ਕਠੂਆ ਰੇਪ ਕਾਂਡ ਦੇ 7 ਦੋਸ਼ੀ ਗੁਰਦਾਸਪੁਰ ਜੇਲ ਵਿੱਚ ਸਿਫਟ

Jul 12 2018 03:01 PM
ਕਠੂਆ ਰੇਪ ਕਾਂਡ ਦੇ 7 ਦੋਸ਼ੀ ਗੁਰਦਾਸਪੁਰ ਜੇਲ ਵਿੱਚ ਸਿਫਟ


ਪਠਾਨਕੋਟ
ਸੁਪਰੀਮ ਕੋਰਟ ਦੇ ਆਦੇਸ਼ ਤੇ ਕਠੂਆ ਰੇਪ ਕਾਂਡ ਦੇ ਸੱਤ ਦੋਸ਼ੀਆਂ ਨੂੰ ਸਥਾਨਕ ਕੇਂਦਰੀ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ। ਦੋਸ਼ੀਆਂ ਦੇ ਆਉਣ ਤੋਂ ਪਹਿਲਾਂ ਜੇਲ ਕੰਪਲੈਕਸ ਦੇ ਬਾਹਰ ਤੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਤਾਂ ਕਿ ਕਿਸੇ ਤਰ•ਾਂ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ। 
ਕੱਲ• ਸ਼ਾਮ ਲਗਭਗ 6 ਵਜੇ ਜੰਮੂ-ਕਸ਼ਮੀਰ ਰਾਜ ਦੀ ਇਕ ਪੁਲਸ ਗੱਡੀ ਐੱਸ.ਪੀ ਹੇਮਪੁਸ਼ਪ ਸ਼ਰਮਾ ਦੀ ਅਗਵਾਈ 'ਚ ਇਨ•ਾਂ ਸੱਤ ਦੋਸ਼ੀਆਂ ਨੂੰ ਲੈ ਕੇ ਗੁਰਦਾਸਪੁਰ ਜੇਲ ਪਹੁੰਚੀ, ਜਿੱਥੇ ਜੰਮੂ-ਕਸ਼ਮੀਰ ਪੁਲਸ ਇਨ•ਾਂ ਦੋਸ਼ੀਆਂ ਦੀ ਸੁਰੱਖਿਆ ਸਬੰਧੀ ਕਾਫੀ ਚੌਕਸ ਦਿਖਾਈ ਦਿੱਤੀ, ਉਥੇ ਜ਼ਿਲਾ ਪੁਲਸ ਗੁਰਦਾਸਪੁਰ ਅਤੇ ਜੇਲ ਪੁਲਸ ਵੀ ਕਾਫੀ ਸਰਗਰਮ ਰਹੀ, ਜਿਵੇਂ ਹੀ ਜੰਮੂ ਕਸ਼ਮੀਰ ਪੁਲਸ ਦੀ ਗੱਡੀ ਇਨ•ਾਂ ਦੋਸ਼ੀਆਂ ਨੂੰ ਲੈ ਕੇ ਜੇਲ ਕੰਪਲੈਕਸ ਪਹੁੰਚੀ ਤਾਂ ਆਮ ਲੋਕਾਂ ਨੂੰ ਇਸ ਗੱਡੀ ਦੇ ਕੋਲ ਤੱਕ ਨਹੀਂ ਆਉਣ ਦਿੱਤਾ ਗਿਆ ਅਤੇ ਸਖਤ ਸੁਰੱਖਿਆ ਦੇ 'ਚ ਇਨ•ਾਂ ਨੂੰ ਗੱਡੀ ਤੋਂ ਉਤਾਰ ਕੇ ਜੇਲ 'ਚ ਭੇਜਿਆ ਗਿਆ। 
ਇਸ ਸੰਬੰਧੀ ਜੰਮੂ-ਕਸ਼ਮੀਰ ਪੁਲਸ ਦੇ ਐੱਸ.ਪੀ ਹੇਸ਼ਪੁਸ਼ਪ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਇਨ•ਾਂ•ਦੋਸ਼ੀਆਂ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੇ ਗੁਰਦਾਸਪੁਰ ਜੇਲ ਭੇਜਿਆ ਗਿਆ ਹੈ, ਕਿਉਂਕਿ ਇਨ•ਾਂ ਦੋਸ਼ੀਆਂ ਦੀ ਅਦਾਲਤੀ ਕਾਰਵਾਈ ਪਠਾਨਕੋਟ 'ਚ ਕੀਤੀ ਜਾ ਰਹੀ ਹੈ, ਇਸ ਲਈ ਹਰ ਮਿਤੀ 'ਤੇ ਗੁਰਦਾਸਪੁਰ ਜੇਲ ਤੋਂ ਇਨ•ਾਂ ਨੂੰ ਪਠਾਨਕੋਟ ਲੈ ਜਾਇਆ ਜਾਵੇਗਾ।

© 2016 News Track Live - ALL RIGHTS RESERVED