ਰਸੋਈ ਗੈਸ 'ਚ ਡੀ. ਬੀ. ਟੀ. ਐੱਲ. ਸਿਸਟਮ ਖਤਮ ਕਰਨ ਦੀ ਮੰਗ

Jul 08 2018 03:03 PM
ਰਸੋਈ ਗੈਸ 'ਚ ਡੀ. ਬੀ. ਟੀ. ਐੱਲ. ਸਿਸਟਮ ਖਤਮ ਕਰਨ ਦੀ ਮੰਗ


ਹੁਸ਼ਿਆਰਪੁਰ
ਰਸੋਈ ਗੈਸ ਦੇ ਰੇਟ 'ਚ ਬੇਤਹਾਸ਼ਾ ਵਾਧਾ  ਕਰ  ਕੇ ਡੀ.  ਬੀ. ਟੀ. ਐੱਲ. ਅਧੀਨ ਲੋਕਾਂ ਦਾ ਸੋਸ਼ਣ ਕਰਨ ਵਿਰੁੱਧ 'ਭਾਰਤ ਜਗਾਓ ਅੰਦੋਲਨ' ਦੀ ਅਗਵਾਈ 'ਚ ਕੇਂਦਰ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੈ ਗੋਪਾਲ ਧੀਮਾਨ, ਇਕਬਾਲ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਕੁਮਾਰ, ਭੁਪਿੰਦਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਗੁਰਮਿੰਦਰ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ ਬੈਂਸ, ਕੁਲਜਿੰਦਰ ਸਿੰਘ ਆਦਿ ਨੇ ਕਿਹਾ ਕਿ 14 ਕਿਲੋ 200 ਗ੍ਰਾਮ ਵਾਲੇ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਜੋ ਸਾਲ 2010 ਵਿਚ 310 ਰੁਪਏ 50 ਪੈਸੇ ਸੀ, ਹੁਣ ਚਾਰ ਸਾਲਾਂ ਵਿਚ 790 ਰੁਪਏ ਤੱਕ ਪਹੁੰਚ ਗਈ ਹੈ। ਉਨ•ਾਂ ਕਿਹਾ ਕਿ ਸਰਕਾਰੀ ਰੇਟ 785 ਰੁਪਏ ਹੈ, ਜਦਕਿ ਗੈਸ ਏਜੰਸੀਆਂ ਦੇ ਮੁਲਾਜ਼ਮਾਂ ਵੱਲੋਂ 5 ਰੁਪਏ ਚਿੱਲਰ ਨਾ ਹੋਣ ਕਰ ਕੇ ਵਾਪਸ ਨਹੀਂ ਦਿੱਤੇ ਜਾਂਦੇ। ਉਨ•ਾਂ ਦੋਸ਼ ਲਾਇਆ ਕਿ ਗੈਸ ਏਜੰਸੀਆਂ ਕਦੇ ਗੈਸ ਚੁੱਲ•ਾ, ਕਦੇ ਪਾਈਪ ਅਤੇ ਕਦੇ ਕਿਸੇ ਹੋਰ ਉਪਕਰਨ ਦੀ ਚੈਕਿੰਗ ਕਰਨ ਦੇ ਨਾਂ 'ਤੇ ਖ਼ਪਤਕਾਰਾਂ ਕੋਲੋਂ ਆਏ ਦਿਨ ਪੈਸੇ ਬਟੋਰਦੀਆਂ ਰਹਿੰਦੀਆਂ ਹਨ। ਉਨ•ਾਂ ਮੰਗ ਕੀਤੀ ਕਿ ਰਸੋਈ ਗੈਸ 'ਚ ਡੀ. ਬੀ. ਟੀ. ਐੱਲ. ਸਿਸਟਮ ਖਤਮ ਕੀਤਾ ਜਾਵੇ।

© 2016 News Track Live - ALL RIGHTS RESERVED