15 ਅਗਸਤ ਪ੍ਰੋਗਰਾਮ ਦੇ ਤਹਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਸੀਲਿੰਗ

Jul 14 2018 02:59 PM
15 ਅਗਸਤ ਪ੍ਰੋਗਰਾਮ ਦੇ ਤਹਿਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਸੀਲਿੰਗ


ਜਲੰਧਰ
110 ਕਰੋੜ ਦਾ ਕਰਜ਼ਾ ਚੁਕਾ ਪਾਉਣ 'ਚ ਅਸਮਰਥ ਸਾਬਿਤ ਹੋ ਰਹੇ ਇੰਪਰੂਵਮੈਂਟ ਟਰੱਸਟ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਪੀ. ਐੱਨ. ਬੀ. ਨੇ ਅੱਜ ਸੀਲ ਕਰਨਾ ਸੀ ਪਰ ਟਰੱਸਟ ਨੇ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਦਾ ਹਵਾਲਾ ਦੇ ਕੇ ਸੀਲਿੰਗ ਨੂੰ ਫਿਲਹਾਲ ਰੁਕਵਾ ਦਿੱਤਾ ਹੈ। ਟਰੱਸਟ ਨੇ 2011 'ਚ 94.97 ਕਰੋੜ ਏਕੜ ਸੂਰਿਆ ਐਨਕਲੇਵ ਐਕਸਟੈਂਸ਼ਨ ਸਕੀਮ ਤਹਿਤ ਪੰਜਾਬ ਨੈਸ਼ਨਲ ਬੈਂਕ ਦੀ ਜੀ.ਟੀ. ਰੋਡ ਬਰਾਂਚ ਤੋਂ 175 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਟਰੱਸਟ ਚੁਕਾ ਨਹੀਂ ਸਕਿਆ ਅਤੇ ਅਜੇ ਵੀ ਟਰਸੱਟ 'ਤੇ 110 ਕਰੋੜ ਦਾ ਕਰਜ਼ਾ ਪਿਆ ਹੈ। ਟਰੱਸਟ ਦਾ ਅਕਾਊਂਟ 31 ਮਾਰਚ ਨੂੰ ਐੱਨ. ਪੀ. ਏ (ਨਾਨ ਪਰਫਾਰਮਿੰਗ ਅਸੈਂਟਸ) ਨੂੰ ਹੋ ਚੁੱਕਾ ਹੈ, ਜਿਸ ਦੇ ਚਲਦਿਆਂ ਬੈਂਕ ਨੇ ਟਰੱਸਟ ਦੀ ਰਾਸ਼ੀ ਨੂੰ ਕਬਜ਼ੇ 'ਚ ਲੈਣ ਦਾ ਫੈਸਲਾ ਲਿਆ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਟ-2002 ਦੀ ਧਾਰਾ 13 (2) ਦੇ ਤਹਿਤ ਉਹ ਕਾਨੂੰਨ ਟਰੱਸਟ ਦੀ ਪ੍ਰਾਪਰਟੀ ਨੂੰ ਕਬਜ਼ੇ 'ਚ ਲੈਣ ਦਾ ਅਧਿਕਾਰ ਰੱਖਦੇ ਹਨ। 
ਟਰੱਸਟ ਦੀ ਨਵੀਂ ਪ੍ਰਾਪਰਟੀ ਬੈਂਕ ਦੇ ਕੋਲ ਗਿਰਵੀ ਹੈ, ਜਿਨ•ਾਂ 'ਚ ਸਭ ਤੋਂ ਅਹਿਮ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ, ਜਿਸ ਦੀ ਬੈਂਕ ਦੇ ਹਿਸਾਬ ਨਾਲ ਵੈਲਿਊ 288 ਕਰੋੜ ਲਗਾਈ ਗਈ ਹੈ। ਟਰੱਸਟ ਇਸ ਸਾਈਟ ਨੂੰ ਕਬਜ਼ੇ 'ਚ ਲੈ ਕੇ ਸੀਲ ਲਗਾਉਣ ਹੀ ਵਾਲਾ ਸੀ ਕਿ ਟਰੱਸਟ ਨੇ ਬੈਂਕ ਨੂੰ ਚਿੱਠੀ ਲਿਖ ਕੇ ਸੀਲ ਨਾ ਲਗਾਉਣ ਦੀ ਬੇਨਤੀ ਕੀਤੀ। ਟਰੱਸਟ ਦੀ ਚਿੱਠੀ ਨੰਬਰ 1252 'ਚ ਬੈਂਕ ਨੂੰ ਲਿਖਿਆ ਗਿਆ ਹੈ ਕਿ 15 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਜ਼ਿਲਾ ਪੱਧਰੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਇਸ ਲਈ ਬੈਂਕ ਕਾਰਵਾਈ ਨੂੰ ਰੋਕ ਦੇਵੇ। ਟਰੱਸਟ ਜਲਦੀ ਹੀ ਪ੍ਰਾਪਰਟੀ ਸੇਲ ਕਰਕੇ ਬੈਂਕ ਦਾ ਕਰਜ਼ਾ ਮੋੜ ਦੇਵੇਗਾ। ਉਥੇ ਹੀ ਇਸ ਸੀਲਿੰਗ ਨੂੰ ਰੋਕਣ 'ਚ ਸੁਰੱਖਿਆ ਬਲਾਂ ਦੇ ਜਵਾਨਾਂ ਦਾ ਵੀ ਟਰੱਸਟ ਨੂੰ ਸਹਿਯੋਗ ਮਿਲਿਆ। ਇਸ ਦਾ ਕਾਰਨ ਇਹ ਹੈ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਸਟੇਡੀਅਮ 'ਚ ਆਪਣਾ ਕੈਂਪ ਬਣਾਇਆ ਹੋਇਆ ਹੈ। 
ਟਰੱਸਟ ਨੇ ਆਪਣੀ ਚਿੱਠੀ ਦੇ ਨਾਲ 60 ਲੱਖ ਰੁਪਏ ਦਾ ਆਈ. ਸੀ. ਆਈ. ਸੀ. ਆਈ. ਬੈਂਕ ਦਾ ਇਕ ਚੈੱਕ ਵੀ ਭੇਜਿਆ ਹੈ। ਪੰਜਾਬ ਨੈਸ਼ਨਲ ਬੈਂਕ ਨੂੰ ਭੇਜੇ ਗਏ ਇਸ ਚੈੱਕ ਬਾਰੇ ਪੱਤਰ 'ਚ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਟਰੱਸਟ ਆਪਣੇ 110 ਕਰੋੜ ਦੇ ਲੋਨ ਦੇ ਬਦਲੇ 60 ਲੱਖ ਰੁਪਏ ਭੇਜ ਰਿਹਾ ਹੈ ਜੋ ਊਂਠ ਦੇ ਮੂੰਹ 'ਚ ਜੀਰਾ ਦੇਣ ਦੇ ਬਰਾਬਰ ਹੈ। ਟਰੱਸਟ ਵੱਲੋਂ ਮਾਰਚ 'ਚ ਅਕਾਊਂਟ ਦੇ ਐੱਨ. ਪੀ. ਏ. ਹੋਣ ਦੇ ਬਾਅਦ ਹੁਣ ਇੰਨੇ ਮਹੀਨੇ ਬਾਅਦ ਸਿਰਫ 60 ਲੱਖ ਰੁਪਏ ਦੇਣ ਤੋਂ ਬੈਂਕ ਨੂੰ ਕੋਈ ਵੱਡੀ ਰਾਹਤ ਨਹੀਂ ਮਿਲੀ ਹੈ। ਬੈਂਕ ਦਾ ਕਹਿਣਾ ਹੈ ਕਿ ਟਰੱਸਟ ਦੀ ਹੋਰ ਪ੍ਰਾਪਰਟੀ ਨੂੰ ਸੀਲ ਕਰਨ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। 
94.97 ਏਕੜ ਸੂਰਿਆ ਐਨਕਲਵੇ ਐਕਸਟੈਂਸ਼ਨ ਸਕੀਮ ਨੇ ਟਰੱਸਟ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਇਸ ਯੋਜਨਾ ਦੇ ਸਫਲ ਨਾ ਹੋਣ ਕਰਕੇ ਲੋਕਾਂ ਦਾ ਟਰੱਸਟ ਪ੍ਰਤੀ ਰੁਝਾਨ ਬੇਹੱਦ ਘੱਟ ਹੋ ਗਿਆ ਹੈ। ਲੋਕ ਟਰੱਸਟ ਦੀ ਪ੍ਰਾਪਰਟੀ ਖਰੀਦਣ ਨੂੰ ਮਹੱਤਵ ਨਹੀਂ ਦੇ ਰਹੇ, ਜਿਸ ਦੇ ਚਲਦਿਆਂ ਟਰੱਸਟ ਦੀ ਨਿਲਾਮੀ ਵੀ ਫਲਾਪ ਹੋ ਰਹੀ ਹੈ। ਹੁਣ ਇਹ ਦੇਣਾ ਹੋਵੇਗਾ ਕਿ ਟਰੱਸਟ ਵਿੱਤੀ ਹਾਲਤ ਨਾਲ ਨਜਿੱਠਣ ਲਈ ਕੀ ਕਦਮ ਉਠਾਉਂਦਾ ਹੈ?

© 2016 News Track Live - ALL RIGHTS RESERVED