ਆਈ ਬੈਂਕ ਡੋਨੇਸ਼ਨ ਸੋਸਾਇਟੀ ਨੇ ਲਗਾਇਆ ਫ੍ਰੀ ਅੱਖਾਂ ਦਾ ਕੈਂਪ

Jul 12 2018 03:33 PM
ਆਈ ਬੈਂਕ ਡੋਨੇਸ਼ਨ ਸੋਸਾਇਟੀ ਨੇ ਲਗਾਇਆ ਫ੍ਰੀ ਅੱਖਾਂ ਦਾ ਕੈਂਪ


ਪਠਾਨਕੋਟ 
ਆਈ ਬੈਂਕ ਡੋਨੇਸ਼ਨ ਸੋਸਾਇਟੀ ਵੱਲੋਂ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਢਾਕੀ ਰੋਡ ਤੇ ਪੈਂਦੇ ਸਿਵ ਨਗਰ ਵਿੱਚ ਅੱਖਾਂ ਦਾ ਫ੍ਰੀ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਅੱਖਾਂ ਦੇ ਡਾਕਟਰ ਕੇਡੀ ਸਿੰਘ ਦੇ ਸਹਾਇਕ ਸਤਨਾਮ ਅਤੇ ਟੀਮ ਵੱਲੋਂ ਕੈਂਪ ਵਿੱਚ ਕਰੀਬ 95 ਮਰੀਜਾਂ ਦੀ ਅੱਖਾਂ ਦਾ ਚੈਕਅਪ ਕੀਤਾ ਗਿਆ ਤੇ ਉਨਾਂ ਨੂੰ ਦਵਾਈਆ ਵਿੱਚ ਆਈ ਡ੍ਰਾਪ ਦਿੱਤਿਆ ਗਈਆਂ। ਇਸ ਮੌਕੇ ਵਿਜੇ ਪਾਸੀ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਲਈ ਸ਼ਹਿਰ ਦੇ ਵੱਖ ਵੱਖ ਸਥਾਨਾ ਤੇ ਅਜਿਹੇ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਨੇਤਰਦਾਨ ਮਹਾਦਾਨ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨਾ ਨੇ ਡਾ ਕੇਡੀ ਸਿੰਘ ਦਾ ਧੰਨਵਾਦ ਕੀਤਾ। ਜਿਨਾਂ ਵੱਲੋ ਜਰੂਰਤਮੰਦ ਮਰੀਜਾਂ ਦੀਆਂ ਅੱਖਾਂ ਦਾ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਅਵਤਾਰ ਅਬਰੋਲ, ਰਾਕੇਸ਼ ਖੰਨਾ, ਸਤਪਾਲ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED