ਚੰਡੀਗੜ• ਤੇ ਪੰਜਾਬ 'ਚ ਤਾਇਨਾਤ ਹਜ਼ਾਰਾਂ ਹੋਮਗਾਰਡਾਂ ਲਈ ਖਬਰ

Jul 04 2018 02:46 PM
ਚੰਡੀਗੜ• ਤੇ ਪੰਜਾਬ 'ਚ ਤਾਇਨਾਤ ਹਜ਼ਾਰਾਂ ਹੋਮਗਾਰਡਾਂ ਲਈ ਖਬਰ


ਚੰਡੀਗੜ•
ਚੰਡੀਗੜ• ਤੇ ਪੰਜਾਬ 'ਚ ਤਾਇਨਾਤ ਹਜ਼ਾਰਾਂ ਹੋਮਗਾਰਡਾਂ ਦੀ ਸੋਸ਼ਲ ਸਕਿਓਰਿਟੀ ਦਾ ਜ਼ਿੰਮਾ ਵੀ ਹੁਣ ਉਨ•ਾਂ ਨੂੰ ਵਾਲੰਟੀਅਰ ਵਜੋਂ ਨਿਯੁਕਤ ਕਰਨ ਵਾਲੇ ਵਿਭਾਗਾਂ ਨੂੰ ਚੁੱਕਣਾ ਪਵੇਗਾ। ਇਨ•ਾਂ ਨੂੰ ਨਿਯੁਕਤ ਕਰਨ ਵਾਲੇ ਵਿਭਾਗ ਨੂੰ ਹੋਮਗਾਰਡ ਦੀ ਨਿਯੁਕਤੀ ਤੋਂ ਲੈ ਕੇ ਹੁਣ ਤਕ ਦਾ 12 ਫ਼ੀਸਦੀ ਪ੍ਰੋਵੀਡੈਂਟ ਫੰਡ ਕੱਟ ਕੇ ਪੀ. ਐੱਫ. ਦਫਤਰ 'ਚ ਜਮ•ਾ ਕਰਵਾਉਣਾ ਹੋਵੇਗਾ। 
ਸੂਤਰਾਂ ਅਨੁਸਾਰ ਵਿਭਾਗ ਨੂੰ ਪ੍ਰੋਵੀਡੈਂਟ ਫੰਡ ਦੇ ਰੂਪ 'ਚ ਪੀ. ਐੈੱਫ. ਦਫਤਰ ਕੋਲ ਇਕ ਹੋਮਗਾਰਡ ਦੇ ਲੱਖਾਂ ਰੁਪਏ ਜਮ•ਾ ਕਰਵਾਉਣੇ ਹੋਣਗੇ। ਚੰਡੀਗੜ• ਤੇ ਪੰਜਾਬ ਵਿਚ ਤਾਇਨਾਤ ਇਨ•ਾਂ ਹੋਮਗਾਰਡਾਂ ਦੇ ਵਿਭਾਗ ਨੂੰ ਪੀ. ਐੱਫ. ਦਫਤਰ ਕੋਲ ਕਈ ਕਰੋੜ ਰੁਪਏ ਜਮ•ਾ ਕਰਵਾਉਣੇ ਪੈਣਗੇ। ਚੰਡੀਗੜ• ਪੀ. ਐੱਫ. ਦਫਤਰ ਦਾ ਇਹ ਫੈਸਲਾ ਦੇਸ਼ ਭਰ 'ਚ ਤਾਇਨਾਤ 2.5 ਤੋਂ 3 ਲੱਖ ਮੁਲਾਜ਼ਮਾਂ ਲਈ ਵੀ ਸੰਜੀਵਨੀ ਬਣਨ ਜਾ ਰਿਹਾ ਹੈ। ਇਨ•ਾਂ ਮੁਲਾਜ਼ਮਾਂ ਨੂੰ ਵੀ ਰਾਜਾਂ ਨੂੰ ਪੀ. ਐੱਫ. ਦੇਣਾ ਹੋਵੇਗਾ। ਹੋਮਗਾਰਡ ਮੁਲਾਜ਼ਮਾਂ ਵਿਚ ਇਸ ਫੈਸਲੇ ਨਾਲ ਖੁਸ਼ੀ ਦੀ ਲਹਿਰ ਹੈ। ਪੰਜਾਬ ਵਲੋਂ ਇਸ 'ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ, ਉਥੇ ਹੀ ਯੂ. ਟੀ. ਪ੍ਰਸ਼ਾਸਨ ਨੇ ਆਪਣੇ ਹੋਮਗਾਰਡ ਮੁਲਾਜ਼ਮਾਂ ਸਬੰਧੀ ਪੀ. ਐੱਫ. ਦਫਤਰ ਤੋਂ ਸਪੱਸ਼ਟੀਕਰਨ ਮੰਗਿਆ ਹੈ। 
ਪੀ. ਐੱਫ. ਦਫਤਰ ਵੱਲੋਂ 16 ਮਈ 2018 ਨੂੰ ਜਾਰੀ ਇਕ ਆਰਡਰ 'ਚ ਕਿਹਾ ਗਿਆ ਹੈ ਕਿ ਪੰਜਾਬ ਹੋਮਗਾਰਡ ਤੇ ਇਸਟੈਬਲਿਸ਼ਮੈਂਟ ਵਿਚ ਇੰਪਲਾਇਰ-ਇੰਪਲਾਈ ਦਾ ਰਿਸ਼ਤਾ ਬਣਦਾ ਹੈ, ਲਿਹਾਜ਼ਾ ਇਸਟੈਬਲਿਸ਼ਮੈਂਟ (ਨਿਯੁਕਤੀ ਦੇਣ ਵਾਲੀ ਸੰਸਥਾ) ਤੇ ਪੰਜਾਬ ਹੋਮਗਾਰਡਜ਼ ਐਂਡ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਮੈਂਬਰ ਪੀ. ਐੱਫ. ਮੈਂਬਰਸ਼ਿਪ ਦੇ ਲਾਇਕ ਹਨ। ਪੰਜਾਬ ਹੋਮ ਗਾਰਡ ਐਂਡ ਸਿਵਲ ਡਿਫੈਂਸ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ 1952 ਦੇ ਐਕਟ ਦੇ ਸੈਕਸ਼ਨ 7 (ਏ) ਦੇ ਤਹਿਤ ਨੋਟਿਸ ਭੇਜਿਆ ਗਿਆ ਹੈ। 
ਇਸ ਵਿਚ ਕਿਹਾ ਗਿਆ ਕਿ ਨੋਟਿਸ ਦੇ ਇਕ ਮਹੀਨੇ ਅੰਦਰ ਹੋਮਗਾਰਡ ਦੇ ਵਾਲੰਟੀਅਰਾਂ ਨੂੰ ਵੀ ਪੀ. ਐੱਫ. ਦਾ ਮੈਂਬਰ ਬਣਾਇਆ ਜਾਵੇ, ਤਾਂ ਕਿ ਸੋਸ਼ਲ ਸਕਿਓਰਿਟੀ ਤਹਿਤ ਉਨ•ਾਂ ਦਾ ਪੀ. ਐੱਫ. ਕੱਟਿਆ ਜਾ ਸਕੇ ਜੇਕਰ ਅਜਿਹਾ ਨਹੀਂ ਕਰਦੇ ਤਾਂ 1952 ਦੇ ਈ. ਪੀ. ਐੱਫ. ਐਂਡ ਐੱਮ. ਪੀ. ਐਕਟ ਦੇ ਸੈਕਸ਼ਨ 7 (ਏ) ਤਹਿਤ ਜਾਂਚ ਲਈ ਤਿਆਰ ਰਹੇ। ਇਸ ਤੋਂ ਬਾਅਦ ਸਬੰਧਤ ਵਿਭਾਗ ਵਲੋਂ ਪੈਨਲਟੀ ਤੇ ਭਾਰੀ ਭਰਕਮ ਵਿਆਜ ਨਾਲ ਪੀ. ਐੱਫ. ਦਾ ਪੈਸਾ ਵਸੂਲਿਆ ਜਾਵੇਗਾ।  
ਚੰਡੀਗੜ• 'ਚ ਇਸ ਸਮੇਂ ਲਗਭਗ 1200 ਹੋਮਗਾਰਡ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪੰਜਾਬ 'ਚ ਇਨ•ਾਂ ਦੀ ਗਿਣਤੀ 13159 ਦੇ ਲਗਭਗ ਦੱਸੀ ਜਾ ਰਹੀ ਹੈ। ਅੱਤਵਾਦ ਦੌਰਾਨ 1990 ਦੇ ਦਹਾਕੇ ਵਿਚ ਪੰਜਾਬ ਵਿਚ ਹੋਮਗਾਰਡਾਂ ਦੀ ਗਿਣਤੀ 25455 ਤਕ ਪਹੁੰਚ ਗਈ ਸੀ। 1994 ਤੋਂ ਬਾਅਦ ਤੋਂ ਹੋਮਗਾਰਡ ਪੁਲਸ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹਨ।  ਮਾਮਲਾ ਚਾਹੇ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਹੋਵੇ, ਟ੍ਰੈਫਿਕ ਮੈਨੇਜਮੈਂਟ ਦਾ ਹੋਵੇ, ਰੇਲਵੇ ਐੱਸਕਾਰਟ ਡਿਊਟੀ ਹੋਵੇ, ਵੀ. ਆਈ. ਪੀ. ਸਕਿਓਰਿਟੀ ਡਿਊਟੀ ਹੋਵੇ ਜਾਂ ਮਹੱਤਵਪੂਰਨ ਤੇ ਸੰਵੇਦਨਸ਼ੀਲ ਸਥਾਨਾਂ ਤੇ ਪੁਆਇੰਟਾਂ ਦੀ ਸਕਿਓਰਿਟੀ ਹੋਵੇ, ਸਭ ਥਾਵਾਂ 'ਤੇ ਹੋਮਗਾਰਡਜ਼ ਨੂੰ ਪੁਲਸ ਦੇ ਨਾਲ ਵਰਤਿਆ ਜਾਂਦਾ ਹੈ। 
ਬਾਰਡਰ ਵਿੰਗ ਹੋਮਗਾਰਡ ਵੀ ਆਰਮੀ ਤੇ ਬੀ. ਐੱਸ. ਐੱਫ. ਨਾਲ ਮੋਢੇ ਨਾਲ ਮੋਢਾ ਜੋੜ ਕੇ ਡਿਊਟੀ ਕਰਦੇ ਹਨ। ਅੱਤਵਾਦ ਦੌਰਾਨ ਪੰਜਾਬ 'ਚ 365 ਹੋਮਗਾਰਡਾਂ ਨੇ ਵੀ ਆਪਣੀ ਜਾਨ ਗਵਾਈ ਸੀ। ਐੱਫ. ਸੀ. ਆਈ. ਦੇ ਡਿਪੂਆਂ ਵਿਚ ਪਏ ਅਨਾਜ ਦੀ ਵੀ ਹੋਮਗਾਰਡ ਡਿਊਟੀ ਦੇ ਕੇ ਰੱਖਿਆ ਕਰਦੇ ਹਨ। ਐੱਫ. ਸੀ. ਆਈ. ਇਸਦੇ ਬਦਲੇ ਵਿਚ ਰਾਜ ਨੂੰ ਅਲਾਊਂਸ ਤੇ 25 ਫ਼ੀਸਦੀ ਪ੍ਰਬੰਧਕੀ ਚਾਰਜ ਵੀ ਦਿੰਦੀ ਹੈ।
ਪੰਜਾਬ ਹੋਮਗਾਰਡ ਐਂਡ ਸਿਵਲ ਡਿਫੈਂਸ ਡਿਪਾਰਟਮੈਂਟ (ਕੋਡ ਨੰਬਰ. ਪੀ. ਬੀ./ਸੀ. ਐੱਚ. ਡੀ./ 1558299) ਤਹਿਤ ਹੋਮਗਾਰਡ ਰਾਜ ਵਿਚ ਕੰਮ ਕਰਦੇ ਹਨ। ਚੰਡੀਗੜ• ਵਿਚ ਵੀ ਇਨ•ਾਂ ਦੀ ਨਿਯੁਕਤੀ ਪੁਲਸ ਵਿਭਾਗ ਕਰਦਾ ਹੈ ਤੇ ਵੱਖ-ਵੱਖ ਥਾਣਾ ਖੇਤਰਾਂ ਨਾਲ ਇਨ•ਾਂ ਦੀ ਨਿਯੁਕਤੀ ਰਹਿੰਦੀ ਹੈ। ਜੋ ਕੰਮ ਪੁਲਸ ਵਾਲਿਆਂ ਤੋਂ ਲਿਆ ਜਾਂਦਾ ਹੈ, ਉਹੀ ਕੰਮ ਇਸ ਹੋਮਗਾਰਡ ਵਾਲੰਟੀਅਰਾਂ ਤੋਂ ਲਿਆ ਜਾਂਦਾ ਹੈ। ਹਵਾਈ ਹਮਲੇ, ਅੱਗ ਲੱਗਣ, ਰੋਗ ਫੈਲਣ ਜਾਂ ਹੜ• ਪੀੜਤ ਇਲਾਕਿਆਂ 'ਚ ਵੀ ਇਨ•ਾਂ ਹੋਮਗਾਰਡਾਂ ਤੋਂ ਡਿਊਟੀ ਕਰਵਾਈ ਜਾਂਦੀ ਹੈ।  
ਇਥੇ ਦੱਸ ਦਈਏ ਕਿ ਪਹਿਲਾਂ ਹੋਮਗਾਰਡਾਂ ਨੂੰ ਤਨਖਾਹ ਵਜੋਂ ਮਹੀਨੇ ਵਿਚ ਜੋ ਭੱਤਾ ਦਿੱਤਾ ਜਾਂਦਾ ਸੀ ਉਹ ਵੀ ਕਾਫ਼ੀ ਘੱਟ ਸੀ। ਚੰਡੀਗੜ• ਵਿਚ ਹੁਣ ਇਕ ਹੋਮਗਾਰਡ ਨੂੰ ਪ੍ਰਤੀ ਮਹੀਨਾ ਤਨਖਾਹ ਵਜੋਂ 33 ਹਜ਼ਾਰ ਰੁਪਏ ਮਿਲਦੇ ਹਨ। ਘੱਟ ਤੋਂ ਘੱਟ 15 ਹਜ਼ਾਰ ਦੀ ਸੈਲਰੀ 'ਤੇ ਸਬੰਧਤ ਵਿਭਾਗ ਨੂੰ ਉਨ•ਾਂ ਦਾ ਪੀ. ਐੱਫ. ਕੱਟਣਾ ਹੋਵੇਗਾ। ਵਿਆਜ ਦੇ ਨਾਲ ਪੈਸਾ ਪੀ. ਐੱਫ. ਦਫਤਰ ਕੋਲ ਜਮ•ਾ ਕਰਵਾਉਣਾ ਹੋਵੇਗਾ।  
ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ, ਚੰਡੀਗੜ• ਵੀ. ਰੰਗਨਾਥ ਅਨੁਸਾਰ 1952 ਦੇ ਐਕਟ ਦੀ ਧਾਰਾ 7 (ਏ) ਦੀ ਪਾਵਰ ਦੀ ਵਰਤੋਂ ਕਰਦੇ ਹੋਏ ਉਨ•ਾਂ ਨੇ ਇਹ ਆਰਡਰ ਜਾਰੀ ਕੀਤੇ ਹਨ। ਹੋਮਗਾਰਡ ਦੇ ਮੁਲਾਜ਼ਮ ਜੋ ਜੀਅ-ਜਾਨ ਨਾਲ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਨੂੰ ਇਸ ਫੈਸਲੇ ਦਾ ਲਾਭ ਮਿਲੇਗਾ। ਮੁਲਾਜ਼ਮਾਂ ਨੂੰ ਰਿਟਾਇਰਮੈਂਟ 'ਤੇ ਲੱਖਾਂ ਰੁਪਏ ਮਿਲਣਗੇ। ਨਿਯੁਕਤੀ ਦੀ ਤਰੀਕ ਤੋਂ ਸਬੰਧਤ ਵਿਭਾਗ ਨੂੰ ਇਨ•ਾਂ ਹੋਮਗਾਰਡਾਂ ਦਾ ਪੈਸਾ ਜਮ•ਾ ਕਰਵਾਉਣਾ ਹੋਵੇਗਾ ਜੇਕਰ ਅਜਿਹਾ ਨਹੀਂ ਕਰਦੇ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED