ਅੰਤਰਰਾਸ਼ਟਰੀ ਸਰਹੱਦ ਤੇ 2.410 ਕਿਲੋ ਹੈਰੋਇਨ ਬਰਾਮਦ

Jul 12 2018 03:33 PM
ਅੰਤਰਰਾਸ਼ਟਰੀ ਸਰਹੱਦ ਤੇ 2.410 ਕਿਲੋ ਹੈਰੋਇਨ ਬਰਾਮਦ


ਅੰਮ੍ਰਿਤਸਰ
ਅੰਤਰਰਾਸ਼ਟਰੀ ਸਰਹੱਦ 'ਤੇ ਪੈਂਦੀ ਬੀ. ਪੀ. ਓ. ਰੀਅਰ ਕੱਕੜ ਵਿਖੇ ਬੀਤੀ ਸ਼ਾਮ ਐੱਨ. ਸੀ. ਬੀ. ਦੀ ਸੂਚਨਾ 'ਤੇ ਬੀ. ਐੱਸ. ਐੱਫ. ਦੀ 17 ਬਟਾਲੀਅਨ ਵੱਲੋਂ ਸਾਂਝਾ ਸਰਚ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਜ਼ਮੀਨ 'ਚੋਂ ਤਲਾਸ਼ੀ ਦੌਰਾਨ ਟਰੈਕਟਰ ਦੇ ਮਗਰ ਲਾਉਣ ਵਾਲੀਆਂ 2 ਫੱਟੀਆਂ ਮਿਲੀਆਂ ਜੋ ਕਿ ਚਾਰੇ ਪਾਸਿਓਂ ਬੰਦ ਸਨ, ਜਿਨ•ਾਂ ਨੂੰ ਕੱਕੜ ਚੌਕੀ ਵਿਖੇ ਲਿਆ ਕੇ ਖੋਲ•ਣ 'ਤੇ ਉਨ•ਾਂ 'ਚੋਂ 2.410 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 12 ਕਰੋੜ ਦੱਸੀ ਜਾ ਰਹੀ ਹੈ। ਇਸ ਸਬੰਧੀ ਬੀ. ਐੱਸ. ਐੱਫ. ਦੀ 17 ਬਟਾਲੀਅਨ ਦੇ ਕਮਾਂਡੈਂਟ ਆਰ. ਸੀ. ਸ਼ਰਮਾ ਨੇ ਦੱਸਿਆ ਕਿ ਸਮੱਗਲਰਾਂ ਨੇ ਹੈਰੋਇਨ ਦੀ ਇਹ ਖੇਪ ਕਿਸੇ ਤਰੀਕੇ ਭਾਰਤ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਸੀ ਪਰ ਹਮੇਸ਼ਾ ਦੀ ਤਰ•ਾਂ ਇਸ ਵਾਰ ਵੀ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਮੱਗਲਰਾਂ ਦੇ ਨਾਪਾਕ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੀ 30 ਜੂਨ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇਸੇ ਇਲਾਕੇ 'ਚੋਂ ਇਸੇ ਤਰ•ਾਂ ਦੀਆਂ ਹੀ 3 ਫੱਟੀਆਂ 'ਚੋਂ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕੀਤੀ ਸੀ।

© 2016 News Track Live - ALL RIGHTS RESERVED