ਜ਼ਿਲ•ਾ ਪਠਾਨਕੋਟ ਵਿੱਚ ਡੇਪੋ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਨੇ ਬੁਲਾਈ ਅਧਿਕਾਰੀਆਂ ਦੀ ਮੀਟਿੰਗ

Jul 11 2018 03:52 PM
ਜ਼ਿਲ•ਾ ਪਠਾਨਕੋਟ ਵਿੱਚ ਡੇਪੋ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਨੇ ਬੁਲਾਈ ਅਧਿਕਾਰੀਆਂ ਦੀ ਮੀਟਿੰਗ



ਪਠਾਨਕੋਟ
ਪੰਜਾਬ ਸਰਕਾਰ ਦੇ ਮਿਸ਼ਨ ਡੇਪੋ ਅਧੀਨ ਜ਼ਿਲ•ਾ ਪਠਾਨਕੋਟ ਵਿੱਚ ਚਲਾਈ ਗਈ ਮੂਹਿੰਮ ਨੂੰ ਤੇਜ ਕੀਤਾ ਜਾਵੇਗਾ ਅਤੇ 20 ਜੁਲਾਈ ਤੱਕ 100 ਫ੍ਰੀ ਸਦੀ ਟੀਚਾ ਪੂਰਾ ਕਰਦੇ ਹੋਏ ਜਿਲ•ੇ ਦੇ 402 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਪ੍ਰੋਗਰਾਮ ਡੇਪੋ ਅਧੀਨ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ, ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ-ਕਮ- ਡੇਪੋ ਜ਼ਿਲ•ਾ ਨੋਡਲ ਅਫਸਰ ਪਠਾਨਕੋਟ, ਧਰਮਵੀਰ ਸਿੰਘ ਐਸ.ਪੀ. ਪਠਾਨਕੋਟ, ਕੁਲਦੀਪ ਸਿੰਘ ਡੀ.ਐਸ.ਪੀ., ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸ਼ਰ, ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸ਼ਰ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਵੱਖ ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ, ਜ਼ਿਲ•ਾ ਪਠਾਨਕੋਟ ਅਧੀਨ ਸਾਰੇ ਪੁਲਿਸ ਥਾਨਿਆਂ ਦੇ ਐਸ.ਐਚ.ਓੁਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਡੇਪੋ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਪਿੰਡ ਪੱਧਰ ਅਤੇ ਵਾਰਡ ਪੱਧਰ ਤੇ ਵੀ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੁਕ ਕਰਨ ਦਾ ਕੰਮ ਕਰ ਰਹੀਆਂ ਹਨ, ਜਿਨ•ਾਂ ਵੱਲੋਂ ਪਿੰਡ ਪੱਧਰੀ ਅਤੇ ਵਾਰਡ ਪੱਧਰ ਤੇ ਵਿਸ਼ੇਸ ਜਾਗਰੁਕਤਾ ਕੈਂਪ ਲਗਾ ਕੇ ਨੋਜਵਾਨਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪਠਾਨਕੋਟ ਵਿੱਚ ਡੇਪੋ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ 20 ਜੁਲਾਈ ਤੱਕ ਰੱਖੇ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਪਹਿਲਾ ਹੀ ਸਾਰੇ ਅਧਿਕਾਰੀਆਂ ਨੂੰ ਪਿੰਡਾਂ ਅਤੇ ਵਾਰਡਾਂ ਦੀ ਵੰਡ ਕੀਤੀ ਹੋਈ ਹੈ ਅਤੇ ਸਾਰੇ ਅਧਿਕਾਰੀ ਨਿਰਧਾਰਤ ਸਮੇਂ ਅਨੁਸਾਰ ਸਾਰੇ ਪਿੰਡਾਂ ਨੂੰ ਕਵਰ ਕਰਨਗੇ। ਉਨ•ਾਂ ਕਿਹਾ ਕਿ ਡੇਪੋ ਅਧੀਨ ਸਾਡੀ ਸਾਰਿਆਂ ਦੀ ਜਿ•ਮੇਦਾਰੀ ਬਣਦੀ ਹੈ ਕਿ ਅਸੀਂ ਨਸ਼ਿਆ ਖਿਲਾਫ ਜਾਗਰੂਕਤਾ ਪੈਦਾ ਕਰੀਏ ਅਤੇ ਨਸ਼ੇ 'ਚ ਫਸੇ ਲੋਕਾਂ ਦੀ ਪਹਿਚਾਣ ਕਰਕੇ ਉਨ•ਾਂ ਦਾ ਨਸ਼ਾ ਮੁਕਤੀ ਕੇਂਦਰ ਨਾਲ ਵੀ ਸੰਪਰਕ ਬਣਾਈਏ। ਉਨ•ਾਂ ਕਿਹਾ ਕਿ ਸਿਵਲ ਹਸਪਤਾਲ ਪਠਾਨਕੋਟ ਵਿਖੇ ਓ.ਓ.ਏ.ਟੀ. ਸੈਂਟਰ ਵੀ ਬਣਾਇਆ ਗਿਆ ਹੈ ਜੋ ਕੋਈ ਨੋਜਵਾਨ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਾ ਹੈ ਅਤੇ ਮਨ ਤੋਂ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਪਰੋਕਤ ਸੈਂਟਰ ਵਿੱਚ ਸੰਪਰਕ ਕਰ ਸਕਦਾ ਹੈ। ਉਨ•ਾਂ ਐਸ.ਐਮ.ਓ. ਪਠਾਨਕੋਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਸਪਤਾਲ ਅੰਦਰ ਬਣਾਏ ਓ.ਓ.ਏ.ਟੀ. ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਦਵਾਈਆਂ ਦਾ ਰਿਕਾਰਡ ਰੱਖਿਆ ਜਾਵੇ। ਉਨ•ਾਂ ਕਿਹਾ ਕਿ ਡੇਪੋ ਅਧੀਨ ਜ਼ਿਲ•ਾ ਪਠਾਨਕੋਟ ਦੇ ਕੈਮਿਸਟਾਂ ਨਾਲ ਵੀ ਮੀਟਿੰਗ ਕਰ ਕੇ ਵਿਸ਼ੇਸ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਸਾਰੇ ਪਿੰਡਾਂ ਅਤੇ ਵਾਰਡਾਂ ਨੂੰ ਕੈਟਾਗਿਰੀ ਵਿੱਚ ਵੰਡਿਆ ਜਾਵੇਗਾ ਅਤੇ ਪੁੱਛਟੀ ਕੀਤੀ ਜਾਵੇਗੀ ਕਿ ਕਿਸ ਪਿੰਡ ਵਿੱਚ ਨਸ਼ਾ ਪੂਰੀ ਤਰ•ਾ ਨਾਲ ਖਤਮ ਹੋ ਚੁੱਕਾ ਹੈ, ਉਨ•ਾਂ ਪਿੰਡਾਂ ਨੂੰ ਡਰੱਗ ਫ੍ਰੀ ਘੋਸ਼ਿਤ ਕੀਤਾ ਜਾਵੇਗਾ। 
ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਜ਼ਿਲ•ਾ ਪਠਾਨਕੋਟ ਅੰਦਰ ਵੀ ਨਸ਼ੇ ਖਿਲਾਫ ਵਿਸ਼ੇਸ ਮੁਹਿੰਮ ਸੁਰੂ ਕੀਤੀ ਹੋਈ ਹੈ। ਜਿਸ ਵਿੱਚ ਅਸੀਂ ਤੱਦ ਹੀ ਕਾਮਯਾਬ ਹੋ ਸਕਦੇ ਹਾਂ ਜਦ ਤੱਕ ਨਸ਼ਾ ਛੱਡਣ ਦਾ ਸੁਨੇਹਾ ਘਰ ਘਰ ਇਕ ਇਕ ਆਦਮੀ ਤੱਕ ਨਹੀਂ ਪਹੁੰਚ ਜਾਂਦਾ।  ਉਨ•ਾਂ ਜ਼ਿਲ•ਾ ਪਠਾਨਕੋਟ ਅਧੀਨ ਸਾਰੇ ਪੁਲਿਸ ਥਾਨਿਆਂ ਦੇ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਥਾਨਾ ਮੁੱਖ ਹਰ ਰੋਜ 2 ਪਿੰਡਾਂ ਵਿੱਚ ਲੋਕਾਂ ਨਾਲ ਮੀਟਿੰਗ ਕਰੇਗਾ ਅਤੇ ਉਨ•ਾਂ ਨੂੰ ਸਰਕਾਰ ਦੇ ਡੇਪੋ ਪ੍ਰੋਗਰਾਮ ਬਾਰੇ ਜਾਗਰੁਕ ਕਰੇਗਾ , ਇਸ ਤੋਂ ਇਲਾਵਾ ਅਗਰ ਕੋਈ ਅਜਿਹਾ ਨੋਜਵਾਨ ਜੋ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਉਸ ਦਾ ਸੰਪਰਕ ਓ.ਓ.ਏ.ਟੀ. ਸੈਂਟਰ ਨਾਲ ਕਰਵਾਏਗਾ। ਉਨ•ਾਂ ਕਿਹਾ ਕਿ ਇਸ ਸਬੰਧੀ ਹਰੇਕ ਪਿੰਡ ਦੇ ਗੁਰੁਦੁਆਰਾ ਸਾਹਿਬ ਵਿਖੇ ਵੀ ਅਨਾਉਂਸ ਕਰਵਾਇਆ ਜਾਵੇਗਾ ਅਤੇ ਇਸ ਸਾਰੇ ਕਾਰਜ ਦੀ ਰਿਪੋਰਟ ਹਰ ਰੋਜ ਡਿਪਟੀ ਕਮਿਸ਼ਨਰ ਦਫਤਰ ਵਿਖੇ ਕਰੇਗਾ। ਉਨ•ਾਂ ਜ਼ਿਲ•ਾ ਪਠਾਨਕੋਟ ਅਧੀਨ ਪੁਲਿਸ ਥਾਨਾਂ ਸਦਰ, ਨੰਗਲਭੁਰ ਅਤੇ ਡਿਵੀਜਨ ਨੰਬਰ 2 ਦੇ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨ•ਾਂ ਦੇ ਥਾਨਿਆਂ ਅਧੀਨ ਜਿਹੜੇ ਵੀ ਸੁਨਸਾਨ ਖੇਤਰ ਹਨ, ਉਨ•ਾਂ ਦੀ ਗਸ਼ਤ ਵਧਾਈ ਜਾਵੇ ਅਤੇ ਅਗਰ ਕੋਈ ਸੁਨਸਾਨ ਜਗ•ਾ ਤੇ ਇਕੱਲਾ ਜਾਂ ਫਿਰ ਗਰੁੱਪ ਵਿੱਚ ਕੋਈ ਪਾਇਆ ਜਾਂਦਾ ਹੈ ਤਾਂ ਸਖਤੀ ਨਾਲ ਉਸ ਦੀ ਪੁੱਛ ਗਿੱਛ ਕੀਤੀ ਜਾਵੇ।

© 2016 News Track Live - ALL RIGHTS RESERVED