ਵਣ ਵਿਭਾਗ ਨੇ ਘਰ ਘਰ ਹਰਿਆਲੀ ਅਧੀਨ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਕਰਮਚਾਰੀਆਂ ਨੂੰ ਵੰਡੇ ਇੱਕ ਹਜਾਰ ਪੌਦੇ

Jul 13 2018 04:13 PM
ਵਣ ਵਿਭਾਗ ਨੇ ਘਰ ਘਰ ਹਰਿਆਲੀ ਅਧੀਨ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਕਰਮਚਾਰੀਆਂ ਨੂੰ ਵੰਡੇ ਇੱਕ ਹਜਾਰ ਪੌਦੇ


ਪਠਾਨਕੋਟ
ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਵਣ ਵਿਭਾਗ ਵੱਲੋਂ ਘਰ ਘਰ ਹਰਿਆਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਲੋਕਾਂ ਨੂੰ ਫ੍ਰੀ ਪੌਦੇ ਵੰਡੇ ਗਏ। ਇਹ ਪ੍ਰਗਟਾਵਾ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪੌਦੇ ਵੰਡਣ ਮਗਰੋਂ ਕੀਤਾ। ਇਸ ਮੋਕੇ ਤੇ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਸਾਰੇ ਹੀ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੌਦੇ ਵੰਡੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ), ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਰਵਿੰਦਰ ਕੁਮਾਰ ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ, ਕੁਲਵੰਤ ਸਿੰਘ ਜ਼ਿਲ•ਾ ਸਿੱਖਿਆ ਅਫਸਰ (ਐ.), ਸੁਖਵਿੰਦਰ ਸਿੰਘ ਜ਼ਿਲ•ਾ ਭਲਾਈ ਅਫਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਨੂੰ ਹਰਿਆ ਭਰਿਆ ਕਰਨ ਦੇ ਉਦੇਸ਼ ਨਾਲ ਘਰ ਘਰ ਹਰਿਆਲੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਅਧੀਨ ਹੀ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਸਾਰੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਨਿੰਮ, ਆਬਲਾ, ਅੰਬ, ਜਾਮੂਨ, ਤੁਲਸੀ ਅਤੇ ਹੋਰ ਕਈ ਕਿਸਮਾਂ ਦੇ 1000 ਪੌਦੇ ਵੰਡੇ ਗਏ। ਉਨ•ਾਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਹੈ ਕਿ ਹਰ ਘਰ ਵਿੱਚ ਘੱਟੋਂ ਘੱਟ ਇਕ ਪੌਦਾ ਜਰੂਰ ਲਗਾਇਆ ਜਾਵੇ ਇਸ ਦੇ ਨਾਲ ਹੀ ਇਹ ਵੀ ਉਪਰਾਲਾ ਹੈ ਕਿ ਹਰ ਸਰਕਾਰੀ ਮੁਲਾਜਮ ਦੇ ਘਰ ਵਿੱਚ ਵੀ ਇੱਕ ਪੋਦਾ ਜਰੂਰ ਲਗਾਇਆ ਜਾਣਾ ਚਾਹੀਦਾ ਹੈ। ਉਨ•ਾਂ ਦੱਸਿਆ ਕਿ ਘਰ ਘਰ ਹਰਿਆਲੀ ਤਹਿਤ ਜ਼ਿਲ•ਾ ਪਠਾਨਕੋਟ ਵਿੱਚ ਆਈ-ਹਰਿਆਲੀ ਮੋਬਾਇਲ ਐਪ ਵੀ ਚਲਾਇਆ ਜਾ ਰਿਹਾ ਹੈ ਕੋਈ ਵੀ ਵਿਅਕਤੀ ਇਹ ਮੋਬਾਇਲ ਐਪ ਆਪਣੇ ਫੋਨ ਵਿੱਚ ਇਨਸਟਾਲ ਕਰਕੇ ਇਸ ਤੇ ਪੋਦੇ ਪ੍ਰਾਪਤ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਸਾਦੇ ਕਾਗਜ ਤੇ ਇੱਕ ਬੇਨਤੀ ਪੱਤਰ ਲਿੱਖ ਕੇ ਵਣ ਵਿਭਾਗ ਪਠਾਨਕੋਟ ਤੋਂ ਪੋਦੇ ਪ੍ਰਾਪਤ ਕੀਤੇ ਜਾ ਸਕਦੇ ਹਨ। 

© 2016 News Track Live - ALL RIGHTS RESERVED