ਪੰਜਾਬ ਤੇ ਹਿਮਾਚਲ ਪੁਲਸ ਨੇ ਨਸ਼ੇ ਦੇ ਅੱਡਿਆ ਕੇ ਕੀਤੀ ਛਾਪੇਮਾਰੀ

Jul 14 2018 02:14 PM
ਪੰਜਾਬ ਤੇ ਹਿਮਾਚਲ ਪੁਲਸ ਨੇ ਨਸ਼ੇ ਦੇ ਅੱਡਿਆ ਕੇ ਕੀਤੀ ਛਾਪੇਮਾਰੀ


ਪਠਾਨਕੋਟ
ਪੰਜਾਬ ਤੇ ਹਿਮਾਚਲ ਪੁਲਸ ਨੇ ਨਗਰ ਨਾਲ ਲੱਗਦੇ ਅਤੇ ਹਿਮਾਚਲ ਅਧੀਨ ਆਉਂਦੇ ਪਿੰਡ ਭਦਰੋਆ ਅਤੇ ਛੰਨੀ ਬੇਲੀ ਦੇ ਨਾਲ ਮੋਹਟਲੀ, ਡਮਟਾਲ, ਕੰਦਰੋੜੀ ਆਦਿ ਪਿੰਡਾਂ 'ਚ ਸਥਾਪਤ ਨਸ਼ਿਆਂ ਦੇ ਅੱਡਿਆਂ ਨੂੰ ਖਤਮ ਕਰਨ ਲਈ ਸਾਂਝੀ ਮੁਹਿੰਮ ਚਲਾਈ ਅਤੇ ਸਮੱਗਲਰਾਂ 'ਤੇ ਸਰਜੀਕਲ ਸਟਰਾਈਕ ਕੀਤੀ। ਦੋਵਾਂ ਪ੍ਰਦੇਸ਼ਾਂ ਦੀ ਪੁਲਸ ਨੇ ਦਾਅਵਾ ਕੀਤਾ ਕਿ ਇਹ ਸਰਜੀਕਲ ਸਟਰਾਈਕ ਇਨ•ਾਂ ਨਸ਼ੇ ਦੇ ਅੱਡਿਆਂ ਦੇ ਖਾਤਮੇ ਤੋਂ ਬਾਅਦ ਹੀ ਬੰਦ ਹੋਵੇਗੀ।
ਅੱਜ ਸ਼ੁੱਕਰਵਾਰ ਸਵੇਰੇ 10 ਤੋਂ 4 ਵਜੇ ਤੱਕ ਚਿੱਟੇ ਲਈ ਬਦਨਾਮ ਪਿੰਡਾਂ 'ਚ ਹਿਮਾਚਲ ਤੇ ਪੰਜਾਬ ਪੁਲਸ ਦੀ ਸਾਂਝੀ ਟੀਮ ਨੇ ਭਾਰੀ ਫੋਰਸ ਸਮੇਤ ਦਬਿਸ਼ ਦਿੱਤੀ। ਇਸ ਕਾਰਵਾਈ ਦੀ ਅਗਵਾਈ ਡੀ. ਐੱਸ. ਪੀ. ਨੂਰਪੁਰ ਮੇਘਨਾਥ ਚੌਹਾਨ ਅਤੇ ਡੀ. ਐੱਸ. ਪੀ. ਪਠਾਨਕੋਟ ਸੁਖਜਿੰਦਰ ਸਿੰਘ ਨੇ ਕੀਤੀ। ਇਸ ਮੌਕੇ ਦੋਵਾਂ ਹੀ ਡੀ. ਐੱਸ. ਪੀ. ਨੇ ਸਾਂਝੇ ਬਿਆਨ 'ਚ ਕਿਹਾ ਕਿ ਨਸ਼ੇ  ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਇਸ ਮੌਕੇ ਥਾਣਾ ਮੁਖੀ ਨੂਰਪੁਰ ਓਂਕਾਰ ਨਾਥ, ਥਾਣਾ ਮੁਖੀ ਡਵੀਜ਼ਨ ਨੰ. 2 ਪਠਾਨਕੋਟ ਰਵਿੰਦਰ ਰੂਬੀ ਆਦਿ ਮੌਜੂਦ ਸਨ।

© 2016 News Track Live - ALL RIGHTS RESERVED