ਪਿਉ ਕਰਦਾ ਰਿਹਾ ਇੱਕ ਸਾਲ ਤੱਕ ਨਬਾਲਿਗ ਧੀ ਨਾਲ ਜਬਰ ਜਨਾਹ

Jul 14 2018 02:28 PM
ਪਿਉ ਕਰਦਾ ਰਿਹਾ ਇੱਕ ਸਾਲ ਤੱਕ ਨਬਾਲਿਗ ਧੀ ਨਾਲ ਜਬਰ ਜਨਾਹ


ਹੁਸ਼ਿਆਰਪੁਰ
ਪਿਉ-ਧੀ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦਿਆਂ ਇਕ ਕਲਯੁੱਗੀ ਪਿਉ ਵੱਲੋਂ ਸਰੀਰਕ ਭੁੱਖ ਮਿਟਾਉਣ ਲਈ ਆਪਣੀ 13 ਸਾਲਾ ਧੀ ਨੂੰ ਹੀ ਵਾਰ-ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਚਾਈਲਡ ਲਾਈਨ ਜਲੰਧਰ ਤੋਂ ਫੋਨ 'ਤੇ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਇਕ ਵਿਅਕਤੀ ਆਪਣੀ ਹੀ ਨਾਬਾਲਗ ਧੀ ਨਾਲ ਪਿਛਲੇ ਇਕ ਸਾਲ ਤੋਂ ਜਬਰ-ਜ਼ਨਾਹ ਕਰਦਾ ਆ ਰਿਹਾ ਹੈ। ਉਨ•ਾਂ ਦੱਸਿਆ ਕਿ ਚੇਅਰਪਰਸਨ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਨੂੰ ਪੀੜਤ ਸੀਮਾ (ਕਾਲਪਨਿਕ ਨਾਂ) ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਮੁਕੇਰੀਆਂ ਨਜ਼ਦੀਕ ਪੈਂਦੇ ਆਪਣੇ ਪਿੰਡ ਦੇ ਸਕੂਲ 'ਚ 9ਵੀਂ ਜਮਾਤ 'ਚ ਪੜ•ਦੀ ਸੀ ਪਰ ਮੇਰੇ ਪਿਉ ਨੇ ਮੈਨੂੰ ਸਕੂਲੋਂ ਹਟਾ ਲਿਆ। ਉਸ ਨੇ ਦੱਸਿਆ ਕਿ ਮੇਰੇ ਪਿਤਾ ਨੇ ਸਭ ਤੋਂ ਪਹਿਲਾਂ 23 ਦਸੰਬਰ 2017 ਨੂੰ ਜ਼ਬਰਦਸਤੀ ਮੇਰੇ ਨਾਲ ਸਰੀਰਕ ਸਬੰਧ ਬਣਾਏ। ਉਸ ਸਮੇਂ ਘਰ ਵਿਚ ਮੇਰੇ ਛੋਟੇ ਭੈਣ-ਭਰਾ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ। ਨਾਬਾਲਗਾ ਨੇ ਦੱਸਿਆ ਕਿ ਉਸ ਦਾ ਪਿਉ ਉਦੋਂ ਤੋਂ ਲਗਾਤਾਰ ਉਸ ਨਾਲ ਜਬਰ-ਜ਼ਨਾਹ ਕਰਦਾ ਆ ਰਿਹਾ ਹੈ। ਉਸ ਨੇ ਆਪਣੇ ਪਿਉ ਦੀ ਕਰਤੂਤ ਬਾਰੇ ਆਪਣੀ ਮਾਂ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਪਰ ਕਿਸੇ ਨੇ ਵੀ ਮੇਰੀ ਗੱਲ ਦਾ ਭਰੋਸਾ ਨਹੀਂ ਕੀਤਾ। ਉਸ ਨੇ ਦੱਸਿਆ ਕਿ ਮੇਰੇ ਪਿਉ ਨੇ ਮੈਨੂੰ ਧਮਕਾਇਆ ਕਿ ਜੇਕਰ ਤੂੰ ਕਿਸੇ ਨੂੰ ਸ਼ਿਕਾਇਤ ਕੀਤੀ ਤਾਂ ਉਹ ਤੇਰੀ ਛੋਟੀ ਭੈਣ ਤੇ ਵੱਡੀ ਭੈਣ ਨਾਲ ਵੀ ਇੰਝ ਹੀ ਕਰੇਗਾ। ਫਿਰ ਉਸ ਨੇ ਆਪਣੀ ਭਰਜਾਈ ਨੂੰ ਇਸ ਬਾਰੇ ਦੱਸਿਆ, ਜਿਸ ਨੇ ਚਾਈਲਡ ਹੈਲਪ ਲਾਈਨ 'ਤੇ ਮੇਰੇ ਵੱਲੋਂ ਸ਼ਿਕਾਇਤ ਦਰਜ ਕਰਵਾਈ। ਨਾਬਾਲਗਾ ਨੇ ਦੱਸਿਆ ਕਿ ਉਸ ਦਾ ਪਿਉ ਪਰਿਵਾਰਕ ਮੈਂਬਰਾਂ ਨਾਲ ਅਕਸਰ ਕੁੱਟ-ਮਾਰ ਕਰਦਾ ਰਹਿੰਦਾ ਹੈ।ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਨੂੰ ਧਾਰਾ 376 ਤੇ ਪੋਸਕੋ ਐਕਟ 2012 ਦੀ ਧਾਰਾ 6 ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

© 2016 News Track Live - ALL RIGHTS RESERVED