

© 2016 News Track Live - ALL RIGHTS RESERVED