ਈ-ਫਾਰਮੇਸੀ ਤੇ ਰੋਕ ਨਾ ਹੋਣਾ ਵੀ ਨਸ਼ਿਆ ਵਿੱਚ ਵਾਧੇ ਦਾ ਇੱਕ ਕਾਰਨੋ

Jul 07 2018 02:51 PM
ਈ-ਫਾਰਮੇਸੀ ਤੇ ਰੋਕ ਨਾ ਹੋਣਾ ਵੀ ਨਸ਼ਿਆ ਵਿੱਚ ਵਾਧੇ ਦਾ ਇੱਕ ਕਾਰਨੋ


ਹੁਸ਼ਿਆਰਪੁਰ
ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਇਕ ਵਫਦ ਨੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਦੀ ਅਗਵਾਈ 'ਚ ਪੰਜਾਬ ਦੇ ਐਡੀਸ਼ਨਲ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਸਤੀਸ਼ ਚੰਦਰਾ ਨਾਲ ਮੁਲਾਕਾਤ ਕੀਤੀ। ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਰਮਨ ਕਪੂਰ ਨੇ ਦੱਸਿਆ ਕਿ ਵਫਦ ਵਿਚ ਪੰਜਾਬ ਦੇ 22 ਜ਼ਿਲਿਆਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਤੇ ਸਕੱਤਰ ਸ਼ਾਮਲ ਸਨ। ਵਫਦ ਨੇ ਕਿਹਾ ਕਿ ਕੈਮਿਸਟਾਂ ਦੀ ਚੈਕਿੰਗ ਦੌਰਾਨ ਪੁਲਸ ਵੱਲੋਂ ਬੇਵਜ•ਾ ਕੈਮਿਸਟਾਂ ਨੂੰ ਤੰਗ ਨਾ ਕੀਤਾ ਜਾਵੇ। 
ਵਫਦ ਨੇ ਐਡੀਸ਼ਨਲ ਮੁੱਖ ਸਕੱਤਰ ਨੂੰ ਦੱਸਿਆ ਕਿ ਪੰਜਾਬ 'ਚ ਨਸ਼ਿਆਂ ਦੇ ਫੈਲਾਅ ਲਈ ਈ-ਫਾਰਮੇਸੀ ਕਾਫੀ ਹੱਦ ਤਕ ਜ਼ਿੰਮੇਵਾਰ ਹੈ। ਈ-ਫਾਰਮੇਸੀ 'ਤੇ ਕੋਈ ਰੋਕ ਨਾ ਹੋਣ ਕਰ ਕੇ ਸੂਬੇ 'ਚ ਨਸ਼ੇ ਵਾਲੀਆਂ ਦਵਾਈਆਂ ਦੀ ਤਸਕਰੀ ਹੋ ਰਹੀ ਹੈ। ਉਨ•ਾਂ  ਮੰਗ ਕੀਤੀ ਕਿ ਪੰਜਾਬ 'ਚ ਆਨਲਾਈਨ ਈ-ਫਾਰਮੇਸੀ 'ਤੇ 1 ਸਾਲ ਲਈ ਪਾਬੰਦੀ ਲਾਈ ਜਾਵੇ। ਵਫਦ 'ਚ ਕਾਰਜਕਾਰੀ ਪ੍ਰਧਾਨ ਜੀ. ਐੱਸ. ਚਾਵਲਾ, ਪੰਜਾਬ ਫਾਰਮੇਸੀ ਕੌਂਸਲ ਦੇ ਚੇਅਰਮੈਨ ਰਾਜ ਖੁੱਲਰ ਵੀ ਸ਼ਾਮਲ ਸਨ।

© 2016 News Track Live - ALL RIGHTS RESERVED