ਹੁਣ ਤੇਜਸ ਟਰੇਨ ਦੌੜਦੀ ਨਜ਼ਰ ਆਵੇਗੀ ਚੰਡੀਗ਼ੜ ਤੋ ਦਿੱਲੀ ਵਿਚਕਾਰ

Jul 09 2018 02:02 PM
ਹੁਣ ਤੇਜਸ ਟਰੇਨ ਦੌੜਦੀ ਨਜ਼ਰ ਆਵੇਗੀ ਚੰਡੀਗ਼ੜ ਤੋ ਦਿੱਲੀ ਵਿਚਕਾਰ


ਚੰਡੀਗੜ•
ਜਲਦ ਹੀ ਚੰਡੀਗੜ•-ਦਿੱਲੀ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਅਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ ਸਵਰਣ ਸ਼ਤਾਬਦੀ ਦੀ ਜਗ•ਾ ਆਧੁਨਿਕ ਸਹੂਲਤਾਂ ਵਾਲੀ ਤੇਜਸ ਟਰੇਨ ਦੌੜਦੀ ਨਜ਼ਰ ਆਵੇਗੀ। ਚੰਡੀਗੜ• ਅਤੇ ਦਿੱਲੀ ਵਿਚਕਾਰ ਜੁਲਾਈ ਤੋਂ ਬਾਅਦ ਤੇਜਸ ਟਰੇਨ ਚੱਲੇਗੀ। ਇਹ ਟਰੇਨ 200 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ ਰਫਤਾਰ ਨਾਲ ਦੌੜਦੀ ਨਜ਼ਰ ਆ ਸਕਦੀ ਹੈ।
ਉੱਥੇ ਹੀ, ਕਪੂਰਥਲਾ ਰੇਲ ਕੋਚ ਫੈਕਟਰੀ ਨੂੰ 17-18 ਕੋਚ ਵਾਲੀ ਇਕ ਹੋਰ ਟਰੇਨ ਤਿਆਰ ਕਰਨ ਨੂੰ ਕਿਹਾ ਗਿਆ ਹੈ। ਉਮੀਦ ਹੈ ਕਿ ਇਹ ਟਰੇਨ ਵੀ ਅਗਸਤ ਤਕ ਪਟੜੀ 'ਤੇ ਦੌੜਨ ਲੱਗੇਗੀ, ਜੋ ਕਿ ਸਵਰਣ ਸ਼ਤਾਬਦੀ ਦੀ ਜਗ•ਾ ਲਵੇਗੀ। ਰੇਲਵੇ ਨੂੰ ਉਮੀਦ ਹੈ ਕਿ ਇਹ ਟਰੇਨ ਸੁਰੱਖਿਆ ਅਤੇ ਹੋਰ ਸਹੂਲਤਾਂ ਦੇ ਮਾਮਲੇ 'ਚ ਰਾਜਧਾਨੀ, ਸ਼ਤਾਬਦੀ ਅਤੇ ਦੋਰੰਤੋ ਟਰੇਨਾਂ ਨੂੰ ਵੀ ਮਾਤ ਦੇਵੇਗੀ। ਤੇਜਸ ਦਾ ਪਹਿਲਾ ਟ੍ਰਾਇਲ ਇਸੇ ਮਹੀਨੇ ਅਗਲੇ ਹਫਤੇ ਕੀਤਾ ਜਾ ਸਕਦਾ ਹੈ। ਇਕ ਅਧਿਕਾਰੀ ਮੁਤਾਬਕ, ਹਾਈ ਸਪੀਡ ਤੇਜਸ ਨੂੰ ਚਲਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ, ਹੁਣ ਸਿਰਫ ਰੇਲਵੇ ਬੋਰਡ ਦੀ ਮਨਜ਼ੂਰੀ ਮਿਲਣ ਦੀ ਉਡੀਕ ਹੈ। ਜਾਣਕਾਰੀ ਮੁਤਾਬਕ, ਚੰਡੀਗੜ• ਤੋਂ ਨਵੀਂ ਦਿੱਲੀ ਵਿਚਕਾਰ ਤੇਜਸ ਨੂੰ ਚਲਾਉਣ ਦੇ ਕੁਝ ਦਿਨਾਂ ਬਾਅਦ ਟਰੇਨ ਨੰਬਰ 12046 ਚੰਡੀਗੜ•-ਨਵੀਂ ਦਿੱਲੀ ਸ਼ਤਾਬਦੀ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਸ਼ਤਾਬਦੀ ਨੂੰ ਕਿਸੇ ਹੋਰ ਮਾਰਗ 'ਤੇ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੀ ਤੇਜਸ ਐਕਸਪ੍ਰੈੱਸ ਪਿਛਲੇ ਸਾਲ ਜੂਨ 'ਚ ਬਣ ਕੇ ਸਾਹਮਣੇ ਆਈ ਸੀ, ਜੋ ਕਿ ਇਸ ਸਮੇਂ ਮੁੰਬਈ-ਗੋਆ ਮਾਰਗ 'ਤੇ ਸਫਲਤਾਪੂਰਵਕ ਚੱਲ ਰਹੀ ਹੈ।

© 2016 News Track Live - ALL RIGHTS RESERVED