ਮੱਛੀ ਪਾਲਣ ਦਾ ਧੰਦਾ ਚੰਗੀ ਖੁਰਾਕ , ਬੇਰੋਜਗਾਰਾਂ ਲਈ ਰੁਜਗਾਰ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਂਣ ਦਾ ਸਾਧਨ ਹੈ-ਗੁਰਿੰਦਰ ਰੰਧਾਵਾ

Jul 09 2018 02:02 PM
ਮੱਛੀ ਪਾਲਣ ਦਾ ਧੰਦਾ ਚੰਗੀ ਖੁਰਾਕ , ਬੇਰੋਜਗਾਰਾਂ ਲਈ ਰੁਜਗਾਰ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਂਣ ਦਾ ਸਾਧਨ ਹੈ-ਗੁਰਿੰਦਰ ਰੰਧਾਵਾ


ਪਠਾਨਕੋਟ
ਮੱਛੀ ਪਾਲਣ ਦਾ ਧੰਦਾ ਚੰਗੀ ਖੁਰਾਕ , ਬੇਰੋਜਗਾਰਾਂ ਲਈ ਰੁਜਗਾਰ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਂਣ ਦਾ ਸਾਧਨ ਹੈ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨਾਲ ਅੱਜ ਜਿਲ•ਾ ਪਠਾਨਕੋਟ ਵਿੱਚ ਵੀ ਬਹੁਤ ਸਾਰੇ ਕਿਸਾਨ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਵਧੇਰੇ ਮੁਨਾਫਾ ਕਮਾ ਰਹੇ ਹਨ। ਇਹ ਜਾਣਕਾਰੀ ਸ. ਗੁਰਿੰਦਰ ਸਿੰਘ ਰੰਧਾਵਾ ਸੀਨੀਅਰ ਮੱਛੀ ਪਾਲਣ ਅਫਸ਼ਰ  ਪਠਾਨਕੋਟ ਨੇ ਦਿੱਤੀ। ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਖੇਤੀ ਮਾਹਿਰਾਂ ਦੀ ਰਾਏ ਹੈ ਕਿ ਉਪਰੋਕਤ ਦੋ ਫਸਲਾਂ ਦੇ ਨਾਲ ਧਰਤੀ ਤੇ ਪਾਣੀ ਦਾ ਪੱਧਰ ਹੋਰ ਹੇਠਾ ਜਾ ਰਿਹਾ ਹੈ ਅਜਿਹੀ ਸਥਿਤੀ ਵਿੱਚ ਕਿਸਾਨ ਮੱਛੀ ਪਾਲਣ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫੇ ਦੇ ਨਾਲ ਨਾਲ ਪਾਣੀ ਦੇ ਹੇਠਾ ਜਾ ਰਹੇ ਪੱਧਰ ਨੂੰ ਵੀ ਬਚਾ ਸਕਦੇ ਹਨ। 
ਮੱਛੀ ਪਾਲਣ ਅਧਿਕਾਰੀ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਹਯਾਤ ਨਗਰ ਜਿਲ•ਾ ਗੁਰਦਾਸਪੁਰ ਵਿਖੇ ਨਵੇਂ ਕਿਸਾਨ ਅਤੇ ਬੇਰੋਜਗਾਰ ਨੋਜਵਾਨ ਜਿਨ•ਾਂ ਨੇ ਮੱਛੀ ਪਾਲਣ ਧੰਦਾ ਸੁਰੂ ਕੀਤਾ ਹੈ ਜਾ ਕਰਨਾ ਹੈ ਉਨ•ਾਂ ਨੂੰ ਇਸ ਧੰਦੇ ਵਿੱਚ ਵਧੇਰੇ ਮੁਨਾਫਾ ਕਮਾਉਂਣ ਲਈ ਅਤੇ ਸਹੀ ਢੰਗ ਨਾਲ ਮੱਛੀ ਪਾਲਣ ਧੰਦੇ ਨੂੰ ਅੱਗੇ ਵਧਾਉਂਣ ਲਈ 5 ਦਿਨਾਂ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਯਾਤਨਗਰ ਵਿਖੇ ਹੀ 16 ਏਕੜ ਰਕਬੇ ਵਿੱਚ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ। ਜਿਸ ਤੋਂ ਪਾਲਣ ਯੋਗ ਮੱਛੀਆ ਕਤਲਾ, ਰੋਹੂ , ਮਿਰਗਲ, ਗਰਾਸ ਕਾਰਪ ਦਾ ਮੱਛੀ ਪੁੰਗ ਕਿਸਾਨਾਂ ਨੂੰ ਸਬਸਿਡੀ ਤੇ ਸਪਲਾਈ ਕੀਤਾ ਜਾਂਦਾ ਹੈ। 
ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਲਈ ਇਕ ਹੈਕਟਰ ਰਕਬੇ ਤੇ ਕਰੀਬ 4 ਲੱਖ ਰੁਪਏ ਲੋਨ ਦਿੱਤਾ ਜਾਂਦਾ ਹੈ ਅਤੇ ਇਕ ਰਕਬੇ ਤੇ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਅਗਰ ਕੋਈ ਕਿਸਾਨ 1 ਕਿੱਲੇ ਅੰਦਰ ਨਵਾਂ ਮੱਛੀ ਪਾਲਨ ਪੋਂਡ ਲਗਾਉਂਦਾ ਹੈ ਤਾਂ ਉਪਰੋਕਤ ਸਬਸਿਡੀ ਦੇ ਅਧਾਰ ਤੇ ਕਰੀਬ 80 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।  ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕ ਨੂੰ ਏਰੀਏਟਰ ਦੋ ਪੈਡਲ ਤੇ 18,000 ਰੁਪਏ ਸਬਸਿਡੀ ਅਤੇ ਚਾਰ ਪੈਡਲ ਵਾਲੇ ਏਰੀਏਟਰ ਤੇ 20,000 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਏਰੀਏਟਰ ਲਗਾਉਂਣ ਨਾਲ ਮੱਛੀ ਦੀ ਪੈਦਾਵਾਰ ਵਿੱਚ ਕਰੀਬ 20 ਫ੍ਰੀਸਦੀ ਇਜਾਫਾ ਹੁੰਦਾ ਹੈ। 
ਨਵਾਂ ਮੱਛੀ ਪਾਲਣ ਧੰਦਾ ਸੁਰੂ ਕਰਨ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਵਿੱਚੋਂ ਇਕ ਯੋਜਨਾ ਇਹ ਵੀ ਹੈ ਕਿ ਕੋਈ ਵੀ ਵਿਅਕਤੀ ਪੰਚਾਇਤੀ ਬੇਕਾਰ ਪਈ ਜਮੀਨ ਨੂੰ 10 ਸਾਲ ਲਈ ਠੇਕੇ ਤੇ ਲੈ ਕੇ ਮੱਛੀ ਪਾਲਣ ਦਾ ਕੰਮ ਸੁਰੂ ਕਰ ਸਕਦਾ ਹੈ ਅਤੇ ਇਸ ਤੇ ਵੀ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸਤ ਸਬਸਿਡੀ ਦਿੱਤੇ ਜਾਣ ਦੀ ਸਹੂਲਤ ਉਪਲੱਬਧ ਹੈ। ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਇਕ ਏਕੜ ਵਿੱਚ ਬਣਾਏ ਹੋਏ ਪੋਂਡ ਦੇ ਲਈ ਪਾਣੀ ਦੀ ਸੁਵਿਧਾ ਦੇਣ ਦੇ ਲਈ ਪਹਿਲ ਦੇ ਆਧਾਰ ਤੇ ਏ.ਪੀ. ਕੁਨੈਕਸਨ ਮੱਛੀ ਪਾਲਣ ਵਿਭਾਗ ਵੱਲੋਂ ਦਵਾਇਆ ਜਾਂਦਾ ਹੈ। 
ਮੱਛੀ ਪਾਲਣ ਮਾਹਿਰਾ ਦਾ ਕਹਿਣਾ ਹੈ ਕਿ ਮੱਛੀ ਪਾਲਣ ਦੇ ਨਾਲ ਕਿਸਾਨ ਹੋਰ ਵੀ ਸਹਾਇਕ ਧੰਦੇ ਕਰ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਯੁੱਕਤ ਮੱਛੀ ਪਾਲਣ ਲਈ ਇਕ ਹੈਕਟਰ ਮੱਛੀ ਤਲਾਬ ਦੇ ਨਾਲ ਪਸੂ ਪਾਲਣ ਦਾ ਧੰਦਾ ਵੀ ਕੀਤਾ ਜਾ ਸਕਦਾ ਹੈ। ਪਸ਼ੁਆਂ ਦੇ ਮਲ ਆਦਿ ਨੂੰ ਪਾਇਪ ਦੇ ਰਾਹੀ ਤਲਾਬ ਵਿੱਚ ਪਾਇਆ ਜਾ ਸਕਦਾ ਹੈ ਇਸ ਨਾਲ ਮੱਛੀ ਪਾਲਕ ਮੱਛੀ ਦੀ ਖੁਰਾਕ ਦੀ 70 ਪ੍ਰਤੀਸਤ ਬੱਚਤ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਮੱਛੀ ਦੇ ਨਾਲ ਨਾਲ ਦੁੱਧ ਦੀ ਪੈਦਾਵਾਰ ਤੋਂ ਵੀ ਲਾਭ ਪ੍ਰਾਪਤ ਕਰ ਸਕਦਾ ਹੈ। 
ਮੱਛੀ ਪਾਲਕਾ ਨੂੰ ਮੱਛੀ ਵੇਚਣ ਲਈ ਕਿਸੇ ਵਿਸ਼ੇਸ ਮੰਡੀਕਰਨ ਦੀ ਲੋੜ ਨਹੀਂ ਹੁੰਦੀ ਅਤੇ ਮੱਛੀ ਪਾਲਣ ਧੰਦਾ ਕਰ ਰਹੇ ਕਿਸਾਨਾਂ ਨੂੰ ਮੱਛੀ ਦੀ ਵੇਚ ਤੇ ਕੋਈ ਵਾਧਾ ਖਰਚ ਨਹੀਂ ਆਉਂਦਾ ਕਿਉਕਿ ਠੇਕੇਦਾਰ ਵੱਲੋਂ ਆਪਣੇ ਫਿਸਰਮੈਨ ਲਿਆ ਕਿ ਮੱਛੀ ਪਕੜਨ ਉਪਰੰਤ ਮੱਛੀ ਤੋਲ ਕੇ ਬਣਦੀ ਰਾਸ਼ੀ  ਮੱਛੀ ਪਾਲਕ ਨੂੰ ਮੋਕੇ ਤੇ ਹੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਦ ਵੀ ਫਾਰਮਰ ਨੂੰ ਪੈਸੇ ਦੀ ਲੋੜ ਪਵੇ ਉਹ ਮੱਛੀ ਵੇਚ ਸਕਦਾ ਹੈ ਅਤੇ ਅਪਣੀ ਲੋੜ ਦੇ ਅਨੁਸਾਰ ਆਪਣੇ ਤਲਾਬ ਵਿੱਚ ਮੱਛੀ ਦੀ ਪੁੰਗ ਪਾ ਸਕਦਾ ਹੈ। 
ਮੱਛੀ ਪਾਲਕ ਪਿੰਡ ਚੱਕ ਚਿਮਨਾ ਦੇ ਤਰਸੇਮ ਅਤੇ ਹਨੇੜ ਪਿੰਡ ਦੇ ਕਰਨ ਦਾ ਕਹਿਣਾ ਹੈ ਪੰਜਾਬ ਸਰਕਾਰ ਵੱਲੋਂ ਦਿੱਤੀ ਸਬਸਿਡੀ ਨਾਲ ਉਨ•ਾਂ ਮੱਛੀ ਪਾਲਣ ਧੰਦਾ ਸੁਰੂ ਕੀਤਾ ਸੀ ਅਤੇ ਅੱਜ ਸਲਾਨਾਂ ਵਧੇਰੇ ਮੁਨਾਫਾ ਕਮਾ ਰਹੇ ਹਨ। ਤਰਸੇਮ ਦਾ ਕਹਿਣਾ ਹੈ ਕਿ ਪਹਿਲਾ ਉਸ ਨੇ 12 ਕਨਾਲ ਵਿੱਚ ਪਹਿਲਾ ਪੋਂਡ ਸੁਰੂ ਕੀਤਾ ਸੀ ਉਸ ਤੋਂ ਬਾਅਦ ਇਕ ਕਿੱਲੇ ਵਿੱਚ ਦੂਸਰਾ ਪੋਂਡ ਅਤੇ ਹੁਣ ਅੱਗੇ ਇਕ ਹੋਰ ਕਿੱਲੇ ਵਿੱਚ ਉਸ ਦੀ ਤੀਸਰਾ ਪੋਂਡ ਬਣਾਉਂਣ ਦੀ ਉਸ ਦੀ ਯੋਜਨਾਂ ਹੈ। ਉਨ•ਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਯੋਜਨਾਵਾਂ ਤੋਂ ਲਾਭ ਲੈਂਦਿਆ ਅੱਜ ਉਨ•ਾ ਅਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਲਿਆ ਹੈ।

© 2016 News Track Live - ALL RIGHTS RESERVED