ਵਿਧਾਇਕਾਂ ਤੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦੀ ਕੋਰੀ ਨਾਂਹ

Jul 13 2018 04:08 PM
ਵਿਧਾਇਕਾਂ ਤੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦੀ ਕੋਰੀ ਨਾਂਹ


ਚੰਡੀਗੜ• : 
ਪੰਜਾਬ ਦੇ ਵਿੱਤ ਵਿਭਾਗ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟਰਾਂਸਪੋਰਟ ਵਿਭਾਗ ਨੂੰ ਕਿਹਾ ਹੈ ਕਿ ਉਹ ਪਹਿਲਾਂ ਪਾਲਿਸੀ ਲੈ ਕੇ ਆਉਣ, ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ।  ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਅਜੇ ਇਸ ਹਾਲਾਤ 'ਚ ਨਹੀਂ ਹੈ ਕਿ ਉਹ ਨਵੀਆਂ ਗੱਡੀਆਂ ਖਰੀਦ ਸਕੇ। ਨਵੀਆਂ ਗੱਡੀਆਂ ਦੀ ਖਰੀਦ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਬੈਠਕ ਕੀਤੀ ਹੈ।

ਇਹ ਬੈਠਕ ਕਰੀਬ 2 ਘੰਟਿਆਂ ਤੱਕ ਚੱਲੀ, ਜਿਸ 'ਚ ਮਨਪ੍ਰੀਤ ਬਾਦਲ ਨੇ ਪਹਿਲਾਂ ਇਸ ਬਾਰੇ ਪਾਲਿਸੀ ਬਣਾਉਣ ਲਈ ਕਿਹਾ ਹੈ। ਮਨਪ੍ਰੀਤ ਨੇ ਕਿਹਾ ਕਿ ਅਸੀਂ ਅਜਿਹੀ ਨੀਤੀ ਬਣਾ ਰਹੇ ਹਾਂ ਕਿ ਵਿਧਾਇਕਾਂ ਤੇ ਮੰਤਰੀਆਂ ਨੂੰ ਗੱਡੀਆਂ ਦੇਣ ਦੀ ਥਾਂ ਉਹ ਆਪਣੇ ਪੱਧਰ 'ਤੇ ਹੀ ਆਪਣੀਆਂ ਗੱਡੀਆਂ ਦਾ ਇਸਤੇਮਾਲ ਕਰਨ।

© 2016 News Track Live - ALL RIGHTS RESERVED