ਬੰਦ ਨਹੇਂ,ਸਗੋਂ ਮਹਿੰਗਾ ਹੋਇਆ ਚਿੱਟਾ

Jul 10 2018 02:12 PM
ਬੰਦ ਨਹੇਂ,ਸਗੋਂ ਮਹਿੰਗਾ ਹੋਇਆ ਚਿੱਟਾ


ਅੰਮ੍ਰਿਤਸਰ
ਕਦੇ ਡੈਪੋ ਵਾਲੰਟੀਅਰ ਤਾਂ ਕਦੇ ਨਸ਼ਾ ਰੋਕਣ ਲਈ ਪੁਲਸ ਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਸਹੁੰ ਦਿਵਾਉਣ ਵਰਗੇ ਸਮਾਗਮ ਕਰਵਾਏ ਜਾਣ ਦੇ ਬਾਵਜੂਦ ਬਾਰਡਰ ਏਰੀਏ 'ਚ ਚਿੱਟੇ ਦੀ ਵਿਕਰੀ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ, ਉਲਟਾ ਚਿੱਟੇ ਦੇ ਰੇਟ ਦੁੱਗਣੇ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ। ਇੰਨਾ ਜ਼ਰੂਰ ਹੈ ਕਿ ਚਿੱਟੇ ਦੀ ਵਿਕਰੀ ਕਰਨ ਵਾਲਿਆਂ ਨੇ ਹੁਣ ਆਪਣੇ ਵੇਚਣ ਦੇ ਤਰੀਕੇ 'ਚ ਬਦਲਾਅ ਕਰ ਦਿੱਤਾ ਹੈ ਤੇ ਸਿਰਫ ਉਨ•ਾਂ ਪੱਕੇ ਗਾਹਕਾਂ ਨੂੰ ਹੀ ਨਸ਼ਾ ਵੇਚਿਆ ਜਾ ਰਿਹਾ ਹੈ ਜੋ ਪੂਰੀ ਤਰ•ਾਂ ਚਿੱਟੇ ਦੇ ਗੁਲਾਮ ਬਣ ਚੁੱਕੇ ਹਨ ਤੇ ਇਸ ਦੀ ਡੋਜ਼ ਤੋਂ ਬਿਨਾਂ ਨਹੀਂ ਰਹਿ ਸਕਦੇ। ਅੰਮ੍ਰਿਤਸਰ  ਜ਼ਿਲਾ ਦੇ ਸਰਹੱਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਚਿੱਟਾ ਵੀ ਪਾਕਿਸਤਾਨ ਤੋਂ ਆਉਣਾ ਬੰਦ ਨਹੀਂ ਹੋ ਸਕਿਆ, ਉਲਟਾ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਇਸ ਦਾ ਆਉਣਾ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ।
ਚਿੱਟੇ ਦੀ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਆਮਦ ਤਾਂ ਕੁਝ ਇਲਾਕਿਆਂ 'ਚ ਪੁਲਸ ਦੀ ਮਿਲੀਭੁਗਤ ਕਾਰਨ ਅੱਜ ਡੀ. ਸੀ. ਦਫਤਰ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਬਣਾਉਣ ਨੂੰ ਮਜਬੂਰ ਹੋ ਗਿਆ ਹੈ, ਜਿਸ ਵਿਚ ਸਿਰਫ ਇਕ ਲੈਂਡਲਾਈਨ ਨੰਬਰ ਹੀ ਰੱਖਿਆ ਜਾਵੇਗਾ, ਜਿਸ 'ਤੇ ਕੋਈ ਵੀ ਵਿਅਕਤੀ ਨਸ਼ਾ ਕਰਨ ਵਾਲੇ ਤੇ ਵੇਚਣ ਵਾਲੇ ਦੀ ਸੂਚਨਾ ਪ੍ਰਸ਼ਾਸਨ ਨੂੰ ਦੇ ਸਕਦਾ ਹੈ। ਇਸ ਕੰਟਰੋਲ ਰੂਮ ਨੂੰ ਰਿਸੀਵ ਕਰਨ ਲਈ ਵੀ ਈਮਾਨਦਾਰ ਪ੍ਰਬੰਧਕੀ ਅਧਿਕਾਰੀ ਬਿਠਾਇਆ ਜਾ ਰਿਹਾ ਹੈ ਤਾਂ ਕਿ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾ ਸਕੇ।  ਡੀ. ਸੀ. ਨੂੰ ਸੂਚਨਾ ਮਿਲਣ ਤੋਂ ਬਾਅਦ ਡੀ. ਸੀ. ਦਫਤਰ ਵੱਲੋਂ ਪੁਲਸ ਅਧਿਕਾਰੀਆਂ ਨੂੰ ਨਸ਼ਾ ਵੇਚਣ ਵਾਲਿਆਂ ਦੀ ਲਿਸਟ ਸੌਂਪੀ ਜਾਵੇਗੀ ਤੇ ਪੁਲਸ ਕਾਰਵਾਈ ਦੀ ਜਵਾਬ-ਤਲਬੀ ਵੀ ਕੀਤੀ ਜਾਵੇਗੀ।
ਅੰਮ੍ਰਿਤਸਰ,  ਤਰਨਤਾਰਨ ਤੇ ਹੋਰ ਜ਼ਿਲਿਆਂ 'ਚ ਨਸ਼ੇ ਦੀ ਓਵਰਡੋਜ਼  ਕਾਰਨ ਲਗਾਤਾਰ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਜ਼ਿਲਾ ਪ੍ਰਸ਼ਾਸਨ ਇਸ ਚਿੰਤਾ 'ਚ ਡੁੱਬਿਆ ਹੋਇਆ ਹੈ ਕਿ ਆਖ਼ਿਰ ਇੰਨੀ ਸਖਤੀ ਦੇ ਬਾਵਜੂਦ ਨਸ਼ੇ ਦੀ ਵਿਕਰੀ ਕਿਵੇਂ ਹੋ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੱਸ਼ਟ  ਹੁਕਮ ਹਨ ਕਿ ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਵਾਇਆ ਜਾਵੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਜੇਲ ਭੇਜਿਆ ਜਾਵੇ, ਇਸ ਕੰਮ 'ਚ ਕੋਈ ਵੀ ਨੇਤਾ ਕਿਸੇ ਵੀ ਗਲਤ ਵਿਅਕਤੀ ਦੀ ਸਿਫਾਰਸ਼ ਨਾ ਕਰੇ। ਇਸ ਦੇ ਬਾਵਜੂਦ ਅਟਾਰੀ ਬਾਰਡਰ ਨਾਲ ਲੱਗਦੇ ਸਭ ਤੋਂ ਸੰਵੇਦਨਸ਼ੀਲ ਪੁਲਸ ਥਾਣੇ 'ਚੋਂ ਇਕ ਘਰਿੰਡਾ ਪੁਲਸ ਥਾਣੇ ਦੇ  ਇਲਾਕੇ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਇਹ ਸਾਬਿਤ ਹੋ ਚੁੱਕਾ ਹੈ ਕਿ ਅਜੇ ਵੀ ਨਸ਼ਾ  ਸਮੱਗਲਰ ਜੋਸ਼ੀਲੇ ਹਨ।

© 2016 News Track Live - ALL RIGHTS RESERVED