ਮੋਟਰਸਾਈਕਲ ਸਵਾਰ ਦੀ ਟਰਾਲੇ ਨੇ ਕੁਚਲਿਆ, ਮੌਤ

Jul 14 2018 02:14 PM
ਮੋਟਰਸਾਈਕਲ ਸਵਾਰ ਦੀ ਟਰਾਲੇ ਨੇ ਕੁਚਲਿਆ, ਮੌਤ



ਪਠਾਨਕੋਟ

ਮੋਟਰਸਾਈਕਲ ਸਵਾਰ ਨੂੰ ਟਰਾਲੇ ਵੱਲੋਂ ਟੱਕਰ ਮਾਰ ਦੇਣ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੇ ਥਾਣਾ ਡਵੀਜਨ ਨੰਬਰ-2 ਦੀ ਪੁਲੀਸ ਨੇ ਟਰਾਲੇ ਦਾ ਡਰਾਈਵਰ ਦੇ ਖਿਲਾਫ ਧਾਰਾ 304-ਏ, 279, 427 ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਮ੍ਰਿਤਕ ਰਵੀ ਕਾਂਤ ਪੁੱਤਰ ਮਨੀਸ਼ਵਰ ਕੁਮਾਰ ਵਾਸੀ ਪਿੰਡ ਭਜੂਰਾ, ਸੁਜਾਨਪੁਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਢਾਕੀ ਚੋਕ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਆਪਣਾ ਢਾਬਾ ਦੇ ਕੋਲ ਪੁੱਜਾ ਤÎਾਂ ਪਿਛੋ ਦੀ ਆਏ ਇਕ ਘੋੜਾ ਟਰਾਲੇ ਨੇ ਰਵੀ ਕਾਂਤ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਰਵੀ ਕਾਂਤ ਨੂੰ ਕੁੱਚਲ ਦਿੱਤਾ। ਮ੍ਰਿਤਕ ਦੀ ਮੌਕੇ ਤੇ ਹੀ ਮੌਤ ਹੋ ਗਈ। 

© 2016 News Track Live - ALL RIGHTS RESERVED