ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡੈਕ ਕੋਡ ਦਾ ਫਰਮਾਨ ਜਾਰੀ

Jul 12 2018 03:01 PM
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡੈਕ ਕੋਡ ਦਾ ਫਰਮਾਨ ਜਾਰੀ


ਚੰਡੀਗੜ
ਪੰਜਾਬ 'ਚ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਆਪਣੀ ਮਰਜ਼ੀ ਮੁਤਾਬਕ ਕੱਪੜੇ ਪਾ ਕੇ ਸਕੂਲ ਨਹੀਂ ਜਾ ਸਕਣਗੇ ਕਿਉਂਕਿ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਸਖਤ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਅਧਿਆਪਕਾਂ ਨੂੰ ਹੁਣ ਪੈਂਟ-ਕਮੀਜ਼ 'ਚ ਹੀ ਸਕੂਲ ਆਉਣਾ ਪਵੇਗਾ ਅਤੇ ਉਹ ਕੁੜਤਾ-ਪਜਾਮਾ ਜਾਂ ਕੈਜ਼ੂਅਲ ਕੱਪੜੇ ਪਾ ਕੇ ਸਕੂਲ ਨਹੀਂ ਆਉਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਨਵੀਂ ਪੀੜ•ੀ ਦੇ ਰੋਲ ਮਾਡਲ ਹਨ, ਇਸ ਲਈ ਉਹ ਪੈਂਟ-ਕਮੀਜ਼ 'ਚ ਹੀ ਸਕੂਲ ਜਾਣ ਨਾ ਕਿ ਕੁੜਤੇ-ਪਜਾਮੇ 'ਚ।
ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਸਿੱਖਿਆ ਵਿਭਾਗ ਅਤੇ ਬੋਰਡ ਅਧਿਕਾਰੀਆਂ ਦੀ ਬੈਠਕ ਦੌਰਾਨ ਕਲਾਸ ਲਈ। ਇਸ ਦੌਰਾਨ ਇਹ ਅਹਿਮ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਲਈ ਇਕ ਹੀ ਸਟੇਸ਼ਨ 'ਤੇ ਸਟੇ ਟਾਈਮ, ਸਕੂਲਾਂ ਦਾ ਨਤੀਜਾ ਉੱਚਾ ਚੁੱਕਣ, ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਪ੍ਰੇਰਿਤ ਕਰਨ ਅਤੇ ਪੇਪਰ ਲੀਕੇਜ ਬਾਰੇ ਵਿਚਾਰ-ਚਰਚਾ ਕੀਤੀ ਗਈ।
ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਅਧਿਆਪਕ ਸਕੂਲ ਦੇ ਦਿਨ ਆ ਕੇ ਚੰਡੀਗੜ• 'ਚ ਧਰਨਾ ਪ੍ਰਦਰਸ਼ਨ ਕਰਦੇ ਹਨ ਤਾਂ ਉਨ•ਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਦੀ ਹੈ ਅਤੇ ਉਨ•ਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਮੰਨਿਆ ਜਾਵੇਗਾ ਪਰ ਅਜਿਹਾ ਨਹੀਂ ਹੈ ਕਿ ੋਦੋ-ਦੋ ਸੌ ਅਧਿਆਪਕ ਚੰਡੀਗੜ• 'ਚ ਆ ਕੇ ਪ੍ਰਦਰਸ਼ਨ ਕਰਨ ਅਤੇ ਵਿਦਿਆਰਥੀਆਂ ਦੀ ਪੜ•ਾਈ ਖਰਾਬ ਹੋਵੇ। ਇਸੇ ਤਰ•ਾਂ ਸਿੱਖਿਆ ਵਿਭਾਗ ਚੰਡੀਗੜ• ਨੇ ਮਹਿਲਾ ਅਧਿਆਪਕਾਂ ਨੂੰ ਸਕੂਲ 'ਚ ਟ੍ਰਾਊਜ਼ਰ, ਪਲਾਜ਼ੋ ਅਤੇ ਲੈਗਿੰਗ ਨਾ ਪਾ ਕੇ ਆਉਣ ਦਾ ਫੁਰਮਾਨ ਸੁਣਾਇਆ ਹੈ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ, ਇਸ ਲਈ ਅਧਿਆਪਕਾਵਾਂ ਸੂਟ ਜਾਂ ਸਾੜੀ ਪਾ ਕੇ ਹੀ ਸਕੂਲ ਜਾਣ.

© 2016 News Track Live - ALL RIGHTS RESERVED