ਕਠੂਆ ਕੇਸ ਦੇ ਦੋਸੀਆ ਨੇ ਜੇਲ ਦੇ ਪ੍ਰਬੰਧਾ ਨਾਲ ਜਤਾਇਆ ਐਤਰਾਜ

Jul 13 2018 03:19 PM
ਕਠੂਆ ਕੇਸ ਦੇ ਦੋਸੀਆ ਨੇ ਜੇਲ ਦੇ ਪ੍ਰਬੰਧਾ ਨਾਲ ਜਤਾਇਆ ਐਤਰਾਜ


ਪਠਾਨਕੋਟ
ਕਠੂਆ ਜਬਰ-ਜ਼ਨਾਹ ਅਤੇ ਹੱਤਿਆ ਕਾਂਡ ਦੀ ਸੁਣਵਾਈ ਵੀਰਵਾਰ ਵੀ ਜਾਰੀ ਰਹੀ। ਇਸ ਮਾਮਲੇ ਦੇ ਸਾਰੇ ਮੁਲਜ਼ਮ ਜਿਨ•ਾਂ ਨੂੰ ਕਠੂਆ ਤੋਂ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਗੁਰਦਾਸਪੁਰ ਜੇਲ ਸ਼ਿਫਟ ਕਰ ਦਿੱਤਾ ਗਿਆ ਹੈ, ਉਥੇ ਪਹਿਲੀ ਰਾਤ ਗੁਜ਼ਾਰਨ ਮਗਰੋਂ ਉਨ•ਾਂ ਨੂੰ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਸੁਣਵਾਈ ਲਈ ਲਿਆਂਦਾ ਗਿਆ। ਸੁਣਵਾਈ ਦੌਰਾਨ ਮੁਲਜ਼ਮਾਂ ਨੇ ਮਾਣਯੋਗ ਅਦਾਲਤ ਕੋਲ ਸ਼ਿਕਾਇਤ ਕੀਤੀ ਕਿ ਗੁਰਦਾਸਪੁਰ ਜੇਲ 'ਚ ਜਿਥੇ ਉਨ•ਾਂ ਨੂੰ ਰੱਖਿਆ ਗਿਆ ਹੈ, ਉਥੋਂ ਦਾ ਪ੍ਰਬੰਧ ਕੋਈ ਵਧੀਆ ਨਹੀਂ ਅਤੇ ਉਥੇ ਸਜ਼ਾਜ਼ਾਫਤਾ ਕੈਦੀਆਂ ਲਈ ਬੈਰਕ ਬਣਾਈ ਗਈ ਹੈ। ਇਸ ਦੀ ਪੁਸ਼ਟੀ ਬਚਾਅ ਪੱਖ ਦੇ ਵਕੀਲਾਂ ਨੇ ਕੀਤੀ। ਮੁਲਜ਼ਮਾਂ ਨੇ ਸਵੇਰ ਦਾ ਖਾਣਾ ਨਾ ਦਿੱਤੇ ਜਾਣ ਦੀ ਸ਼ਿਕਾਇਤ ਵੀ ਕੀਤੀ। ਇਸ 'ਤੇ ਅਦਾਲਤ ਨੇ ਹੁਕਮ ਦਿੱਤਾ ਕਿ ਗੁਰਦਾਸਪੁਰ ਜੇਲ ਜਿਥੇ ਮੁਲਜ਼ਮਾਂ ਨੂੰ ਰੱਖਿਆ ਗਿਆ ਹੈ, ਇਸ ਸਬੰਧੀ ਜਾਂਚ ਕਰ ਕੇ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਜਾਵੇ।

© 2016 News Track Live - ALL RIGHTS RESERVED