ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਜੈ ਸਾਂਪਲਾ ਦੇ ਘਰ ਮੁਹਰੇ ਦਿੱਤਾ ਧਰਨਾ

Jul 11 2018 03:52 PM
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਵਿਜੈ ਸਾਂਪਲਾ ਦੇ ਘਰ ਮੁਹਰੇ ਦਿੱਤਾ ਧਰਨਾ


ੁਸ਼ਿਆਰਪੁਰ
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸੱਦੇ 'ਤੇ ਆਪਣਾ ਮੰਗ ਦਿਵਸ ਮਨਾਉਣ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀ ਵਾਲੀਆਂ ਨੀਤੀਆਂ ਦੀ ਪੋਲ ਖੋਲ•ਣ ਲਈ ਹੁਸ਼ਿਆਰਪੁਰ ਵਿਖੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਗੁਰਦੀਪ ਕੌਰ, ਗੁਰਬਖਸ਼ ਕੌਰ ਚੱਕ ਗੁਰੂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਜ਼ਿਲਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਮੋਹਾਲੀ ਅਤੇ ਨਾਲ ਲੱਗਦੇ ਗੁਰਦਾਸਪੁਰ ਦੇ ਬਲਾਕਾਂ ਅਤੇ ਪਠਾਨਕੋਟ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੇ ਹੱਕਾਂ ਦੀ ਰਾਖੀ ਲਈ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਕੇਂਦਰੀ ਸਮਾਜਿਕ, ਨਿਆਂ ਸ਼ਸ਼ਕਤੀਕਰਨ ਮੰਤਰੀ ਵਿਜੈ ਸਾਂਪਲਾ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। 
ਇਸ ਮੌਕੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਜਿਸ ਦਿਨ ਦੀ ਕੇਂਦਰ ਵਿਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਈ ਹੈ, ਆਈ. ਸੀ. ਡੀ. ਐੱਸ. ਸਕੀਮ 'ਤੇ ਲਗਾਤਾਰ ਹਮਲੇ ਵੱਧ ਰਹੇ ਹਨ। ਉਨ•ਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਆਂਗਣਵਾੜੀ ਕੇਂਦਰਾਂ ਦਾ ਵਿਸਥਾਰ ਕਰਨ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਨ ਭੱਤੇ ਵਿਚ ਵਾਧੇ ਦੀ ਮੰਗ ਨੂੰ ਮੰਨਿਆ, ਪਰ ਸੱਤਾ ਵਿਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਆਈ. ਸੀ. ਡੀ. ਐੱਸ. ਸਕੀਮ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਉਲਟਾ ਇਸ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਆਈ. ਸੀ. ਡੀ. ਐੱਸ. ਸਕੀਮ ਦਾ ਨਿੱਜੀਕਰਨ ਬੰਦ ਕਰਕੇ ਇਸ ਨੂੰ ਰੈਗੂਲਰ ਕੀਤਾ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਿੰਨਾ ਚਿਰ ਮੁਲਾਜ਼ਮ ਨਹੀ ਬਣਾਇਆ ਜਾਂਦਾ ਉਨੀ ਦੇਰ ਤੱਕ ਇੰਨ•ਾਂ ਨੂੰ ਮਜ਼ਦੂਰ ਮੰਨਿਆ ਜਾਵੇ ਅਤੇ ਇਨ•ਾਂ ਨੂੰ ਮਿਨੀਮਮ ਵੇਜ਼ ਦੇ ਘੇਰੇ ਵਿਚ ਲਿਆਂਦਾ ਜਾਵੇ, ਨਹੀਂ ਤਾਂ ਸੰਘਰਸ਼ ਤਿੱਖੇ ਕੀਤੇ ਜਾਣਗੇ। 
ਇਸ ਸਮੇਂ ਕ੍ਰਿਸ਼ਨਾ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਬਖਸ਼ ਕੌਰ ਚੱਕ ਗੁਰੂ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਰੀੜ ਦੀ ਹੱਡੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੱਜ ਇਸ ਮਹਿਗਾਈ ਦੇ ਦੌਰ ਵਿਚ ਨਿਗੁਣੇ ਜਿਹੇ ਮਾਨ ਭੱਤੇ 3000 ਅਤੇ 1500 ਰੁਪਏ 'ਚ ਕੰਮ ਕਰਨ ਨੂੰ ਮਜਬੂਰ ਹਨ। ਪਿਛਲੇ ਚਾਰ ਸਾਲਾਂ ਵਿਚ ਇਕ ਰੁਪਏ ਦਾ ਵੀ ਮਾਣਭੱਤੇ 'ਚ ਵਾਧਾ ਨਹੀ ਕੀਤਾ ਗਿਆ, ਜਿਸ ਕਰਕੇ ਦੇਸ਼ ਭਰ ਦੀਆਂ 27 ਲੱਖ ਦੇ ਕਰੀਬ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਸੰਘਰਸ਼ ਦੇ ਮੈਦਾਨ 'ਚ ਹਨ। 
ਅੱਜ ਦੀ ਇਸ ਰੈਲੀ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜ਼ਿਲਾ ਸੀਟੂ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣਾ, ਪ੍ਰਧਾਨ ਕਮਲਜੀਤ ਸਿੰਘ ਰਾਜਪੁਰ ਭਾਈਆਂ, ਸੋਮ ਨਾਥ, ਚੇਅਰਪਰਸਨ ਮਨਜੀਤ ਕੌਰ ਬੁੱਲ•ੋਵਾਲ, ਸੀਮਾ ਰਾਣੀ, ਜਨਰਲ ਸਕੱਤਰ ਸਰਬਜੀਤ ਕੌਰ, ਬਲਜੀਤ ਕੌਰ ਨਵਾਂਸ਼ਹਿਰ, ਰਾਜਵਿੰਦਰ ਕੌਰ, ਸੁਦੇਸ਼ ਰਾਣੀ ਬੰਗਾ, ਪ੍ਰੇਮ ਲਤਾ ਦੀਨਾਨਗਰ, ਅਲਕਾ ਪਠਾਨਕੋਟ ਆਦਿ ਨੇ ਵੀ ਸੰਬੋਧਨ ਕੀਤਾ।

© 2016 News Track Live - ALL RIGHTS RESERVED