ਸਹੁਰਿਆ ਦੇ ਘਰ ਅੱਗੇ ਧਰਨਾ ਲÎੱਗਾ ਕੇ ਬੈਠੀ ਵਿਧਵਾ, ਆਤਮ ਹੱਤਿਆ ਦੀ ਦਿੱਤੀ ਧਮਕੀ

Jul 06 2018 03:36 PM
ਸਹੁਰਿਆ ਦੇ ਘਰ ਅੱਗੇ ਧਰਨਾ ਲÎੱਗਾ ਕੇ ਬੈਠੀ ਵਿਧਵਾ, ਆਤਮ ਹੱਤਿਆ ਦੀ ਦਿੱਤੀ ਧਮਕੀ


ਹੁਸ਼ਿਆਰਪੁਰ
ਥਾਣਾ ਦਸੂਹਾ ਦੇ ਪਿੰਡ ਗੰਭੋਵਾਲ ਵਿਖੇ ਇਕ ਵਿਧਵਾ ਔਰਤ ਹਰਦੀਪ ਕੌਰ ਪਤਨੀ ਲੇਟ ਸੁਰਜੀਤ ਸਿੰਘ ਆਪਣੇ 2 ਬੱਚਿਆਂ ਨੂੰ ਨਾਲ ਲੈ ਕੇ ਸਹੁਰਿਆਂ ਵੱਲੋਂ ਇਸ ਪਿੰਡ 'ਚ ਬਣਾਈ ਕੋਠੀ 'ਚੋਂ ਹਿੱਸਾ ਲੈਣ ਲਈ 'ਤੇ ਧਰਨੇ 'ਤੇ ਬੈਠ ਗਈ। 
ਪਤਾ ਲੱਗਾ ਕਿ ਅੱਜ ਉਸ ਨੇ ਕੋਠੀ ਦੇ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਕੋਠੀ ਅੰਦਰ ਦਾਖਲ ਹੋ ਕੇ ਫਰਸ਼ 'ਤੇ ਬੱਚਿਆਂ ਸਮੇਤ ਧਰਨੇ 'ਤੇ ਬੈਠ ਗਈ। ਜਦ ਉਸ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜੇਕਰ ਉਸ ਨੂੰ ਪੁਲਸ  ਪ੍ਰਸ਼ਾਸਨ ਇਨਸਾਫ਼ ਨਾ ਦੇ ਸਕਿਆ ਤਾਂ ਉਹ ਆਤਮਹੱਤਿਆ ਕਰ ਲਵੇਗੀ। ਪਿੰਡ ਗੰਭੋਵਾਲ ਦੇ ਸਰਪੰਚ ਜਸਵੰਤ ਸਿੰਘ ਨੇ ਸਥਿਤੀ ਵਿਗੜਦਿਆਂ ਦੇਖ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਡੀ.ਐੱਸ.ਪੀ. ਦਸੂਹਾ ਰਜਿੰਦਰ ਸ਼ਰਮਾ, ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਨਾਲ ਗੱਲਬਾਤ ਕੀਤੀ ਤੇ ਪੰਚਾਇਤ ਨੇ ਲਿਖਤੀ ਤੌਰ 'ਤੇ ਡੀ.ਐੱਸ.ਪੀ. ਨੂੰ ਦਰਖਾਸਤ ਦਿੱਤੀ ਕਿ ਜੇਕਰ ਇਹ ਔਰਤ ਆਪਣਾ ਨੁਕਸਾਨ ਕਰ ਲੈਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਚਾਇਤ ਤੇ ਪਿੰਡ ਦੇ ਲੋਕਾਂ ਦੀ ਨਹੀਂ ਹੋਵੇਗੀ। ਇਸ ਲਈ ਸਥਿਤੀ ਨੂੰ ਕੰਟਰੋਲ ਕਰ ਲਿਆ ਜਾਵੇ। ਇਸ ਝਗੜੇ ਨੂੰ ਲੈ ਕੇ ਪਿੰਡ ਗੰਭੋਵਾਲ 'ਚ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਇਸ ਸਬੰਧੀ ਜਦ ਥਾਣਾ ਮੁਖੀ ਦਸੂਹਾ ਜਗਦੀਸ਼ ਰਾਜ ਅੱਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਡੀ.ਐੱਸ.ਪੀ. ਦੇ ਆਦੇਸ਼ ਅਨੁਸਾਰ ਉਹ ਪੁਲਸ ਪਾਰਟੀ ਸਮੇਤ ਜਿਸ 'ਚ ਲੇਡੀਜ਼ ਪੁਲਸ ਵੀ ਸ਼ਾਮਲ ਸੀ, ਪਿੰਡ ਗੰਭੋਵਾਲ ਵਿਖੇ ਜਾਇਜ਼ਾ ਲੈਣ ਲਈ ਗਏ ਸਨ। 
ਇਸ ਮੌਕੇ ਉਨ•ਾਂ ਹਰਦੀਪ ਕੌਰ ਨੂੰ ਕਿਹਾ ਸੀ ਕਿ ਉਹ ਕਾਨੂੰਨੀ ਲੜਾਈ ਦੇ ਨਾਲ ਬੱਚਿਆਂ ਦੇ ਭਵਿੱਖ ਬਾਰੇ ਜ਼ਰੂਰ ਸੋਚੇ। ਉਨ•ਾਂ ਦੱਸਿਆ ਕਿ ਇਸ ਮੌਕੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਵੀ ਨਾਲ ਲਿਆ ਗਿਆ ਸੀ। ਉਨ•ਾਂ ਦੱਸਿਆ ਕਿ ਇਸ ਕੋਠੀ 'ਤੇ ਪਿੰਡ 'ਚ ਉਸ ਦੇ ਸੱਸ ਤੇ ਸਹੁਰਾ ਉਨ•ਾਂ ਨੂੰ ਨਹੀਂ ਮਿਲੇ। ਉਨ•ਾਂ ਦੱਸਿਆ ਕਿ ਅਸੀਂ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਉਣ ਲਈ ਪਿੰਡ ਦੀ ਪੰਚਾਇਤ ਦੀ ਮਦਦ ਲੈ ਰਹੇ ਹਾਂ ਤਾਂ ਕਿ ਪਿੰਡ 'ਚ ਅਮਨ ਤੇ ਸ਼ਾਂਤੀ ਦਾ ਮਾਹੌਲ ਬਣਿਆ ਰਹੇ।

© 2016 News Track Live - ALL RIGHTS RESERVED