ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਾਰਥਕ ਕਰ ਰਿਹਾ ਹੈ ਪਠਾਨਕੋਟ ਵਿੱਚ ਬਣਾਇਆ “ਮਿਲਕ ਟੈਸਟਿੰਗ ਪੁਆਇੰਟ”

Jul 16 2018 03:31 PM
ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਾਰਥਕ ਕਰ ਰਿਹਾ ਹੈ ਪਠਾਨਕੋਟ ਵਿੱਚ ਬਣਾਇਆ “ਮਿਲਕ ਟੈਸਟਿੰਗ ਪੁਆਇੰਟ”


ਪਠਾਨਕੋਟ
ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਾਰਥਕ ਕਰਨ ਦੇ ਲਈ ਪ੍ਰੋਗਰੇਸਿਵ ਪਠਾਨਕੋਟ ਅਧੀਨ ਰੈਡ ਕਰਾਸ ਪਠਾਨਕੋਟ ਦੇ ਸਹਿਯੋਗ ਨਾਲ ਆਮ ਘਰਾਂ ਅਤੇ ਵਪਾਰਕ ਦੁਕਾਨਾਂ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਮਾਪਣ ਦੇ ਲਈ ਵੈਟਰਨਰੀ ਹਸਪਤਾਲ ਪਠਾਨਕੋਟ ਵਿਖੇ ਖੋਲੇ ਗਏ “ਮਿਲਕ ਟੈਸਟਿੰਗ ਪੁਆਇੰਟ” ਦਾ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਉਠਾਉਂਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਅਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ ਨੇ ਕੀਤਾ। ਉਨ•ਾਂ ਦੱਸਿਆ ਕਿ ਕਰੀਬ ਡੇਢ ਮਹੀਨਾਂ ਪਹਿਲਾ ਸੁਰੂ ਕੀਤੇ ਇਸ “ਮਿਲਕ ਟੈਸਟਿੰਗ ਪੁਆਇੰਟ” ਤੋਂ ਜਿਨ•ਾਂ ਵੀ ਲੋਕਾਂ ਨੇ ਅਪਣੇ ਘਰ•ਾਂ ਤੋਂ ਲਿਆ ਕੇ ਦੁੱਧ ਟੈਸਟ ਕਰਵਾਇਆ ਹੈ ਦੁੱਧ ਵਿੱਚ ਭਾਵੇ ਕਿ ਕੋਈ ਵੀ ਜਹਿਰੀਲਾ ਪਦਾਰਥ ਤਾਂ ਨਹੀਂ ਪਾਇਆ ਗਿਆ ਪਰ ਪਾਣੀ ਮਾਤਰਾ ਜਿਆਦਾ ਪਾਈ ਗਈ ਹੈ। ਸੁਰੂ ਵਿੱਚ ਇਹ ਮਾਤਰਾ 50-60 ਪ੍ਰਤੀਸ਼ਤ ਸੀ ਪਰ ਹੁਣ ਦੁੱਧ ਅੰਦਰ ਪਾਣੀ ਦੀ ਮਾਤਰਾ 15-20 ਪ੍ਰਤੀਸਤ ਪਾਈ ਜਾ ਰਹੀ ਹੈ। ਇਹ “ਮਿਲਕ ਟੈਸਟਿੰਗ ਪੁਆਇੰਟ” ਗਰਮੀਆਂ ਵਿੱਚ ਸਵੇਰੇ 8 ਵਜੇਂ ਤੋਂ 10 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਖੁੱਲੇ ਰਹਿਣਗੇ ਅਤੇ ਇਸ ਤੋਂ ਇਲਾਵਾ ਸਰਕਾਰੀ ਛੁੱਟੀ ਅਤੇ ਐਤਵਾਰ ਦੇ ਦਿਨ “ਮਿਲਕ ਟੈਸਟਿੰਗ ਪੁਆਇੰਟ” ਬੰਦ ਰਹਿਣਗੇ। 
“ਮਿਲਕ ਟੈਸਟਿੰਗ ਪੁਆਇੰਟ” ਦਾ ਉਦੇਸ---ਜਿਲ•ਾ ਪਠਾਨਕੋਟ ਵਿੱਚ “ਮਿਲਕ ਟੈਸਟਿੰਗ ਪੁਆਇੰਟ” ਲੋਕਾਂ ਨੂੰ ਵਧੀਆ ਕਿਸਮ ਦੇ ਦੁੱਧ ਤੋਂ ਜਾਗਰੂਕ ਕਰਵਾਉਂਣ ਲਈ ਸੁਰੂ ਕੀਤਾ ਗਿਆ ਹੈ। ਜਿਲ•ੇ ਅੰਦਰ “ਮਿਲਕ ਟੈਸਟਿੰਗ ਪੁਆਇੰਟ” ਖੋਲੇ ਜਾਣ ਪਿੱਛੇ ਜ਼ਿਲ•ਾ ਪ੍ਰਸ਼ਾਸਨ ਦਾ ਉਦੇਸ਼ ਹੈ ਕਿ ਲੋਕਾਂ ਨੂੰ ਵਧੀਆ ਕੁਆਲਿਟੀ ਦਾ ਦੁੱਧ ਮਿਲ ਸਕੇ ਤਾਂ ਜੋ ਲੋਕਾਂ ਦੀ ਅਤੇ ਵਿਸ਼ੇਸ ਤੋਰ ਤੇ ਬੱਚਿਆਂ ਦੀ ਸਿਹਤ ਨਰੋਈ ਰਿਹ ਸਕੇ। । ਉਨ•ਾਂ ਕਿਹਾ ਕਿ ਹਰੇਕ ਘਰ ਵਿੱਚ ਵਰਤਿਆ ਜਾਣ ਵਾਲਾ ਦੁੱਧ ਅਗਰ ਮਿਲਾਵਟੀ ਹੋਵੇਗਾ ਤਾਂ ਇਸ ਨਾਲ ਹਰੇਕ ਇਨਸਾਨ ਦੀ ਸਿਹਤ ਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ ਇਸ ਦੇ ਨਾਲ ਹੀ ਸਭ ਤੋਂ ਮਾੜਾ ਅਸਰ ਅਜਿਹੇ ਛੋਟੇ ਬੱਚਿਆਂ ਤੇ ਪੈਂਦਾ ਹੈ ਜੋ ਸਿਰਫ ਦੁੱਧ ਤੇ ਹੀ ਨਿਰਭਰ ਹੁੰਦੇ ਹਨ ਅਤੇ ਹੁਣ ਇਸ ਮਿਲਕ ਟੈਸਟਿੰਗ ਪੁਆਇੰਟ ਤੋਂ ਆਮ ਲੋਕ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਚੈਕ ਕਰਵਾ ਸਕਦੇ ਹਨ। 

ਲੋਕਾਂ ਨੂੰ ਸਿਹਤ ਪ੍ਰਤੀ ਜਾਗਰੁਕ ਕਰਨ ਦਾ ਉਪਰਾਲਾ---- “ਮਿਲਕ ਟੈਸਟਿੰਗ ਪੁਆਇੰਟ” ਜਿਸ ਤੋਂ ਕੋਈ ਵੀ ਵਿਅਕਤੀ ਨਾ ਮਾਤਰ ਨਿਰਧਾਰਤ ਫੀਸ ਦੇ ਕੇ ਦੁੱਧ ਦੀ ਜਾਂਚ ਕਰਵਾ ਸਕਦਾ ਹੈ । ਜਿਲ•ਾ ਪ੍ਰਸ਼ਾਸਨ ਦਾ ਉਪਰਾਲਾ ਹੈ ਕਿ ਲੋਕਾਂ ਨੂੰ ਮਿਲਾਵਟੀ ਦੁੱਧ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਕਲੀ ਦੁੱਧ ਤੋਂ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਤੋਂ ਸਮੇਂ ਰਹਿੰਦੇ ਬਚਾ ਸਕਣ। ਜਿਲ•ਾ ਪ੍ਰਸਾਸਨ ਨੇ ਲੋਕਾਂ ਅੱਗੇ ਵੀ ਅਪੀਲ ਕੀਤੀ ਹੈ ਕਿ ਉਹ ਦੁੱਧ ਦੀ ਸੁੱਧਦਾ ਜਾਣਨ ਲਈ ਇਕ ਵਾਰ ਘਰ•ਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਦੀ ਜਾਂਚ ਜਰੂਰ ਕਰਵਾਉਣ। 
ਐਮ.ਟੀ.ਪੀ. ਲਈ ਜਿਲ•ਾ ਪੱਧਰੀ ਬਣਾਈ ਗਈ ਕਮੇਟੀ---- ਐਮ.ਟੀ.ਪੀ. ਲਈ ਜ਼ਿਲ•ਾ ਪੱਧਰ ਤੇ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਜ਼ਿਲ•ੇ ਅੰਦਰ ਵੱਖ ਵੱਖ ਸਥਾਨਾਂ ਤੇ ਸਥਾਪਿਤ ਕੀਤੇ ਜਾਣ ਵਾਲੇ ਕੇਂਦਰਾਂ ਦੇ ਲਈ ਸਥਾਨ, ਟੈਸਟ ਫੀਸ ਅਤੇ ਭਵਿੱਖ ਵਿੱਚ ਹੋਣ ਵਾਲੇ ਸਾਰੇ ਖਰਚੇ ਦਾ ਰੀਵਿਊ ਕਰ ਸਕਣ । ਜਿਸ ਵਿੱਚ ਚੇਅਰਮੈਨ ਡਿਪਟੀ ਕਮਿਸ਼ਨਰ ਪਠਾਨਕੋਟ, ਸਕੱਤਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਅਸਿਸਟੈਂਟ ਫੂਡ ਕਮਿਸ਼ਨਰ (ਹੈਲਥ), ਹੈਲਥ ਇੰਸਪੈਕਟਰ ਕਾਰਪੋਰੇਸ਼ਨ ਪਠਾਨਕੋਟ ਅਤੇ ਸੈਕਟਰੀ ਰੈਡ ਕਰਾਸ ਸੋਸਾਇਟੀ ਪਠਾਨਕੋਟ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ।
ਭਵਿੱਖ ਵਿੱਚ ਹਰੇਕ ਜਿਲ•ੇ ਅੰਦਰ ਖੋਲੇ ਜਾ ਰਹੇ ਹਨ ਐਮ.ਟੀ.ਪੀ.---ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਲੋਕਾਂ ਨੂੰ ਵਧੀਆ ਕਿਸਮ ਅਤੇ ਪੂਰੀ ਤਰ•ਾਂ ਨਾਲ ਸੁੱਧੇ ਦੁੱਧ ਪਦਾਰਥ ਮੁਹੇਈਆ ਕਰਵਾਉਂਣ ਯੋਜਨਾਂ ਬਣਾਈ ਜਾ ਰਹੀ ਹੈ। ਜਲਦੀ ਹੀ ਅਜਿਹੇ ਉਪਰੋਕਤ ਚੈਕ ਪਵਾਇੰਟ ਸਥਾਪਤ ਕੀਤੇ ਜਾਣ ਦੀ ਯੋਜਨਾਂ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਨਿਗਰਾਨ ਕਮੇਟੀਆਂ ਬਣਾ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਛਾਪੇਮਾਰੀ ਕਰ ਕੇ ਦੁੱਧ ਦੇ ਮਿਲਾਵਟੀ ਧੰਦੇ ਨੂੰ ਬੰਦ ਕਰਨ ਦਾ ਕੰਮ ਕਰਨਗੀਆਂ। ਚੇਤਾਵਨੀ ਦੇ ਬਾਵਜੂਦ ਅਗਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

© 2016 News Track Live - ALL RIGHTS RESERVED