ਪੈਨਸ਼ਨਰ ਵੈਲਫੇਅਰ ਐਸੋਸਿਏਸ਼ਨ ਜਿਲਾ ਪਠਾਨਕੋਟ ਵਰਕਿੰਗ ਕਮੇਟੀ ਦੀ ਮੀਟਿੰਗ

Jul 12 2018 03:33 PM
ਪੈਨਸ਼ਨਰ ਵੈਲਫੇਅਰ ਐਸੋਸਿਏਸ਼ਨ ਜਿਲਾ ਪਠਾਨਕੋਟ ਵਰਕਿੰਗ ਕਮੇਟੀ ਦੀ ਮੀਟਿੰਗ


ਪਠਾਨਕੋਟ 
ਪੈਨਸ਼ਨਰ ਵੈਲਫੇਅਰ ਐਸੋਸਿਏਸ਼ਨ ਜਿਲਾ ਪਠਾਨਕੋਟ ਵਰਕਿੰਗ ਕਮੇਟੀ ਦੀ ਮੀਟਿੰਗ ਪਿੰ੍ਰ.ਮੰਗਲ ਦਾਸ ਤੇ ਡਾ ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੈਸ਼ਨਰਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰੇ ਦੇ ਨਾਲ ਨਾਲ ਆਪਣੀਆਂ ਮੰਗਾਂ ਲਈ ਸਡਕਾਂ ਤੇ ਉਤਰੇ ਸਟਾਫ ਤੇ ਉਹਨਾਂ ਦੀ ਹਿਮਾਇਤ ਦਾ ਮਤਾ ਪਾਸ ਕੀਤੀ ਗਿਆ। ਸਬੰਧਨ ਕਰਦੇ ਜਿਲਾ ਪੈਸ਼ਨਰ ਜਾਇੰਟ ਫਰੰਟ ਦੇ ਕਨਵੀਨਰ ਨਰੇਸ਼ ਕੁਮਾਰ ਨੇ ਕਿਹਾ ਕਿ ਮਨਿਸਟੀਰੀਅਲ ਕਰਮਚਾਰੀ ਸਰਕਾਰ ਵੱਲੋਂ ਉਹਨਾਂ ਤੇ ਠੋਸੇ 200 ਰੁਪਏ ਪ੍ਰਤੀ ਮਹੀਨੇ ਜਜੀਏ ਅਤੇ ਡੋਪ ਟੈਸਟ ਦੀ ਕਾਰਵਾਈ ਨੂੰ ਲੈ ਕੇ ਸੰਘਰਸ ਦੀ ਰਾਹ ਤੇ ਹਨ। ਉਨਾ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਤਿੰਨ ਮਹੀਨੇ ਦਾ ਡੀਏ ਦਬਾਏ ਬੈਠੀ ਹੈ, ਤੇ ਨਾਲ ਹੀ ਪੇ ਕਮੀਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ। ਇਸਦੇ ਨਾਲ ਹੀ ਮੇਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ ਤੇ 200 ਰੁਪਏ ਦਾ ਟੈਕਸ ਤੇ ਡੋਪ ਟੈਸਟ ਵੀ ਬੰਦ ਕੀਤਾ ਜਾਵੇ। ਉਨਾਂ ਕਿਹਾ ਕਿ ਨਸ਼ੇ ਦੇ ਕੈਸ਼ਰ ਵਿੱਚ ਫਸ ਚੁੱਕੀ ਜਵਾਨੀ ਨੂੰ ਨਸ਼ਿਆ ਤੋਂ ਬਾਹਰ ਕੱਢਣ ਲਈ ਮੁਲਾਜਮਾਂ ਦਾ ਡੋਪ ਟੈਸਟ ਕਿਸੇ ਵੀ ਤਰਾਂ ਤਰਕ ਸੰਗਤ ਨਹੀਂ ਹੈ। ਸਰਕਾਰ ਨਸ਼ਿਆ ਨੂੰ ਜੜ ਤੋਂ ਪੁੱਜੇ ਨਾ ਕਿ ਮੁਲਾਜਮਾਂ ਦਾ ਡੋਪ ਟੈਸਟ ਕਰਵਾਏ।ਇਸ ਮੌਕੇ ਤਿਲਕ ਰਾਜ, ਯੁਧਵੀਰ ਸੈਨੀ, ਜੋਗਿੰਦਰ ਪਾਲ, ਰਕੇਸ਼ ਮਹਾਜਨ, ਰਵੇਲ ਸਿੰਘ, ਬਖਸੀ ਰਾਮ, ਸੁਭਾਸ਼ ਸ਼ਰਮਾ, ਹਰਦਿਆਲ ਵੀ ਹਾਜਰ ਸਨ। 

© 2016 News Track Live - ALL RIGHTS RESERVED