ਡੋਪ ਟੈਸਟ ਅਤੇ ਵਿਕਸ ਟੈਕਸ ਵਿਰੁੱਧ ਰੋਸ਼ ਰੈਲੀ

Jul 11 2018 03:18 PM
ਡੋਪ ਟੈਸਟ ਅਤੇ ਵਿਕਸ ਟੈਕਸ ਵਿਰੁੱਧ ਰੋਸ਼ ਰੈਲੀ


ਗੁਰਦਾਸਪੁਰ
ਮਨਿਸਟਰੀਅਲ ਸਰਵਿਸ ਯੂਨੀਅਨ ਜ਼ਿਲਾ ਗੁਰਦਾਸਪੁਰ ਵੱਲੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਦਾ ਡੋਪ ਟੈਸਟ ਅਤੇ ਵਿਕਾਸ ਟੈਕਸ ਦੇ ਵਿਰੁੱਧ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਰੈਲੀ ਕੱਢੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਜਿਸ ਵਿਚ ਗੁਰਦਾਸਪੁਰ ਦੇ ਸਮੂਹ ਵਿਭਾਗਾਂ ਦੇ ਦਫ਼ਤਰੀ ਕਾਮੇ ਸ਼ਾਮਲ ਹੋਏ। ਇਸ ਜ਼ਿਲਾ ਪੱਧਰੀ ਮੀਟਿੰਗ ਵਿਚ ਰਘੁਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ, ਬਲਜਿੰਦਰ ਸਿੰਘ ਸੈਣੀ ਜ਼ਿਲਾ ਚੇਅਰਮੈਨ ਗੁਰਾਇਆ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੀਪ ਸਿੰਘ ਪਨੂੰ ਜ਼ਿਲਾ ਜਨਰਲ ਸਕੱਤਰ, ਹਰਜਿੰਦਰ ਸਿੰਘ ਭੱਟੀ ਜ਼ਿਲਾ ਵਰਕਿੰਗ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਰਮਚਾਰੀਆ ਦੇ ਕਰਵਾਏ ਜਾ ਰਹੇ ਡੋਪ ਟੈਸਟ ਅਤੇ ਵਿਕਾਸ ਟੈਕਸ ਨੂੰ ਬਿਲਕੁਲ ਰੱਦ ਕੀਤਾ ਜਾਵੇ। ਉਨ•ਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਕਰਮਚਾਰੀ ਦਾ ਡੋਪ ਟੈਸਟ ਨਹੀਂ ਹੋਣ ਦੇਣਗੇ ਅਤੇ ਨਾ ਹੀ ਜਜ਼ੀਆ ਟੈਕਸ ਦੇਣਗੇ। ਇਸ ਮੌਕੇ ਸੰਜੀਵ ਕੁਮਾਰ, ਗੁਰਵਿੰਦਰ ਪਾਲ ਸਿੰਘ, ਸਰਵਦਮਨ ਸਿੰਘ, ਜੋਗਿੰਦਰ ਸ਼ਰਮਾ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED