ਰਾਜ 'ਚ ਅਸਲੀ ਸਰਕਾਰ ਨਸ਼ਾ ਤੇ ਰੇਤ ਮਾਫੀਆ ਦੀ-ਸ਼ਵੇਤ ਮਲਿਕ

Jul 07 2018 02:06 PM
ਰਾਜ 'ਚ ਅਸਲੀ ਸਰਕਾਰ ਨਸ਼ਾ ਤੇ ਰੇਤ ਮਾਫੀਆ ਦੀ-ਸ਼ਵੇਤ ਮਲਿਕ


ਪਠਾਨਕੋਟ
ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਅੱਜ ਕਿਹਾ ਕਿ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਤੇ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਰਾਜ 'ਚ ਅਸਲੀ ਸਰਕਾਰ ਨਸ਼ਾ ਤੇ ਰੇਤ ਮਾਫੀਆ ਦੀ ਹੈ। ਦੋਵੇਂ ਮਾਫੀਆ ਪੰਜਾਬ 'ਚ ਇਸ ਤਰ•ਾਂ ਹਾਵੀ ਹਨ ਕਿ ਜਨਤਾ ਨੂੰ ਆਪਣਾ ਭਵਿੱਖ ਹਨੇਰੇ ਵਰਗਾ ਨਜ਼ਰ ਆ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ 'ਚ ਅਣ-ਐਲਾਨੀ ਐਮਰਜੈਂਸੀ ਲਾਗੂ ਹੈ। ਪੰਜਾਬ 'ਚ ਵਿਕਾਸ ਕਾਰਜ ਠੱਪ ਹਨ ਤੇ ਸਮਾਜਿਕ ਸਕੀਮਾਂ 'ਤੇ ਗ੍ਰਹਿਣ ਲੱਗ ਚੁੱਕਾ ਹੈ, ਜਿਸ ਕਾਰਨ ਜਨਤਾ ਕਾਂਗਰਸ ਨੂੰ ਸਜ਼ਾ ਦੇਣ ਦੇ ਮੂਡ 'ਚ ਹੈ। ਮਲਿਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ 'ਤੇ ਘਰ-ਘਰ ਨੌਕਰੀ ਦਿੱਤੀ ਜਾਵੇਗੀ ਪਰ ਸਰਕਾਰ ਬਣਨ ਤੋਂ ਬਾਅਦ ਹੁਣ ਨੌਕਰੀ ਦੀ ਜਗ•ਾ ਘਰ-ਘਰ ਨਸ਼ਾ ਪਹੁੰਚਾਇਆ ਜਾ ਰਿਹਾ ਹੈ। ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ੍ਰੀ ਗੁਟਕਾ ਸਾਹਿਬ ਹੱਥ 'ਚ ਲੈ ਕੇ ਸੰਕਲਪ ਕੀਤਾ ਸੀ ਕਿ ਉਨ•ਾਂ ਦੀ ਸਰਕਾਰ ਆਉਣ 'ਤੇ ਨਸ਼ਿਆਂ ਨੂੰ ਪੂਰੀ ਤਰ•ਾਂ ਖਤਮ ਕੀਤਾ ਜਾਵੇਗਾ। ਹੁਣ ਉਨ•ਾਂ ਦੀ ਅਗਵਾਈ 'ਚ ਪੰਜਾਬ ਪੁਲਸ ਅਤੇ ਹੋਰ ਏਜੰਸੀਆਂ ਜਿਨ•ਾਂ ਨੇ ਨਸ਼ਾ ਖਤਮ ਕਰਨਾ ਸੀ, ਪੂਰੀ ਤਰ•ਾਂ ਨਿਰਾਸ਼ ਹਨ ਤੇ ਸਿਆਸੀ ਦਬਾਅ ਕਾਰਨ ਖੁਦ ਨੂੰ ਬੇਇਜ਼ਤ ਮਹਿਸੂਸ ਕਰਦੀਆਂ ਹਨ।  ਮਲਿਕ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦਾ ਕਲਚਰ ਹੀ ਭ੍ਰਿਸ਼ਟਚਾਰ ਅਤੇ ਲੁੱਟ 'ਤੇ ਆਧਾਰਤ ਹੈ। ਉਨ•ਾਂ ਨੇ ਕਿਹਾ ਕਿ ਪੰਜਾਬ ਦੀ 3 ਕਰੋੜ ਆਬਾਦੀ ਹੈ। ਇਸ 'ਚ 50 ਫੀਸਦੀ ਆਬਾਦੀ ਕੇਂਦਰ ਦੀ ਸਿਹਤ ਯੋਜਨਾ ਤਹਿਤ ਆਉਂਦੀ ਹੈ ਪਰ ਪੰਜਾਬ ਸਰਕਾਰ ਆਪਣਾ ਹਿੱਸਾ ਬਚਾਉਣ ਦੇ ਚੱਕਰ 'ਚ ਜਨਤਾ ਨੂੰ ਇਸ ਸਹੂਲਤ ਤੋਂ ਵਾਂਝੀ ਰਖ ਰਹੀ ਹੈ। ਉਨ•ਾਂ ਕਿਹਾ ਕਿ ਗੱਠਜੋੜ ਸਰਕਾਰ ਨੇ ਬਿਜਲੀ ਨੂੰ ਸਰਪਲਸ ਸੂਬਾ ਬਣਾਇਆ ਸੀ ਪਰ ਕਾਂਗਰਸ ਰਾਜ 'ਚ ਲੰਮੇ-ਲੰਮੇ ਕੱਟ ਲਗ ਰਹੇ ਹਨ। ਇਸੇ ਤਰ•ਾਂ ਕਾਂਗਰਸ ਨੇ ਸ਼ਗਨ ਸਕੀਮ ਅਤੇ ਪੈਨਸ਼ਨ ਵੀ ਬੰਦ ਕਰ ਦਿੱਤੀ ਹੈ। ਮਲਿਕ ਨੇ ਕਿਹਾ ਕਿ ਅੱਜ ਹੀ ਜ਼ਿਲਾ ਪਠਾਨਕੋਟ 'ਚ ਤਿੰਨ ਕਾਂਗਰਸੀ ਨੇਤਾਵਾਂ 'ਤੇ ਪਰਚੇ ਦਰਜ ਹੋਏ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਪਿਛਲੇ ਡੇਢ ਸਾਲ 'ਚ ਕਾਂਗਰਸੀਆਂ ਨੇ ਖੂਬ ਲੁੱਟ ਮਚਾਈ ਹੈ। ਇਸ ਮੌਕੇ  ਸੰਗਠਨ ਮੰਤਰੀ ਦਿਨੇਸ਼ ਕੁਮਾਰ, ਰਾਕੇਸ਼ ਰਾਠੌਰ, ਸੂਬਾ ਭਾਜਪਾ ਜਨਰਲ ਸਕੱਤਰ ਦੇ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਮੌਜੂਦ ਸਨ।

© 2016 News Track Live - ALL RIGHTS RESERVED